ਅੰੰਮਿ੍ਤਸਰ, 1 ਜੁਲਾਈ 2023 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਸ਼ਨੀਵਾਰ ਸਵੇਰੇ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਦੋਵੇਂ ਆਪਣੀ ਮੰਗਣੀ ਤੋਂ ਬਾਅਦ ਪਹਿਲੀ ਵਾਰ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਹਨ। ਹਰਿਮੰਦਰ ਸਾਹਿਬ ਮੱਥਾ ਟੇਕਣ ਸਮੇਂ ਦੋਵਾਂ ਨੇ ਮੀਡੀਆ ਤੋਂ ਪੂਰੀ ਦੂਰੀ ਬਣਾਈ ਰੱਖੀ। ਇਸ ਦੌਰਾਨ ਦੋਹਾਂ ਨੇ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਫਿਲਹਾਲ ਵਿਆਹ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ। ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੋਵੇਂ ਦੇਰ ਰਾਤ ਦਿੱਲੀ ਤੋਂ ਅੰਮ੍ਰਿਤਸਰ ਪਹੁੰਚੇ। ਦੋਵੇਂ ਸਵੇਰੇ ਪੰਜ ਵਜੇ ਤੋਂ ਪਹਿਲਾਂ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚ ਗਏ। ਪਰਿਣੀਤੀ ਚੋਪੜਾ ਨੇ ਆਫ ਵਾਈਟ ਕਰੀਮ ਰੰਗ ਦਾ ਸੂਟ ਪਾਇਆ ਹੋਇਆ ਸੀ। ਜਦਕਿ ਰਾਘਵ ਚੱਢਾ ਨੇ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਦੋਵਾਂ ਨੇ ਮੱਥਾ ਟੇਕਣ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਵੀ ਕੀਤੀ। ਦੋਵਾਂ ਦੀ ਮੰਗਣੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ ‘ਚ ਹੋਈ ਸੀ। ਜਿਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਆਮਦ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ।
Recent Posts
- ਮੁੱਖ ਮੰਤਰੀ ਵੱਲੋਂ ਪੁਲਿਸ ਅਫ਼ਸਰਾਂ ਨੂੰ ਆਦੇਸ਼; ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਤੋਂ ਇਕ ਹਫ਼ਤੇ ਵਿੱਚ-ਵਿੱਚ ਜਾਇਦਾਦ ਜ਼ਬਤ ਕਰੋ
- ਅਕਾਲੀ ਦਲ ਨੇ ਲਾਰੰਸ ਬਿਸ਼ਨੋਈ ਵੱਲੋਂ ਜੇਲ੍ਹ ਤੋਂ ਫੋਨ ਕਾਲਾਂ ਕਰਨ ਦੀ ਉੱਚ ਪੱਧਰੀ ਕੇਂਦਰੀ ਜਾਂਚ ਮੰਗੀ
- ਗੁਜਰਾਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬੀਜੇਪੀ ਅਤੇ ਸੁਨੀਲ ਜਾਖੜ ਨੂੰ ਘੇਰਿਆ
- ਡੀਆਈਜੀ ਵਲੋਂ ਥਾਣੇ ਵਿੱਚ ਛਾਪੇਮਾਰੀ: ਡੀਐਸਪੀ-ਐਸਐਚਓ ਸੁੱਤੇ ਪਾਏ ਗਏ, ਬਿਨਾਂ ਹਥਿਆਰਾਂ ਤੋਂ ਸਿਰਫ਼ ਸਹਾਇਕ ਕਲਰਕ ਹੀ ਮਿਲੇ ਹਨ; SHO ਲਾਈਨ ਹਾਜਰ, SSP ਤੋਂ ਜਵਾਬ ਮੰਗਿਆ
- ਸਰਕਾਰੀ ਦਫ਼ਤਰਾਂ ਵਿੱਚ ਜੇਕਰ ਲੋਕ ਖੱਜਲ-ਖੁਆਰ ਹੋਏ ਤਾਂ ਡਿਪਟੀ ਕਮਿਸ਼ਨਰ ਜਵਾਬਦੇਹ ਹੋਣਗੇ-ਮੁੱਖ ਮੰਤਰੀ