ਪੁਲਿਸ ਜਵਾਨਾਂ ਦੀ ਸਿਹਤ ਸੰਭਾਲ ਲਈ ਕੇ.ਪੀ. ਇਮੇਜਿੰਗ ਦਾ ਵੱਡਾ ਉਪਰਾਲਾ: ਪੁਲਿਸ ਕਰਮਚਾਰੀਆਂ ਲਈ ਲੱਗੇਗਾ ਮੁਫਤ ਲੀਵਰ ਸਿਹਤ ਜਾਂਚ ਕੈਂਪ

23 ਸਤੰਬਰ ਤੋਂ 27 ਸਤੰਬਰ ਤੱਕ ਇੱਕ ਹਫ਼ਤਾ ਲਗਾਤਾਰ ਹੋਣਗੇ ਪੁਲਿਸ ਮੁਲਾਜ਼ਿਮਾ ਦੇ ਟੈਸਟ

ਡੀਆਈਜੀ ਬਾਰਡਰ ਰੇਂਜ ਆਈ.ਪੀ.ਐਸ ਨਾਨਕ ਸਿੰਘ ਕਰਨਗੇਂ ਕੈਂਪ ਦੀ ਰਸਮੀ ਸ਼ੁਰੂਆਤ

ਗੁਰਦਾਸਪੁਰ, 20 ਸਤੰਬਰ 2025 (ਮਨਨ ਸੈਣੀ)। ਪੁਲਿਸ ਕਰਮਚਾਰੀਆਂ ਦੀ ਸਿਹਤ ਅਤੇ ਭਲਾਈ ਨੂੰ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਕੇ.ਪੀ. ਇਮੇਜਿੰਗ ਵੱਲੋਂ ਗੁਰਦਾਸਪੁਰ ਵਿਖੇ ਮੁਫਤ ਲੀਵਰ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ 23 ਸਤੰਬਰ ਤੋਂ 27 ਸਤੰਬਰ 2025 ਤੱਕ ਕੇ.ਪੀ. ਇਮੇਜਿੰਗ, ਗੁਰਦਾਸਪੁਰ ਵਿਖੇ ਚੱਲੇਗਾ, ਜਿਸ ਦਾ ਉਦੇਸ਼ ਪੁਲਿਸ ਕਰਮਚਾਰੀਆਂ ਦੀ ਸਿਹਤ ਨੂੰ ਪ੍ਰਮੁੱਖਤਾ ਦੇਣਾ ਅਤੇ ਲੀਵਰ ਨਾਲ ਸਬੰਧਤ ਸਮੱਸਿਆਵਾਂ ਦਾ ਸਮੇਂ ਸਿਰ ਪਤਾ ਲਗਾਉਣਾ ਹੈ। ਇਹ ਜਾਣਕਾਰੀ ਕੇ.ਪੀ ਇਮੇਜਿੰਗ ਦੇ ਡਾਇਰੇਕਟਰ ਡਾ ਹਰਜੋਤ ਸਿੰਘ ਬੱਬਰ ਵੱਲੋਂ ਦਿੱਤੀ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲ੍ਹਾਂ ਵੀ ਕੇ.ਪੀ. ਇਮੇਜਿੰਗ ਵੱਲੋਂ ਪੁਲਿਸ ਕਰਮਚਾਰੀਆਂ ਲਈ ਵਿਸ਼ੇਸ਼ ਮੁਫ਼ਤ ਕੈਪ ਦਾ ਆਯੋਜਨ ਕੀਤਾ ਗਿਆ ਸੀ।

ਮੁੱਖ ਮਹਿਮਾਨ ਅਤੇ ਸਨਮਾਨਿਤ ਮਹਿਮਾਨ

ਪੁਲਿਸ ਕਰਮਚਾਰੀਆਂ ਲਈ ਇਸ ਸਿਹਤ ਪਹਿਲਕਦਮੀ ਦਾ ਉਦਘਾਟਨ ਡਾ. ਨਾਨਕ ਸਿੰਘ, ਆਈ.ਪੀ.ਐਸ., ਡੀ.ਆਈ.ਜੀ. ਬਾਰਡਰ ਰੇਂਜ, ਪੰਜਾਬ ਵੱਲੋਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਮਾਗਮ ਵਿੱਚ ਗੈਸਟ ਆਫ ਆਨਰ ਵਜੋਂ ਡਿਪਟੀ ਕਮਿਸ਼ਨਰ, ਆਈ.ਏ.ਐਸ. ਦਲਵਿੰਦਰਜੀਤ ਸਿੰਘ, ਐਸ.ਐਸ.ਪੀ. ਗੁਰਦਾਸਪੁਰ, ਆਈ.ਪੀ.ਐਸ. ਅਦਿੱਤਯ, ਏ.ਡੀ.ਸੀ ਜਨਰਲ ਆਈ.ਏ.ਐਸ ਡਾ. ਹਰਜਿੰਦਰ ਸਿੰਘ ਬੇਦੀ, ਸਿਵਲ ਸਰਜਨ, ਗੁਰਦਾਸਪੁਰ, ਡਾ. ਜਸਵਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼੍ਰੀ ਰਮਨ ਬਹਿਲ ਸ਼ਾਮਿਲ ਹੋਣਗੇ।

ਕੈਂਪ ਦੀ ਮਹੱਤਤਾ

ਕੈਂਪ ਦੀ ਮਹੱਤਤਾ ਬਾਰੇ ਗੱਲਬਾਤ ਕਰਦੇ ਹੋਏ ਡਾ ਹਰਜੋਤ ਸਿੰਘ ਬੱਬਰ ਨੇ ਦੱਸਿਆ ਕਿ ਪੁਲਿਸ ਕਰਮਚਾਰੀਆਂ ਦੀ ਡਿਊਟੀ ਦੀ ਪ੍ਰਕਿਰਤੀ ਬਹੁਤ ਤਣਾਅਪੂਰਨ ਅਤੇ ਅਨਿਯਮਿਤ ਜੀਵਨ ਸ਼ੈਲੀ ਵਾਲੀ ਹੁੰਦੀ ਹੈ। ਹਾਲ ਹੀ ਦੇ ਅੰਦਰ ਹੜ੍ਹਾ ਕਾਰਨ ਉਨ੍ਹਾਂ ਨੂੰ ਹੋਰ ਵੀ ਮੁਸ਼ਕਿਲਾਂ ਆਇਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਫੈਟੀ ਲੀਵਰ, ਫਾਈਬਰੋਸਿਸ, ਅਤੇ ਹੋਰ ਲੀਵਰ ਸਬੰਧੀ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਹ ਸਮੱਸਿਆਵਾਂ ਸ਼ੁਰੂਆਤੀ ਪੜਾਵਾਂ ਵਿੱਚ ਅਕਸਰ ਲੱਛਣ ਨਹੀਂ ਦਿਖਾਉਂਦੀਆਂ, ਜਿਸ ਕਾਰਨ ਸਮੇਂ ਸਿਰ ਜਾਂਚ ਅਤੇ ਨਿਦਾਨ ਜ਼ਰੂਰੀ ਹੈ। ਇਹ ਕੈਂਪ ਲੀਵਰ ਦੀਆਂ ਗੰਭੀਰ ਸਥਿਤੀਆਂ, ਜਿਵੇਂ ਲੀਵਰ ਸਿਰੋਸਿਸ, ਨੂੰ ਰੋਕਣ ਅਤੇ ਸਿਹਤਮੰਦ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ।

ਜਾਣਕਾਰੀ ਦਿੰਦੇ ਹੋਏ ਡਾ ਹਰਜੋਤ ਬੱਬਰ

ਮੁਫਤ ਸਿਹਤ ਸੇਵਾਵਾਂ

ਡਾ ਬੱਬਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਹਰ ਪੁਲਿਸ ਕਰਮਚਾਰੀ ਜੋ ਕਿ ਗੁਰਦਾਸਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਲਈ 10,000 ਤੋਂ 12,000 ਰੁਪਏ ਦੀ ਕੀਮਤ ਵਾਲੀਆਂ ਮੁਫਤ ਲੀਵਰ ਜਾਂਚਾਂ ਕੀਤੀਆਂ ਜਾਣਗੀਆਂ। ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਇਹ ਜਾਂਚਾਂ ਸ਼ਾਮਲ ਹਨ:

ਇਹ ਜਾਂਚਾਂ ਲੀਵਰ ਦੀ ਸਥਿਤੀ ਦੀ ਵਿਸਤ੍ਰਿਤ ਅਤੇ ਸਹੀ ਰਿਪੋਰਟ ਪ੍ਰਦਾਨ ਕਰਨਗੀਆਂ, ਜੋ ਸਮੇਂ ਸਿਰ ਨਿਦਾਨ ਅਤੇ ਇਲਾਜ ਨੂੰ ਸੰਭਵ ਬਣਾਉਣਗੀਆਂ।

ਸਮਾਜ ਪ੍ਰਤੀ ਵਚਨਬੱਧਤਾ

ਕੇ.ਪੀ. ਇਮੇਜਿੰਗ ਦਾ ਇਹ ਉਪਰਾਲਾ ਸਮਾਜ ਦੀ ਸੇਵਾ ਅਤੇ ਸਿਹਤ ਪ੍ਰਤੀ ਉਸ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪੁਲਿਸ ਕਰਮਚਾਰੀ, ਜੋ ਸਮਾਜ ਦੀ ਸੁਰੱਖਿਆ ਅਤੇ ਸੇਵਾ ਲਈ ਅਣਥੱਕ ਮਿਹਨਤ ਕਰਦੇ ਹਨ, ਉਨ੍ਹਾਂ ਦੀ ਸਿਹਤ ਦੀ ਦੇਖਭਾਲ ਇਸ ਕੈਂਪ ਦਾ ਮੁੱਖ ਉਦੇਸ਼ ਹੈ। ਇਹ ਪਹਿਲਕਦਮੀ ਨਾ ਸਿਰਫ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰੇਗੀ, ਸਗੋਂ ਪੁਲਿਸ ਕਰਮਚਾਰੀਆਂ ਨੂੰ ਸਿਹਤਮੰਦ ਜੀਵਨ ਜੀਉਣ ਲਈ ਪ੍ਰੇਰਿਤ ਵੀ ਕਰੇਗੀ।

ਸੰਪਰਕ ਅਤੇ ਸਮਾਂ

Exit mobile version