‘ਕੈਪਟਨ ਨੂੰ ਪੁੱਛੋ’ ਫੇਸਬੁੱਕ ਲਾਈਵ ਪ੍ਰੋਗਰਾਮ ਵਿਚ ਗੁਰਦਾਸਪੁਰ ਵਾਸੀਆਂ ਨੇ ਮੁੱਖ ਮੰਤਰੀ ਨੂੰ ਪੁੱਛੇ ਸਵਾਲ

ਧਾਰਮਿਕ ਸਥਾਨਾਂ ਦੇ ਮੁਖੀ ਸੰਗਤਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨ ਤੇ ਸ਼ੋਸਲ ਡਿਸਟੈਂਸ ਮੈਨਟੇਨ ਕਰਨ ਨੂੰ ਯਕੀਨੀ ਬਣਾਉਣ

ਗੰਨਾ ਕਾਸ਼ਤਕਾਰਾਂ ਨੂੰ 15 ਫੀਸਦ ਪੈਨਲਟੀ ਨਹੀਂ ਲੱਗੇਗੀ-ਸਬਧਿਤ ਵਿਭਾਗ ਨੂੰ ਦਿੱਤੇ ਨਿਰਦੇਸ਼

ਗੁਰਦਾਸਪੁਰ, 25 ਜੁਲਾਈ । ‘ਕੈਪਟਨ ਨੂੰ ਪੁੱਛੋ’ ਪ੍ਰੋਗਰਾਮ ਦੀ ਲੜੀ ਤਹਿਤ ਫੇਸਬੁੱਕ ਲਾਈਵ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਿੰਸ ਵਾਸੀ ਗੁਰਦਾਸਪੁਰ ਅਤੇ ਰਣਜੀਤ ਸਿੰਘ ਵਾਸੀ ਗੁਰਦਾਸਪੁਰ ਵਲੋਂ ਸਵਾਲ ਪੁੱਛੇ ਗਏ।

‘ਕੈਪਟਨ ਨੂੰ ਪੁੱਛੋ’ ਪ੍ਰੋਗਰਾਮ ਦੀ ਲੜੀ ਤਹਿਤ ਫੇਸਬੁੱਕ ਲਾਈਵ ਦੌਰਾਨ ਪ੍ਰਿੰਸ ਨੇ ਪੁੱਛਿਆ ਕਿ ਧਾਰਮਿਕ ਸਥਾਨਾਂ ‘ਤੇ ਲੋਕਾਂ ਦੀ ਭੀੜ ਰੋਕਣ ਲਈ ਵੱਖਰੀਆਂ ਗਾਈਡਲਾਈਨਜ ਜਾਰੀ ਕੀਤੀਆਂ ਜਾਣ ਸਬੰਧੀ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਮੂਹ ਧਾਰਮਿਕ ਅਸਥਾਨਾਂ ਦੇ ਮੁਖੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੰਗਤਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗੂਰਕ ਕਰਨ ਅਤੇ ਸ਼ੋਸਲ ਡਿਸਟੈਂਸ ਬਣਾ ਕੇ ਰੱਖਣ ਨੂੰ ਯਕੀਨੀ ਬਣਾਉਣ। ਉਨਾਂ ਨੇ ਅੱਗੇ ਕਿਹਾ ਕਿ ਡੀ.ਜੀ.ਪੀ ਪੰਜਾਬ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸੂਬੇ ਅੰਦਰ ਸ਼ੋਸਲ ਡਿਸਟੈਂਸ ਮੈਨਟੇਨ ਰੱਖਣ ਨੂੰ ਯਕੀਨੀ ਬਣਾਉਣ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਲਾਜ਼ਮੀ ਤੌਰ ‘ਤੇ ਪਹਿਨਿਆ ਜਾਵੇ, ਕਿਉਂਕਿ ਮਾਸਕ ਪਾਉਣ ਨਾਲ ਕਾਫੀ ਹੱਦ ਤਕ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਨਾਲ ਹੀ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਨੂੰ ਮੁਫਤ ਮਾਸਕ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਲੋੜਵੰਦ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।

ਇਸੇ ਦੌਰਾਨ ਰਣਜੀਤ ਸਿੰਘ ਵਾਸੀ ਗੁਰਦਾਸਪੁਰ ਨੇ ਪੁੱਛਿਆ ਕਿ ਲੋਕਡਾਊਨ ਦੌਰਾਨ ਕਿਸਾਨਾਂ ਵਲੋਂ ਆਪਣੀ ਗੰਨੇ ਦੀ ਫਸਲ ਪ੍ਰਾਈਵੇਟ ਸ਼ੂਗਰ ਮਿੱਲਾਂ ਨੂੰ ਦਿੱਤੇ ਜਾਣ ਕਾਰਨ , ਉਨਾਂ ਨੂੰ ਸਹਿਕਾਰੀ ਮਿੱਲ ਵਲੋਂ ਬਾਂਡ ਕੀਤਾ ਗੰਨਾ ਪੂਰਾ ਨਾ ਦੇਣ ਕਾਰਨ 15 ਫੀਸਦ ਪੈਨਲਟੀ ਲਗਾਈ ਸੀ, ਜਿਸ ਕਾਰਨ ਉਨਾਂ ਨੂੰ ਬਹੁਤ ਆਰਥਿਕ ਨੁਕਸਾਨ ਹੋਇਆ ਹੈ, ਸਬੰਧੀ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ 24 ਮਾਰਚ ਤੋਂ 31 ਮਾਰਚ 2020 ਤਕ ਲੌਕਡਾਊਨ ਕਾਰਨ ਸਹਿਕਾਰੀ ਮਿੱਲ ਬੰਦ ਹੋਣ ਕਾਰਨ ਕਿਸਾਨਾਂ ਵਲੋਂ ਪ੍ਰਾਈਵੇਟ ਮਿੱਲਾਂ ਨੂੰ ਗੰਨਾ ਦੇਣ ਕਾਰਨ ਸਹਿਕਾਰੀ ਮਿੱਲ ਵਲੋਂ ਪੈਨਲਟੀ ਲਗਾਈ ਗਈ ਸੀ। ਪਰ ਉਨਾਂ ਗੰਨਾਂ ਕਾਸ਼ਤਕਾਰ ਨੂੰ ਕਿਹਾ ਕਿ ਉਨਾਂ ਸਬੰਧਿਤ ਵਿਭਾਗ ਨੂੰ ਕਿਹਾ ਹੈ ਕਿ ਜਿਨਾਂ ਕਿਸਾਨਾਂ ਨੇ 24 ਮਾਰਚ ਤੋਂ 31 ਮਾਰਚ 2020 ਦਰਮਿਆਨ ਗੰਨਾ ਪ੍ਰਾਈਵੇਟ ਸ਼ੂਗਰ ਮਿੱਲਾਂ ਨੂੰ ਦਿੱਤਾ ਹੈ, ਉਨਾਂ ਨੂੰ ਪੈਨਲਟੀ ਨਹੀਂ ਲੱਗੇਗੀ। ਉੁਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਹਰ ਮੁਸ਼ਕਿਲ ਹੱਲ ਕਰਨ ਲਈ ਵਚਨਬੱਧ ਹੈ ਅਤੇ ਸਰਕਾਰ ਕਿਸਾਨਾਂ ਦੇ ਨਾਲ ਹੈ।

Exit mobile version