ਡੀ.ਜੀ.ਪੀ ਵੀ ਕੇ ਭਾਵਰਾ ਨੇ ਛੁੱਟੀ ਕੀਤੀ ਅਪਲਾਈ, ਪੰਜਾਬ ਨੂੰ ਜਲਦੀ ਮਿਲ ਸਕਦਾ ਹੈ ਨਵਾਂ ਡੀਜੀਪੀ

ਚੰਡੀਗੜ੍ਹ, 1 ਜੁਲਾਈ, 2022: ਪੰਜਾਬ ਦੇ ਡੀ ਜੀ ਪੀ ਵੀ ਕੇ ਭਾਵੜਾ ਛੁੱਟੀ ’ਤੇ ਚਲੇ ਗਏ ਹਨ। ਦ ਪੰਜਾਬ ਵਾਇਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੀ ਕੇ ਭਾਵਰਾ ਨੇ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਲਈ ਅਰਜ਼ੀ ਦੇਣ ਤੋਂ ਬਾਅਦ ਛੁੱਟੀ ਲੈ ਲਈ ਹੈ ਅਤੇ ਸੰਭਾਵਨਾ ਹੈ ਕਿ ਆਉਂਦੇ ਦਿਨਾਂ ਵਿਚ ਪੰਜਾਬ ਨੂੰ ਕਾਰਜਕਾਰੀ ਰੂਪ ਵਿੱਚ ਨਵਾਂ ਡੀ ਜੀ ਪੀ ਮਿਲ ਜਾਵੇਗਾ। 

ਇਸ ਦੌਰਾਨ ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਡੀ ਜੀ ਪੀ ਵੀ ਕੇ ਭਾਵਰਾ ਵੱਲੋਂ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਦੀ ਅਰਜ਼ੀ ਦੇਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਕੇਂਦਰ ਸਰਕਾਰ ਨੂੰ ਉਹਨਾਂ ਨੂੰ ਕੇਂਦਰੀ ਡੈਪੂਟੇਸ਼ਨ ’ਤੇ ਭੇਜਣ ਲਈ ਚਿਠੀ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਹੈ। 

ਸੂਤਰਾਂ ਮੁਤਾਬਕ ਡੀ ਜੀ ਪੀ ਦੀ ਨਿਯੁਕਤੀ ਲਈ 30 ਸਾਲ ਦੀ ਸੇਵਾ ਕਾਲ ਦੀ ਸ਼ਰਤ ਪੂਰੀ ਹੋਣੀ ਜ਼ਰੂਰੀ ਹੈ। ਇਸੇ ਸਰਦ ਦੇ ਆਧਾਰ ’ਤੇ ਸੂਬਾ ਸਰਕਾਰਾਂ ਯੂ ਪੀ ਐਸ ਸੀ ਨੂੰ ਪੈਨਲ ਭੇਜਦੀਆਂ ਹਨ। 

FacebookTwitterEmailWhatsAppTelegramShare
Exit mobile version