ਪੰਜਵਾਂ ਐਡੀਸ਼ਨ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’

ਗੁਰਦਾਸਪੁਰ ਜ਼ਿਲੇ ਨੇ ਹਰ ਖੇਤਰ ਵਿਚ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ-ਵਿਧਾਇਕ ਬਾਜਵਾ

ਜ਼ਿਲਾ ਪ੍ਰਸ਼ਾਸ਼ਨ ਵਲੋਂ ਉਚੇਰੀ ਸਿੱਖਿਆ ਅਤੇ ਖੇਡਾਂ ਵਿਚ ਅੱਗੇ ਵੱਧਣ ਵਾਲੇ ਨੌਜਵਾਨਾਂ ਨੂੰ ਕੀਤਾ ਜਾਵੇਗਾ ਉਤਸ਼ਾਹਿਤ-ਡਿਪਟੀ ਕਮਿਸ਼ਨਰ

ਗੁਰਦਾਸਪੁਰ, 23 ਅਗਸਤ ( ਮੰਨਨ ਸੈਣੀ ) ਜ਼ਿਲਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਗਏ ਫੇਸਬੁੱਕ ਲਾਈਵ ਪ੍ਰੋਗਰਾਮ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ ਪੰਜਵੇਂ ਪ੍ਰੋਗਰਾਮ ਵਿਚ ਗੁਰਦਾਸਪੁਰ ਦੇ ਨੌਜਵਾਨ ਲੜਕੇ-ਲੜਕੀਆਂ ਵਲੋਂ ਜਿਲਾ ਵਾਸੀਆਂ ਨਾਲ ਆਪਣੀ ਮਿਹਨਤ ਤੇ ਲਗਨ ਨਾਲ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਅੱਜ ਦੇ ਪ੍ਰੋਗਰਾਮ ਵਿਚ ਸ. ਫਤਹਿਜੰਗ ਸਿੰਘ ਬਾਜਵਾ ਹਲਕਾ ਵਿਧਾਇਕ ਕਾਦੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਰਾਜੀਵ ਠਾਕੁਰ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ ਅਤੇ ਇਸ ਪ੍ਰੋਗਰਾਮ ਨੂੰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।

ਵੀਡਓ ਕਾਨਫਰੰਸ ਜਰੀਏ ਵਿਧਾਇਕ ਬਾਜਵਾ ਨੇ ਅਚੀਵਰਜ ਨੂੰ ਮੁਬਾਰਕ ਬਾਦ ਦਿੰਦਿਆਂ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ਉਹ ਉਪਰਾਲਾ ਬਹੁਤ ਸਰਾਹਨਾਯੋਗ ਹੈ। ਉਨਾਂ ਕਿਹਾ ਕਿ ਗੁਰਦਾਸਪੁਰ ਦੀ ਧਰਤੀ ਨੇ ਜਿਥੇ ਦੇਸ਼ ਦੀ ਖਾਤਰ ਵੱਡੀਆਂ ਕੁਰਬਾਨੀਆਂ ਦਿੱਤੀਆਂ, ਉਥੇ ਰਾਜਨੀਤਿਕ, ਧਰਾਮਿਕ, ਸਮਾਜਿਕ ਤੇ ਖੇਡਾਂ ਦੇ ਖੇਤਰ ਵਿਚ ਵੱਡੀਆਂ ਹਸਤੀਆਂ ਨੇ ਦੁਨੀਆ ਭਰ ਵਿਚ ਆਪਣੀ ਕਾਬਲੀੱਤ ਦਾ ਲੋਹ ਮਨਵਾਇਆ ਹੈ। ਉਨਾਂ ਦੱਸਿਆ ਕਿ ਉਨਾਂ ਦੇ ਹਲਕੇ ਵਿਚ ਪੈਂਦੇ ਪਿੰਡ ਬੈਣੀ ਬਾਂਗਰ ਦੇ 06 ਵੀਰ ਚੱਕਰ ਵਿਜੇਤਾ ਹਨ, ਜਿਨਾਂ ਉੱਪਰ ਸਾਨੂੰ ਹਮੇਸ਼ ਗਰਵ ਰਹੇਗਾ। ਉਨਾਂ ਕਿਹਾ ਕਿ ਉਹ ਹਮੇਸਾਂ ਜਿੰਦਗੀ ਵਿਚ ਅੱਗੇ ਵੱਧਣ ਵਾਲੇ ਨੌਜਵਾਨਾਂ ਦੀ ਮਦਦ ਲਈ ਤਤਪਰ ਰਹਿੰਦੇ ਹਨ ਅਤੇ ਉਨਾਂ ਦੇ ਪਰਿਵਾਰ ਨੇ ਹਮੇਸ਼ਾ ਸਮਾਜ ਸੇਵਾ ਵਿਚ ਵੱਧਚੜ• ਕੇ ਹਿੱਸਾ ਪਾਇਆ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਅਚੀਵਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਦਾ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਕੋਰੋਨਾ ਮਹਾਂਮਾਰੀ ਦੌਰਾਨ ਸਕਾਰਤਮਕ ਮਾਹੋਲ ਬਣਾਉਣਾ ਹੈ ਤਾਂ ਜੋ ਅਸੀ ਕੋਰੋਨਾ ਵਿਰੁੱਧ ਲੜਾਈ ਲੜਨ ਦੇ ਨਾਲ-ਨਾਲ, ਜਿਲੇ ਗੁਰਦਾਸਪੁਰ ਦੇ ਅਚੀਵਰਜ ਨਾਲ ਵੀ ਰੂਬਰੂ ਹੋਈਏ ਤੇ ਉਨਾਂ ਵਲੋਂ ਮਿਹਨਤ ਤੇ ਦ੍ਰਿੜ ਇੱਛਾ ਸ਼ਕਤੀ ਨਾਲ ਹਾਸਲਿ ਕੀਤੇ ਮੁਕਾਮ ਬਾਰੇ ਵਿਚਾਰ-ਚਰਚਾ ਕਰੀਏ। ਉਨਾਂ ਅੱਗੇ ਦੱਸਿਆ ਕਿ ਜਲਦ ਹੀ ਜਿਲਾ ਪ੍ਰਬੰਧਕੀ ਕੰਪਲੈਕਸ (ਦਫਤਰ ਡਿਪਟੀ ਕਮਿਸ਼ਨਰ) ਵਿਖੇ ਵੱਡੀਆਂ ਚਾਰ ਡਿਜ਼ੀਟਲ ਸਕਰੀਨਾਂ ਲਗਾਈਆਂ ਜਾਣਗੀਆਂ, ਜਿਨਾਂ ਵਿਚ ਸਾਡੇ ਅਚੀਵਰਜ਼, ਸ਼ਹੀਦਾਂ, ਜਿਲੇ ਦੇ ਮੁੱਖ ਇਤਿਹਾਸਕ ਤੇ ਧਾਰਮਿਕ ਸਮਾਰਕ ਅਤੇ ਵਿਕਾਸ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜਲਦ ਹੀ ਅਚੀਵਰਜ ਦੀ ਕਾਫੀ ਬੁੱਕਲੈੱਟ ਵੀ ਪ੍ਰਕਾਸ਼ਿਤ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ•ਾ ਪ੍ਰਸ਼ਾਸਨ ਵਲੋਂ ਸਮਾਜ ਸੇਵੀਆਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਮਿਲਕੇ ਪੜ•ਾਈ, ਖੇਡਾਂ ਆਦਿ ਵਿਚ ਅੱਗੇ ਵੱਧਣ ਵਾਲੇ ਨੌਜਵਾਨ ਲੜਕੇ-ਲੜਕੀਆਂ ਦੀ ਆਰਥਿਕ ਸਹਾਇਤਾ ਕਰਨ ਲਈ ਇਕ ਸਾਂਝਾ ਫੰਡ, ਇਕੱਠਾ ਕਰਨ ਸਬੰਧੀ ਯੋਜਨਾ ਬਣਾਈ ਜਾਵੇਗੀ, ਤਾਂ ਜੋ ਲੋੜ ਪੈਣ ‘ਤੇ ਇਸ ਫੰਡ ਵਿਚ ਲੋੜਵੰਦ ਲੜਕੇ-ਲੜਕੀਆਂ ਦੀ ਮਦਦ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਵਿਕਸਿਤ ਦੇਸ਼ਾਂ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਫੰਡ ਬਣਾਏ ਜਾਂਦੇ ਹਨ, ਜਿਸ ਨਾਲ ਖੇਡਾਂ ਨੂੰ ਉਤਸ਼ਾਹਿਤ ਕਰਨ ਵਿਚ ਵੱਡੀ ਸਹਾਇਤਾ ਮਿਲਦੀ ਹੈ।ਇਸ ਮੌਕੇ ਐਸ.ਡੀ.ਐਮ ਗੁਰਦਾਸਪੁਰ ਸ. ਸਕੱਤਰ ਸਿੰਘ ਬੱਲ ਵਲੋਂ ਵੀ ਅਚੀਵਰਜ਼ ਨੂੰ ਭਵਿੱਖ ਦੀਆਂ ਸ਼ੁੱਭਾਕਮਨਾਵਾਂ ਦਿੱਤੀਆਂ ਗਈਆਂ।

ਲਾਈਵ ਫੇਸਬੁੱਕ ਪ੍ਰੋਗਰਾਮ ਦੌਰਾਨ ਡਾ. ਹਰਨੂਰ ਕੋਰ ਢਿੱਲੋਂ, ਨੇੜੇ ਸਿਟੀ ਹਸਪਤਾਲ ਗੁਰਦਾਸਪੁਰ ਸ਼ਹਿਰ ਦੀ ਵਸਨੀਕ ਹੈ। ਉਸਨੇ ਦੱਸਿਆ ਕਿ ਲਿਟਲ ਫਲਾਵਰ ਸਕੂਲ, ਗੁਰਦਾਸਪੁਰ ਤੋਂ 10ਵੀਂ ਪਾਸ ਕੀਤੀ। 2011 ਵਿਚ ਪ੍ਰੀ ਮੈਡੀਕਲ ਐਂਰੈੱਸ ਟੈਸਟ (ਪੀ.ਐਮ.ਈ.ਟੀ ਪ੍ਰੀਖਿਆ) ਵਿਚ 24ਵਾਂ ਰੈਂਕ ਹਾਸਿਲ ਕੀਤਾ ਅਤੇ 2019 ਵਿਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਐਮ.ਬੀ.ਬੀ.ਐਸ ਪਾਸ ਕੀਤੀ। ਉਪਰੰਤ ਸਿਵਲ ਪ੍ਰੀਖਿਆ ਦੀ ਤਿਆਰੀ ਸ਼ੁਰੂ ਕੀਤੀ। ਉਸਨੇ ਦੱਸਿਆ ਕਿ ਪਹਿਲੀ ਵਾਰ ਦਿੱਤੇ ਟੈਸਟ ਵਿਚ ਅਸਫਲ ਰਹਿਣ ਕਾਰਨ, ਇਕ ਵਾਰ ਮਨ ਵਿਚ ਡੋਲਿਆ ਪਰ ਪਰਿਵਾਰ ਵਲੋਂ ਦਿੱਤੇ ਪੂਰਨ ਸਹਿਯੋਗ ਸਦਕਾ, ਪੰਜਾਬ ਸਿਵਲ ਸਰਵਿਸ ਪ੍ਰੀਖਿਆ 2019 ਵਿਚ 6ਵਾਂ ਸਥਾਨ ਹਾਸਿਲ ਕੀਤਾ। ਹੁਣ ਅੰਮ੍ਰਿਤਸਰ ਵਿਖੇ ਸਹਾਇਕ ਕਮਿਸ਼ਨਰ (ਅੰਜਰ ਟਰੇਨਿੰਗ) ਸੇਵਾਵਾਂ ਨਿਭਾ ਰਹੀ ਹੈ। ਉਸਨੇ ਦੱਸਿਆ ਕਿ ਸਾਨੂੰ ਟੀਚਾ ਨਿਰਧਾਰਿਤ ਕਰਕੇ ਉਸਦੀ ਪ੍ਰਾਪਤੀ ਲਈ ਪੂਰੀ ਮਿਹਨਤ ਤੇ ਲਗਨ ਨਾਲ ਅੱਗੇ ਵੱਧਣਾ ਚਾਹੀਦਾ ਹੈ। ਉਸਨੇ ਕਿਹਾ ਕਿ ਅੱਜ ਇੰਟਰਨੈੱਟ ਦੀ ਸਹਲੂਤ ਮੌਜੂਦ ਹੈ, ਜਿਸ ਨਾਲ ਹਰ ਖੇਤਰ ਦੇ ਸਬੰਧ ਵਿਚ ਵੱਡਮੁੱਲੀ ਜਾਣਕਾਰੀ ਲਈ ਜਾ ਸਕਦੀ ਹੈ। ਉਸਨੇ ਦੱਸਿਆ ਕਿ ਉਹ ਮੌਜੂਦਾ ਸਰਵਿਸ ਦੇ ਨਾਲ ਆਈ.ਏ.ਐਸ ਦੀ ਤਿਆਰੀ ਵੀ ਨਾਲ ਕਰ ਰਹੀ ਹੈ। ਡਾ. ਹਰਨੂਰ ਕੋਰ ਢਿੱਲੋ ਦੇ ਪਿਤਾ ਡਾਕਟਰ ਹਰਬੀਰ ਸਿੰਘ ਢਿੱਲੋ, ਗੁਰਦਾਸਪੁਰ ਵਿਖੇ ਸਮਾਜ ਸੇਵਾ ਦੇ ਕੰਮ ਲਈ ਹਮੇਸ਼ਾ ਮੋਹਰੀ ਰਹਿੰਦੇ ਹਨ।

ਦੂਸਰਾ ਅਚੀਵਰਜ਼ ਮਨਕਰਨ ਸਿੰਘ, ਬੀ ਟੈੱਕ ਅਤੇ ਐਮ ਟੈਕ, ਕੰਪਿਊਟਰ ਸਾਇੰਸ ਅਤੇ ਇੰਜੀਨਰਿੰਗ : ਮਨਕਰਨ ਸਿੰਘ, ਪਿੰਡ ਹਸਨਪੁਰ ਸਿੰਘੋਵਾਲ ਬਲਾਕ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਉਸਨੇ ਦੱਸਿਆ ਕਿ ਉਸਨੇ ਦਸਵੀਂ ਅਤੇ ਬਾਹਰਵੀਂ ਜਮਾਤ, ਪਬਲਿਕ ਸਕੂਲ ਗੁਰਦਾਸਪੁਰ ਤੋਂ ਪਾਸ ਕੀਤੀ । ਆਈ.ਆਈ.ਟੀ ਨਵੀਂ ਦਿੱਲੀ ਵਿਖੇ 2016 ਵਿਚ ਬੀ ਟੈੱਕ ਅਤੇ ਐਮ ਟੈਕ, ਕੰਪਿਊਟਰ ਸਾਇੰਸ ਅਤੇ ਇੰਜੀਨਰਿੰਗ ਵਿਚ ਦਾਖਲਾ ਲਿਆ ਤੇ 2021 ਵਿਚ ਦੋਵੋਂ ਡਿਗਰੀਆਂ ਕੰਪਲੀਟ ਹੋਣਗੀਆਂ। ਉਸਨੇ ਦੱਸਿਆ ਕਿ ਉਸ ਦੀ ਇੱਛਾ ਹੈ ਕਿ ਉਹ ਆਪਣੀ ਖੁਦ ਦੀ ਕੰਪਨੀ ਖੋਲ•ੇਗਾ ਤੇ ਦੂਸਰਿਆਂ ਨੂੰ ਵੀ ਰੋਜਗਾਰ ਮੁਹੱਈਆ ਕਰਵਾਏਗਾ। ਉਸਨੇ ਕਿਹਾ ਕਿ ਮਿਹਨਤ ਅਤੇ ਦ੍ਰਿੜ ਸ਼ਕਤੀ ਨਾਲ ਹਰ ਮੰਜਿਲ ਸਰ ਕੀਤੀ ਜਾ ਸਕਦੀ ਹੈ।

ਤੀਸਰੇ ਅਚੀਵਰਜ਼ਸਾਗਰ ਸ਼ਰਮਾ, ਰਾਸ਼ਟਰੀ ਜੂਡੋ ਖਿਡਾਰੀ : ਪ੍ਰੇਮ ਨਗਰ ਕਾਲੋਨੀ, ਹਰਦੋਛੰਨੀ ਰੋਡ, ਗੁਰਦਾਸਪੁਰ ਦਾ ਰਹਿਣ ਵਾਲੇ ਸਾਗਰ ਸ਼ਰਮਾ ਨੇ ਦੱਸਿਆ ਕਿ ਉਸਨੇ ਧੰਨਦੇਵੀ ਸਸਕੂਲ, ਗੁਰਦਾਸਪੁਰ ਤੋਂ 12ਵੀਂ ਜਮਾਤ ਪਾਸ ਕੀਤੀ। 2014 ਵਿਚ ਜੂਡੋ ਖੇਡ ਖੇਡਣੀ ਸ਼ੁਰੂ ਕੀਤੀ। 2015-16 ਵਿਤ ਆਂਧਰਾ ਪ੍ਰਦੇਸ਼ ਵਿਚ ਸਬ-ਜੂਨੀਅਰ ਨੈਸ਼ਨਲ ਖੇਡਾਂ ਵਿਚ ਸਿਵਲਰ ਮੈਡਲ ਜਿੱਤਿਆ। ਪਟਨਾ ਵਿਖੇ 2016-17 ਵਿਚ ਸਬ-ਜੂਨੀਅਰ ਨੈਸ਼ਨਲ ਖੇਡਾਂ ਵਿਚ ਗੋਲਡ ਮੈਡਲ ਜਿੱਤਿਆ। 2018-19 ਨੈਸ਼ਨਲ ਖੇਡਾਂ ਊਨਾ ਵਿਖੇ ਕਾਂਸੇ ਦਾ ਤਗਮਾ ਜਿੱਤਿਆ। ਕਾਮਨਵੈਲਥ ਚੈਂਪੀਅਨਸ਼ਿਪ ਵਿਚ ਚੋਣ ਹੋਈ ਸੀ ਪਰ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਉਹ ਖੇਡ ਨਹੀਂ ਸਕਿਆ। 2020-21 ਖੇਲੋ ਇੰਡੀਆ ਖੇਲੋ ਗੁਹਾਟੀ ਖੇਡਾਂ ਵਿਚ ਸਿਲਵਰ ਮੈਡਲ ਜਿੱਤਿਆ। ਉਸਨੇ ਕਿਹਾ ਕਿ ਜੋ ਖਿਡਾਰੀ ਆਰਥਿਕ ਤੌਰ ਤੇ ਕਮਜੋਰ ਹੁੰਦੇ ਹਨ, ਉਨਾਂ ਦੀ ਸਹਾਇਤਾ ਲਈ ਇਕ ਸਾਂਝੇ ਤੋਰ ਤੇ ਫੰਡ ਇਕੱਠਾ ਕਰਨਾ ਚਾਹੀਦਾ ਹੈ, ਤਾਂ ਜੋ ਲੋੜ ਪੈਣ ਤੇ ਲੋੜਵੰਦਾਂ ਦੀ ਮਦਦ ਹੋ ਸਕੇ।

ਇਸ ਮੌਕੇ ਜ਼ਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਜੂਡੋ ਖਿਡਾਰੀ ਸਾਗਰ ਸ਼ਰਮਾ ਨੂੰ 5100 ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਮੀਡੀਆਂ ਸਾਥੀਆਂ ਵਲੋਂ ਜਿਲਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਗਈ ਤੇ ਅਚੀਵਰਜ ਨਾਲ ਵਿਚਾਰ-ਚਰਚਾ ਕੀਤੀ।

Exit mobile version