ਗੁਰਦਾਸਪੁਰ ‘ਚ ਮਿਲਿਆ ਜ਼ਿੰਦਾ ਹੈਂਡ ਗ੍ਰੇਨੇਡ, ਪੁਲਿਸ ਨੇ ਕੀਤਾ ਡਿਫਿਊਜ਼- ਮਾਮਲਾ ਦਰਜ

Explosive sign yellow with stripes

ਗੀਤਾ ਭਵਨ ਰੋਡ ‘ਤੇ ਦੁਕਾਨ ਬਾਹਰ ਨੀਲੇ ਰੰਗ ਦਾ ਜ਼ਿੰਦਾ ਗ੍ਰੇਨੇਡ ਬਰਾਮਦ, ਵੱਡਾ ਹਾਦਸਾ ਟਲਿਆ

ਗੁਰਦਾਸਪੁਰ, 27 ਅਪ੍ਰੈਲ 2026 (ਮੰਨਨ ਸੈਣੀ)। ਗੁਰਦਾਸਪੁਰ ਦੇ ਗੀਤਾ ਭਵਨ ਰੋਡ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਦੁਕਾਨ ਦੇ ਬਾਹਰੋਂ ਜ਼ਿੰਦਾ ਹੈਂਡ ਗ੍ਰੇਨੇਡ ਬਰਾਮਦ ਹੋਇਆ। ਪੁਲਿਸ ਦੀ ਮੁਸਤੈਦੀ ਸਦਕਾ ਗ੍ਰੇਨੇਡ ਨੂੰ ਸਮੇਂ ਸਿਰ ਡਿਫਿਊਜ਼ ਕਰ ਦਿੱਤਾ ਗਿਆ ਅਤੇ ਵੱਡਾ ਹਾਦਸਾ ਟਲ ਗਿਆ।

27 ਅਪ੍ਰੈਲ 2026 ਨੂੰ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਪਾਰਟੀ ਨੂੰ ਗੀਤਾ ਭਵਨ ਰੋਡ ਨਿਵਾਸੀ ਅਟਲ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਦੀ ਦੁਕਾਨ ਦੇ ਨੇੜੇ ਨੀਲੇ ਰੰਗ ਦਾ ਜ਼ਿੰਦਾ ਹੈਂਡ ਗ੍ਰੇਨੇਡ ਪਿਆ ਮਿਲਿਆ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਅਤੇ ਮਾਹਿਰਾਂ ਦੀ ਮਦਦ ਨਾਲ ਗ੍ਰੇਨੇਡ ਨੂੰ ਸੁਰੱਖਿਅਤ ਤਰੀਕੇ ਨਾਲ ਨਾਕਾਰਾ ਕਰ ਦਿੱਤਾ ਗਿਆ।

ਐਸਐਸਪੀ ਆਦਿੱਤਿਯ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਸਿਟੀ ਗੁਰਦਾਸਪੁਰ ਵਿਖੇ ਐਕਸਪਲੋਸਿਵ ਸਬਸਟੈਂਸ ਐਕਟ ਦੀ ਧਾਰਾ 4/5 ਤਹਿਤ ਮੁਕੱਦਮਾ 27 ਅਪ੍ਰੈਲ 2026 ਨੂੰ ਦਰਜ ਕੀਤਾ ਗਿਆ ਹੈ।

Exit mobile version