ਗੁਰਦਾਸਪੁਰ, 11 ਜਨਵਰੀ (ਮੰਨਣ ਸੈਣੀ)। ਪੰਜਾਬ 2022 ਦੀਆਂ ਚੋਣਾ ਵਿੱਚ ਪੱਲ ਪੱਲ ਹਾਲਾਤ ਬਦਲ ਰਹੇ ਹਨ ਅਤੇ ਹਰੇਕ ਪਾਰਟੀ ਆਪਣੀ ਜੀਤ ਲਈ ਹਰ ਯੋਜਨਾਂ ਤੇ ਕੰਮ ਕਰ ਰਹੀ ਹੈ। ਇਸੇ ਕੜੀ ਦੇ ਤਹਿਤ ਬੁਧਵਾਰ ਨੂੰ ਬੈਂਸ ਭਰਾਵਾਂ ਦੀ ਲੋਕ ਇਸਾਫ਼ ਪਾਰਟੀ ਦਾ ਭਾਜਪਾ ਨਾਲ ਗਠਜੋੜ ਸੰਭਵ ਹੋ ਸਕਦਾ। ਹਾਲਾਕਿ ਇਸ ਸੰਬੰਧੀ ਕੋਈ ਵੀ ਪੁਸ਼ਟੀ ਨਹੀਂ ਕਰ ਰਿਹਾ ਹੈ। ਪਰ ਸੂਤਰਾਂ ਅਨੁਸਾਰ ਇਹ ਪੂਰੀ ਤਰਾਂ ਤਹਿ ਹੋ ਚੁਕਿਆ ਕਿ ਕੱਲ ਸਿਮਰਨਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਭਾਜਪਾ ਨਾਲ ਗੱਠਜੋੜ ਕਰ ਸਕਦੇ ਹਨ। ਜ਼ਿਸ ਦੇ ਤਹਿਤ ਉਹਨਾਂ ਨੂੰ ਲੁਧਿਆਣਾ ਦਿਆਂ ਕੁਝ ਕੂ ਸੀਟਾਂ ਦਿੱਤੀਆਂ ਜਾ ਸਕਦਿਆਂ ਹਨ। ਇਹ ਕਿਆਸ ਲਗਾਏ ਜਾ ਰਹੇ ਹਨ।
ਬੈਂਸ ਭਰਾਵਾਂ ਦੀ ਲੋਕ ਇਸਾਫ਼ ਪਾਰਟੀ ਦਾ ਹੋ ਕੱਲ ਹੋ ਸਕਦਾ ਭਾਜਪਾ ਨਾਲ ਗੱਠਜੋੜ
