ਰੇਲਵੇ ਪੁਲਿਸ ਨੂੰ ਖੁਦਾਈ ਦੌਰਾਨ 10 ਜੰਗਾਲ ਲੱਗੇ ਰਾਕੇਟ ਮਿਲੇ, ਕੀਤਾ ਨਸ਼ਟ

ਗੁਰਦਾਸਪੁਰ, 28 ਨਵੰਬਰ 2024 (ਦੀ ਪੰਜਾਬ ਵਾਇਰ)। ਰੇਲਵੇ ਪੁਲਿਸ ਨੇ ਗੁਰਦਾਸਪੁਰ ਰੇਲਵੇ ਸਟੇਸ਼ਨ ‘ਤੇ ਖੁਦਾਈ ਦੌਰਾਨ ਜ਼ਮੀਨ ‘ਚ ਦੱਬੇ 10 ਰਾਕੇਟ ਬਰਾਮਦ ਕੀਤੇ ਹਨ। ਜਿਸ ਨੂੰ ਰੇਲਵੇ ਟੀਮ ਨੇ ਬੰਬ ਨਿਰੋਧਕ ਟੀਮ ਦੀ ਮਦਦ ਨਾਲ ਨਸ਼ਟ ਕਰ ਦਿੱਤਾ। ਇਹ ਰਾਕੇਟ ਗੁਰਦਾਸਪੁਰ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਕਰਨ ਦੌਰਾਨ ਖੁਦਾਈ ਵੇਲੇ ਮਿਲੇ।

ਇਸ ਦੀ ਪੁਸ਼ਟੀ ਕਰਦਿਆਂ ਜੀਆਰਪੀ ਪਠਾਨਕੋਟ ਦੇ ਐਸਐਚਓ ਸੁਖਮਿੰਦਰ ਸਿੰਘ ਨੇ ਦੱਸਿਆ ਕਿ 26 ਨਵੰਬਰ ਨੂੰ ਰੇਲਵੇ ਸਟੇਸ਼ਨ ਨੇੜੇ ਮਾਲ ਅਨਲੋਡਿੰਗ ਪਲੇਟਫਾਰਮ ਵਿੱਚ ਪੰਜ ਰਾਕੇਟ ਮਿਲੇ ਸਨ, ਇਸੇ ਤਰ੍ਹਾਂ 27 ਨਵੰਬਰ ਨੂੰ ਮੁੜ ਪੰਜ ਰਾਕੇਟ ਮਿਲੇ ਸਨ। ਉਨ੍ਹਾਂ ਦੱਸਿਆ ਕਿ ਉਕਤ ਰਾਕੇਟ ਬੇਹੱਦ ਜੰਗਾਲ ਵਾਲੇ ਸਨ। ਜਿਨ੍ਹਾਂ ਨੂੰ ਬੰਬ ਨਿਰੋਥਕ ਦਸਤੇ ਦੀ ਮਦਦ ਨਾਲ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਸੰਬੰਧੀ ਰਪਟ ਲਿੱਖੀ ਜਾ ਚੁੱਕੀ ਹੈ।

FacebookTwitterEmailWhatsAppTelegramShare
Exit mobile version