ਕੋਰੋਨਾ ਵਾਇਰਸ ਦੀ ਬੀਮਾਰੀ ਤੋ ਬਚਣ ਲਈ ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਦੱਸੇ ਟਿੱਪਸ

DC GSP

ਗੁਰਦਾਸਪੁਰ , 31 ਜੁਲਾਈ ( ਮੰਨਨ ਸੈਣੀ ) । ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜਿਲਾ ਵਾਸੀਆ ਨੂੰ ਕੋਰੋਨਾ ਤੋਂ ਬਚਾਅ ਲਈ ਮਹੱਤਵਪੂਰਨ ਟਿੱਪਸ ਦੱਸਦਿਆਂ ਕਿਹਾ ਕਿ ਕੋਰੋਨਾ ਕਾਰਨ ਸਵਰਗਵਾਸ ਹੋਏ ਵਿਆਕਤੀਆਂ ਦੇ ਮੌਤ ਦੇ ਕਾਰਨ ਦੀ ਘੋਖ ਕਰਨ ਤੋ ਪਤਾ ਲੱਗਾ ਹੈ ਕਿ ਮੌਤ ਦਾ ਕਾਰਨ ਕਰੋਨਾ ਦੀ ਸਮੇਂ ਸਿਰ ਸਿਰ ਜਾਂਚ ਨਾ ਕਰਵਾਉਣਾ ਅਤੇ ਹਸਪਤਾਲ ਵਿਚ ਜਾਣ ਲਈ ਦੇਰੀ ਕਰਨਾ ਸੀ। ਜਿਆਦਾਤਰ ਮੌਤਾਂ ਖੂਨ ਵਿਚ ਆਕਸੀਜਨ ਦੀ ਕਮੀ ਕਾਰਨ ਪੈਦਾ ਹੋਈਆ ਪੈਚੀਦਗੀਆਂ ਕਰਕੇ ਹੋਈਆਂ।

ਉਨਾ ਨੇ ਸਮੂਹ ਨਗਰ / ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿਜੇਕਰ ਉਹਨਾ ਨੂੰ ਖਾਂਸੀ, ਜੁਕਾਮ , ਬੁਖਾਰ ਜਾਂ ਸ਼ਾਹ ਲੈਣ ਵਿਚ ਤਕਲੀਫ ਹੁੰਦੀ ਹੈਤਾਂ ਉਹ ਆਪਣਾ ਕੋਰੋਨਾ ਦਾ ਟੈਸਟ ਕਰਵਾਉਣ ਤੇ ਆਪਣੇ ਆਪ ਨੂੰ ਏਕਾਂਤਵਾਸ ਵਿਚ ਰੱਖਣ ਅਤੇ ਆਪਣਾ ਆਕਸੀਮੀਟਰ ਰਾਹੀ ਘੱਟੋ-ਘੱਟ ਦਿਨ ਵਿਚ ਦੋ ਵਾਰ ਆਕਸੀਜਨ ਲੈਵਲ ਚੈੱਕ ਕਰਨ ਜੋ ਕਿ 95 ਫੀਸਦ ਤੋ ਘੱਟ ਨਹੀ ਹੋਣਾ ਚਾਹੀਦਾ।

ਉਨਾ ਨੇ ਅੱਗੇ ਕਿਹਾ ਕਿ ਜਿਹੜੇ ਵਿਅਕਤੀ ਗੰਭੀਰ ਬਿਮਾਰੀਆ ਦਾ ਸ਼ਿਕਾਰ ਹਨ।ਜਿੰਨਾ ਦੀ ਉਮਰ 60 ਸਾਲ ਤੋ ਜਿਆਦਾ ਹਨ ਉਹਨਾ ਨੂੰ ਇਸਦਾ ਵਿਸੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿਉਕਿ ਉਹਨਾ ਲਈ ਕੋਰੋਨਾ ਦੀ ਬੀਮਾਰੀ ਜਿਆਦਾ ਘਾਤਕ ਸਿੱਧ ਹੋ ਸਕਦੀ ਹੈ । ਕੋਰੋਨਾ ਦੇ ਟੈਸਟ ਤੋ ਘਬਰਾਉਣ ਦੀ ਲੋੜ ਨਹੀ ਹੈ ਜੇਕਰ ਕਿਸੇ ਵਿਅਕਤੀ ਦੀ ਉਮਰ 60 ਸਾਲ ਹੈ ਅਤੇ ਉਸਨੂੰ ਕੋਈ ਗੰਭੀਰ ਲੱਛਣ ਨਹੀ ਹਨ ਤਾ ਉਹ ਕਰੋਨਾ ਪੋਜੇਟਿਵ ਆਉਣ ਤੇ ਘਰ ਵਿਚ ਏਕਾਂਤਵਾਸ ਕਰ ਸਕਦੇ ਹਨ ।

ਉਨਾਂ ਕਿਹਾ ਕਿ ਨੱਕ , ਕੰਨ , ਮੂੰਹ ਨੂੰ ਛੂਹਣ ਤੋ ਪਹਿਲਾਂ ਹੱਥਾਂ ਨੂੰ ਸਾਬਨ ਨਾਲ ਧੋਵੋ ਜਾਂ ਸ਼ੈਨੀਟਾਈਜ ਕਰੋ ਅਤੇ ਆਪਸ ਵਿਚ ਘੱਟੋ-ਘੱਟ 2 ਗਜ਼ ਦੀ ਦੂਰੀ ਬਣਾ ਕੇ ਰੱਖੋ ਤੇ ਮਾਸਕ ਪਾ ਕੇ ਹੀ ਘਰ ਤੋ ਬਾਹਰ ਨਿੱਕਲੋ । ਉਹਨਾ ਨੇ ਕਿਹਾ ਕਿ ਇਹ ਅਪੀਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਤੰਦਰੁਸਤੀ ਲਈ ਹੈ। ਉਨਾਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਕੋਰੋਨਾ ਵਿਰੁੱਧ ਫਤਿਹ ਹਾਸਿਲ ਕੀਤੀ ਜਾਵੇਗੀ।

Exit mobile version