ਛੇਵਾਂ ਐਡੀਸ਼ਨ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’

ਸੂਬਾ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ-ਵਿਧਾਇਕ ਬਲਵਿੰਦਰ ਸਿੰਘ ਲਾਡੀ, ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤੇ ਇਸ ਖਾਸ ਉਪਰਾਲੇ ਦੀ ਭਰਵੀਂ ਸ਼ਲਾਘਾ

ਗੁਰਦਾਸਪੁਰ, 30 ਅਗਸਤ ( ਮੰਨਨ ਸੈਣੀ ) ਜ਼ਿਲਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਗਏ ਫੇਸਬੁੱਕ ਲਾਈਵ ਪ੍ਰੋਗਰਾਮ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ ਛੇਵੇਂ ਐਡੀਸ਼ਨ ਵਿਚ ਗੁਰਦਾਸਪੁਰ ਦੇ ਨੌਜਵਾਨ ਲੜਕੇ-ਲੜਕੀਆਂ ਵਲੋਂ ਜਿਲਾ ਵਾਸੀਆਂ ਨਾਲ ਆਪਣੀ ਮਿਹਨਤ ਤੇ ਲਗਨ ਨਾਲ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਅੱਜ ਦੇ ਪ੍ਰੋਗਰਾਮ ਵਿਚ ਸ੍ਰੀ ਬਲਵਿੰਦਰ ਸਿੰਘ ਲਾਡੀ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਰਾਜੀਵ ਠਾਕੁਰ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ ਅਤੇ ਇਸ ਪ੍ਰੋਗਰਾਮ ਨੂੰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।

ਵੀਡਓ ਕਾਨਫਰੰਸ ਜਰੀਏ ਵਿਧਾਇਕ ਲਾਡੀ ਨੇ ਅਚੀਵਰਜ ਨੂੰ ਮੁਬਾਰਕ ਬਾਦ ਦਿੰਦਿਆਂ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ਉਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬੇ ਅੰਦਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਅਤੇ ਸਰਕਾਰੀ ਨੌਕਰੀਆਂ ਵਿਚ ਖੇਡ ਕੋਟਾ ਰਾਖਵਾਂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜ਼ਿਲੇ ਗੁਰਦਸਾਪੁਰ ਅੰਦਰ ਵਿਚ ਬਹੁਤ ਪ੍ਰਸਿੱਧ ਖਿਡਾਰੀ ਪੈਦਾ ਹੋਏ ਹਨ, ਜਿਨਾਂ ਨੇ ਵਿਸ਼ਵ ਪੱਧਰ ਤੇ ਜ਼ਿਲੇ ਗੁਰਦਾਸਪੁਰ ਦਾ ਨਾਂਅ ਰੋਸ਼ਨ ਕੀਤਾ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਪਿੰਡਾਂ ਅੰਦਰ ਖੇਡ ਸਟੇਡੀਅਮ, ਜਿੰਮ ਆਦਿ ਸਥਾਪਿਤ ਕੀਤੇ ਗਏ ਹਨ ਅਤੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਵਲੋਂ ਦੂਰ ਕਰਕੇ ਕੇ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਅਚੀਵਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਦਾ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਕੋਰੋਨਾ ਮਹਾਂਮਾਰੀ ਦੌਰਾਨ ਸਕਾਰਤਮਕ ਮਾਹੋਲ ਬਣਾਉਣਾ ਹੈ ਅਤੇ ਗੁਰਦਾਸਪੁਰ ਜ਼ਿਲੇ ਦੀ ਸਫਲਤਾ ਨੂੰ ਸਾਰਿਆਂ ਦੇ ਸਨਮੁੱਖ ਕਰਨਾ ਹੈ, ਜਿਸ ਨਾਲ ਨੌਜਵਾਨ ਪੀੜੀ ਨੂੰ ਬਹੁਤ ਲਾਭ ਮਿਲੇਗਾ। ਉਨਾਂ ਅੱਗੇ ਦੱਸਿਆ ਕਿ ਜਲਦ ਹੀ ਜ਼ਿਲ•ਾ ਪ੍ਰਬੰਧਕੀ ਕੰਪਲੈਕਸ (ਦਫਤਰ ਡਿਪਟੀ ਕਮਿਸ਼ਨਰ) ਵਿਖੇ ਵੱਡੀਆਂ ਚਾਰ ਡਿਜ਼ੀਟਲ ਸਕਰੀਨਾਂ ਲਗਾਈਆਂ ਜਾਣਗੀਆਂ, ਜਿਨਾਂ ਵਿਚ ਸਾਡੇ ਅਚੀਵਰਜ਼, ਸ਼ਹੀਦਾਂ, ਜਿਲੇ ਦੇ ਮੁੱਖ ਇਤਿਹਾਸਕ ਤੇ ਧਾਰਮਿਕ ਸਮਾਰਕ ਅਤੇ ਵਿਕਾਸ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜਲਦ ਹੀ ਅਚੀਵਰਜ ਦੀ ਕਾਫੀ ਬੁੱਕਲੈੱਟ ਵੀ ਪ੍ਰਕਾਸ਼ਿਤ ਕੀਤੀ ਜਾਵੇਗੀ।

ਲਾਈਵ ਫੇਸਬੁੱਕ ਪ੍ਰੋਗਰਾਮ ਦੌਰਾਨ ਅਰਸ਼ਦੀਪ ਸਿੰਘ ਲੁਬਾਣਾ (ਪੀ.ਸੀ.ਐਸ), ਪਿੰਡ ਗੋਤ ਪੋਖਰ, ਨੇੜੇ ਗੁਰਦਾਸਪੁਰ ਦੇ ਵਸਨੀਕ ਹਨ ਨੇ ਦੱਸਿਆ ਕਿ ਉਨਾਂ ਲਿਟਲ ਫਲਾਵਰ ਕਾਨਵੈਂਟ ਸਕੂਲ, ਗੁਰਦਾਸਪੁਰ ਤੋਂ 10ਵੀਂ ਅਤੇ ਆਰਮੀ ਸਕੂਲ ਤਿੱਬੜੀ ਕੈਂਟ ਤੋਂ 12ਵੀਂ ਪਾਸ ਕੀਤੀ। ਬੇਅੰਤ ਇੰਜੀਨਰਿੰਗ ਕਾਲਜ, ਗੁਰਦਾਸਪੁਰ ਤੋਂ ਮਕੈਨੀਕਲ ਇੰਜੀਨਰਿੰਗ 2013 ਵਿਚ ਪਾਸ ਕੀਤੀ। ਉਪਰੰਤ ਬੀ ਐਸ ਐਫ ਵਿਚ ਅਸਿਸਟੈਂਟ ਕਮਾਂਡਰ (ਅੰਡਰ ਟਰੇਨਿੰਗ) ਵਜੋਂ 6 ਮਹੀਨੇ ਸਰਵਿਸ ਕੀਤੀ। ਉਨਾਂ 2016 ਵਿਚ ਪੀ.ਸੀ.ਐਸ ਦੀ ਪ੍ਰੀਖਿਆ ਪਾਸ ਕੀਤੀ। ਗਿੱਡੜਬਾਹਾ ਅਤੇ ਪਠਾਨਕੋਟ ਵਿਖੇ ਐਸ.ਡੀ.ਐਮ ਵਜੋਂ ਸੇਵਾਵਾਂ ਨਿਭਾਈਆਂ ਅਤੇ ਹੁਣ ਜ਼ਿਲ•ੇ ਗੁਰਦਾਸਪੁਰ ਦੀ ਸਬ-ਡਵੀਜ਼ਨ ਡੇਰਾ ਬਾਬਾ ਨਾਨਕ ਵਿਖੇ ਐਸ.ਡੀ.ਐਮ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਦੱਸਿਆ ਕਿ ਉਹ ਐਥਲੈਟਿਕਸ ਵੀ ਖੇਡਦੇ ਸਨ। ਉਨਾਂ ਕਿਹਾ ਕਿ ਵਿਦਿਆਰਥੀ ਨੂੰ ਪੜ•ਾਈ ਦੇ ਨਾਲ ਕੋਈ ਖੇਡ ਅਤੇ ਕਲਾ ਵਿਤ ਮੁਹਾਰਤ ਵੀ ਜਰੂਰ ਆਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪੂਰੀ ਮਿਹਨਤ, ਲਗਨ ਅਤੇ ਦ੍ਰਿੜ ਸ਼ਕਤੀ ਨਾਲ ਆਪਣਾ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ ਅਤੇ ਸਾਨੂੰ ਜਿੰਦਗੀ ਵਿਚ ਇਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਜਦ ਉਹ ਪਠਾਨਕੋਟ ਵਿਖੇ ਸੇਵਾਵਾਂ ਨਿਭਾ ਰਹੇ ਸਨ ਤਾਂ ਉਨਾਂ ਮਿਲਕ ਟੈਸਟਿੰਗ ਕਰਵਾਉਣ ਅਤੇ ਸਵੈ-ਰੋਜ਼ਾਗਰ ਲਈ ਸਿਲਾਈ ਕਢਾਈ ਨੂੰ ਉਤਸ਼ਾਹਤ ਕੀਤਾ ਸੀ ਅਤੇ ਉਨਾਂ ਦੀ ਕੋਸ਼ਿਸ ਹੁੰਦੀ ਹੈ ਕਿ ਜੇਕਰ ਕੋਈ ਵਿਦਿਆਰਥੀ ਕਿਸੇ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਗਾਈਡ ਕਰ ਸਕਣ।

ਦੂਸਰੇ ਅਡੀਵਰਜ ਸ੍ਰੀ ਸ਼ੁੱਭਮ , ਕਾਦਰੀਆਂ ਮੁਹੱਲਾ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਨੇ ਦੱਸਿਆ ਕਿ 10ਵੀਂ ਲਿਟਲ ਫਲਾਵਰ ਕਾਨਵੈਂਟ ਸਕੂਲ, ਗੁਰਦਾਸਪੁਰ ਅਤੇ 12ਵੀਂ ਗੋਲਡਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਗੁਰਦਾਸਪੁਰ ਤੋਂ 12ਵੀਂ ਜਮਾਤ ਪਾਸ ਕੀਤੀ। ਉਪਰੰਤ ਆਈ.ਆਈ.ਟੀ ਦਿੱਲੀ ਤੋਂ ਬੀ-ਟੈੱਕ (ਕੰਪਿਊਟਰ ਸਾਇੰਸ ਐਂਡ ਇੰਜੀਨਰਿੰਗ) ਸਾਲ 2020 ਵਿਚ ਪਾਸ ਕੀਤੀ। ਹੁਣ ਫਰਾਂਸ ਦੇਸ਼ ਦੇ ਤੀਸਰੇ ਸਭ ਤੋਂ ਵੱਡੇ Societe 7enerale ਬੈਂਕ ਅਤੇ ਦੁਨੀਆਂ ਦੇ 17ਵੇਂ ਵੱਡੇ ਬੈਂਕ ਵਿਚ ਸੇਵਾਵਾਂ ਨਿਭਾ ਰਹੇ ਹਨ। ਉਨਾਂ ਕਿਹਾ ਕਿ ਉਨਾਂ ਦਾ ਸੁਪਨਾ ਹੈ ਕਿ ਉਹ ਇੰਡੀਅਨ ਵਿਦੇਸ਼ ਸਰਵਿਸ (ਆਈ.ਐਫ.ਐਸ) ਵਿਚ ਸੇਵਾਵਾਂ ਨਿਭਾਉਣ , ਜਿਸ ਲਈ ਉਹ ਲਗਾਤਾਰ ਮਿਹਨਤ ਕਰ ਰਹੇ ਹਨ। ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਕਰਨ ਚਾਹੀਦੀ ਹੈ ਅਤੇ ਆਪਣਾ ਟੀਚਾ ਨਿਸ਼ਚਿਤ ਕਰਕੇ ਉਸਦੀ ਪ੍ਰਾਪਤੀ ਲਈ ਅੱਗੇ ਵੱਧਣਾ ਚਾਹੀਦਾ ਹੈ। ਆਪਣੀਆਂ ਗਲਤੀਆਂ ਤੋਂ ਸਿੱਖੋ। ਬੱਚਿਆਂ ਨੂੰ ਆਪਣੇ ਮਾਂ-ਬਾਪ ਨਾਲ ਦੋਸਤਾਨਾ ਸਬੰਧ ਬਣਾਉਣੇ ਚਾਹੀਦੇ ਹਨ। ਜੋ ਕੰਮ ਸ਼ੁਰੂ ਕੀਤਾ ਹੈ, ਉਸਨੂੰ ਮੁਕੰਮਲ ਕਰਕੇ ਹੀ ਛੱਡਿਆ ਜਾਵੇ।

ਤੀਸਰੇ ਅਚੀਵਰਜ਼ ਵਰਿੰਦਰ ਸਿੰਘ, ਵਾਸੀ ਪਿੰਡ ਬਰਨਾਲਾ, ਨੇੜੇ ਗੁਰਦਾਸਪੁਰ ਦੇ ਰਹਿਣਵਾਲੇ ਨੇ ਦੱਸਿਆ ਕਿ ਉਹ ਪੰਜਵੀਂ ਜਮਾਤ ਤੋਂ ਹੀ ਹਾਕੀ ਖੇਡਣ ਵਿਚ ਰੁਚੀ ਰੱਖਦਾ ਸੀ। ਉਸਨੇ ਗੁਰਦਾਸਪੁਰ ਹਾਕੀ ਗਰਾਊਂਡ ਵਿਚ ਪਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਸਲੈਕਸ਼ਨ ਲੁਧਿਆਣਾ ਹਾਕੀ ਅਕੈਡਮੀ ਵਿਚ ਹੋਈ ਪਰ ਉਸਦਾ ਸੁਪਨਾ ਸੀ ਕਿ ਉਹ ਸੁਰਜੀਤ ਹਾਕੀ ਅਕੈਡਮੀ ਲਈ ਖੇਡੇ। 8ਵੀਂ ਜਮਾਤ ਵਿਚ ਪੜ•ਦਿਆਂ ਉਸਨੇ ਸੁਰਜੀਤ ਹਾਕੀ ਅਕੈਡਮੀ ਦੇ ਟਰਾਇਲ ਦਿੱਤੇ ਤੇ ਉਸਦੀ ਚੋਣ ਹੋ ਗਈ। ਤਿੰਨ ਸਾਲ ਸੁਰਜੀਤ ਹਾਕੀ ਅਕੈਡਮੀ ਵਲੋਂ ਖੇਡਿਆ। ਫਰਵਰੀ 2017 ਵਿਚ ਪੰਜਾਬ ਦੀ ਟੀਮ ਵਲੋਂ ਭਾਰਤੀ ਦੀ ਜੂਨੀਅਰ ਟੀਮ ਹਾਕੀ ਵਿਚ ਚੋਣ ਹੋਈ ਤੇ ਨੈਸ਼ਨਲ ਖੇਡਾਂ ਵਿਚ ਬਰਾਊਨਜ਼ ਮੈਡਲ ਜਿੱਤਿਆ। 2018 ਵਿਚ ਪੰਜਾਬ ਵਲੋਂ ਨੈਸ਼ਨਲ ਖੇਡਾਂ ਵਿਚ ਹਿੱਸਾ ਲਿਆ ਤੇ ਗੋਲਡ ਮੈਡਲ ਜਿੱਤਿਆ।

ਉਪਰੰਤ ਇੰਡੀਆ ਕੈਂਪ ਲਈ ਗਿਆ ਤੇ ਕੈਂਪ ਵਿਚੋਂ ਵਿਦੇਸ਼ ਟੂਰ ਜਾਣ ਲਈ ਟਰਾਇਲ ਹੋਇਆ ਤੇ ਮੇਰੀ ਚੋਣ ਪਹਿਲੇ 11 ਖਿਡਾਰੀਆਂ ਵਿਚ ਹੋਈ। ਮਲੇਸ਼ੀਆਂ ਵਿਚ ਹੋਈਆਂ ਖੇਡਾਂ ਵਿਚ ਸਿਲਵਰ ਦਾ ਮੈਡਲ ਜਿੱਤਿਆ। 2019 ਵਿਚ ਰੇਲ ਕੋਚ ਫੈਕਟਰੀ, ਕਪੂਰਥਲਾ ਜੁਆਇੰਨ ਕੀਤੀ ਤੇ ਹੁਣ ਮੌਜੂਦਾ ਉਥੇ ਸਰਵਿਸ ਕਰ ਰਿਹਾ ਹੈ ਅਤੇ ਉਸਦਾ ਸੁਪਨਾ ਹੈ ਕਿ ਉਹ ਭਾਰਤ ਦੀ ਸੀਨੀਅਰ ਹਾਕੀ ਟੀਮ ਲਈ ਖੇਡੇ। ਵਰਿੰਦਰ ਸਿੰਘ ਹੁਣ ਤਕ 01 ਜੂਨੀਅਰ ਨੈਸ਼ਨਲ ਗੋਲਡ ਮੈਡਲ, 02 ਜੂਨੀਅਰ ਰਾਸ਼ਟਰੀ ਬਰਾਊਨਜ਼ ਮੈਡਲ, 03 ਜੂਨੀਅਰ ਅੰਤਰਾਸਟਰੀ ਸਿਲਵਰ ਮੈਡਲ ਅਤੇ 04 ਜੂਨੀਅਰ ਅੰਤਰਰਾਸ਼ਟਰੀ ਬਰਾਊਨਜ਼ ਮੈਡਲ ਜਿੱਤੇ ਹਨ। ਉਸਨੇ ਕਿਹਾ ਕਿ ਹਾਕੀ ਖੇਡ ਲਈ ਅਤਿ ਆਧੁਨਿਕ ਕਿਸਮ ਦੇ ਖੇਡ ਸਟੇਡੀਅਮ ਹੋਣ ਨਾਲ ਖਿਡਾਰੀ ਹੋਰ ਵੀ ਬਿਹਤਰ ਢੰਗ ਨਾਲ ਖੇਡ ਕੇ ਦੇਸ਼ ਲਈ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ। ਉਨਾਂ ਕਿਹਾ ਕਿ ਉਸਨੂੰ ਹਮੇਸ਼ਾਂ ਕੋਚ ਵਲੋਂ ਮਦਦ ਮਿਲਦੀ ਰਹੀ ਹੈ ਅਤੇ ਉਹ ਉੱਚ ਮੁਕਾਮ ਤੇ ਪੁਹੰਚ ਸਕਿਆ ਹੈ।

ਇਸ ਮੌਕੇ ਜ਼ਿਲ•ਾ ਰੈੱਜ ਕਰਾਸ ਸੁਸਾਇਟੀ ਵਲੋਂ ਵਰਿੰਦਰ ਸਿੰਘ ਨੈਸ਼ਲਲ ਖਿਡਾਰੀ ਹਾਕੀ ਨੂੰ 5100 ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਮੀਡੀਆਂ ਸਾਥੀਆਂ ਵਲੋਂ ਜਿਲਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਗਈ ਤੇ ਅਚੀਵਰਜ ਨਾਲ ਵਿਚਾਰ-ਚਰਚਾ ਕੀਤੀ

Exit mobile version