Close

Recent Posts

ਖੇਡ ਸੰਸਾਰ ਗੁਰਦਾਸਪੁਰ

ਜਲਦ ਗੁਰਦਾਸਪੁਰ ਵਿੱਚ ਹੋਣਗੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ — ਪ੍ਰਧਾਨ ਸੰਜੀਵ ਸਰਪਾਲ

ਜਲਦ ਗੁਰਦਾਸਪੁਰ ਵਿੱਚ ਹੋਣਗੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ — ਪ੍ਰਧਾਨ ਸੰਜੀਵ ਸਰਪਾਲ
  • PublishedMarch 30, 2026

ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੀ ਹੋਈ ਪਹਿਲੀ ਬੈਠਕ

ਗੁਰਦਾਸਪੁਰ, 30 ਮਾਰਚ 2026 (ਮੰਨਣ ਸੈਣੀ)। ਨਵ-ਗਠਿਤ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਗੁਰਦਾਸਪੁਰ ਦੀ ਪਹਿਲੀ ਬੈਠਕ ਪ੍ਰਧਾਨ ਸੰਜੀਵ ਸਰਪਾਲ ਦੀ ਪ੍ਰਧਾਨਗੀ ਹੇਠ ਸਿਵਲ ਲਾਈਨ ਰੋਡ ਸਥਿਤ ਮੁੱਖ ਦਫ਼ਤਰ ਵਿੱਚ ਹੋਈ। ਬੈਠਕ ਵਿੱਚ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਜਲਦ ਕਰਵਾਉਣ ਅਤੇ ਖਿਡਾਰੀਆਂ ਦੇ ਭਵਿੱਖ ਨੂੰ ਸੰਵਾਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਬੈਠਕ ਵਿੱਚ ਸਭ ਤੋਂ ਪਹਿਲਾਂ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਛੇਤੀ ਤੋਂ ਛੇਤੀ ਕਰਵਾਉਣ ਦਾ ਪ੍ਰਸਤਾਵ ਰੱਖਿਆ ਗਿਆ, ਜਿਸ ਉੱਤੇ ਸਮੂਹ ਮੈਂਬਰਾਂ ਨੇ ਸਹਿਮਤੀ ਜ਼ਾਹਰ ਕੀਤੀ। ਪ੍ਰਧਾਨ ਸੰਜੀਵ ਸਰਪਾਲ ਨੇ ਕਿਹਾ ਕਿ ਐਸੋਸੀਏਸ਼ਨ ਖਿਡਾਰੀਆਂ ਨੂੰ ਅੱਗੇ ਲੈ ਕੇ ਜਾਣ ਲਈ ਭਰਪੂਰ ਯਤਨ ਕਰੇਗੀ ਅਤੇ ਉਨ੍ਹਾਂ ਦੇ ਰਾਹ ਵਿੱਚ ਆਉਂਦੀਆਂ ਮੁਸ਼ਕਲਾਂ ਦੂਰ ਕਰਨ ਵੱਲ ਵੀ ਧਿਆਨ ਦਿੱਤਾ ਜਾਵੇਗਾ।

ਸੰਸਥਾ ਦੇ ਸਕੱਤਰ ਕਵੀਰਾਜ ਡੋਗਰਾ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋ ਸਕੇ ਸਨ, ਪਰ ਹੁਣ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਸਲਾਹ ਲੈ ਕੇ ਇਨ੍ਹਾਂ ਨੂੰ ਜਲਦ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਬੈਡਮਿੰਟਨ ਖਿਡਾਰੀਆਂ ਨੂੰ ਹੱਲਾਸ਼ੇਰੀ ਮਿਲ ਸਕੇ।

ਇਸ ਮੌਕੇ ਪ੍ਰਧਾਨ ਸੰਜੀਵ ਸਰਪਾਲ ਤੋਂ ਇਲਾਵਾ ਸਕੱਤਰ ਕਵੀਰਾਜ ਡੋਗਰਾ, ਉਪ-ਪ੍ਰਧਾਨ ਰਾਮ, ਜੁਆਇੰਟ ਸਕੱਤਰ ਰਾਕੇਸ਼ ਕੁਮਾਰ, ਸੰਜੀਵ ਵਾਸੂਦੇਵ, ਸੰਜੀਵ ਕੌਸ਼ਲ, ਨੀਰਜ ਸਲਹੋਤਰਾ, ਤਰੁਣ ਮਹਾਜਨ ਅਤੇ ਪ੍ਰੈੱਸ ਸਕੱਤਰ ਨਿਖਿਲ ਹਾਜ਼ਰ ਸਨ।

Written By
The Punjab Wire