ਰੁਜ਼ਗਾਰ ਪ੍ਰਾਪਤੀ ਲਈ ਨੌਜਵਾਨ ਵੈਬਸਾਈਟ www.pgrkam.com ਤੇ ਆਪਣੇ ਆਪ ਨੂੰ ਰਜਿਸਟਰਡ ਕਰਨ

ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ 81960-15208 ਤੇ ਕੀਤਾ ਜਾ ਸਕਦਾ ਹੈ ਸੰਪਰਕ

ਗੁਰਦਾਸਪੁਰ, 30 ਮਈ । ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)- ਕਮ- ਮੁੱਖ ਕਾਰਜਕਾਰੀ ਅਫਸਰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਕੀਤੇ ਗਏ ਲਾਕ ਡਾਉਨ ਨੂੰ ਹੋਲੀ ਹੋਲੀ ਖੋਲਿਆ ਜਾ ਰਿਹਾ ਹੈ ਅਤੇ ਜਿਲੇ ਅੰਦਰ ਫੈਕਟਰੀਆ, ਏਜੰਸੀਆ ਅਤੇ ਹੋਰ ਕੰਮ ਕਾਜ ਕਰਨ ਵਾਲੀਆ ਸੰਸਥਾਵਾ ਨੂੰ ਚਲਾਉਣ ਲਈ ਇਜਾਜਤ ਦਿੱਤੀ ਗਈ ਹੈ। ਸਕੱਤਰ, ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਰਾਹੁਲ ਤਿਵਾੜੀ ਦੇ ਦਿਸ਼ਾ ਨਿਰੇਦਸ਼ਾ ਅਨੁਸਾਰ ‘ਮਿਸ਼ਨ ਘਰ ਘਰ ਰੋਜਗਾਰ’ ਤਹਿਤ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਪੜ•ੇ ਲਿਖੇ ਬੇਰੁਜਗਾਰ ਨੌਜਵਾਨਾਂ ਅਤੇ ਕਿਰਤੀਆ ਨੂੰ ਰੋਜਗਾਰ ਦਿਵਾਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੋਜਗਾਰ ਵਿਭਾਗ ਵਲੋਂ ਉਹਨਾਂ ਕਿਰਤੀਆ /ਮਜਦੂਰਾਂ ਲਈ ਜੋ ਕਿ ਫੈਕਟਰੀਆ/ਖੇਤੀਬਾੜੀ ਦੇ ਕੰਮਾਂ ਅਤੇ ਉਸਾਰੀ ਦੇ ਕੰਮਾਂ ਵਿੱਚ ਲੱਗੇ ਹੋਏ ਸਨ ਅਤੇ ਇਸ ਖੇਤਰ ਵਿੱਚ ਰੋਜਗਾਰ ਦੀ ਭਾਲ ਵਿੱਚ ਹਨ, ਉਹਨਾਂ ਲਈ ਰੋਜਗਾਰ ਦਫਤਰ ਗੁਰਦਾਸਪੁਰ ਵਲੋਂ https://tinyurl.com/labour-registrationform ਲਿੰਕ ਤਿਆਰ ਕੀਤਾ ਗਿਆ ਹੈ । ਕਿਰਤੀ ਇਸ ਲਿੰਕ ਤੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ ਤਾਂ ਜੋ ਉਹਨਾਂ ਨੂੰ ਉਹਨਾਂ ਦੀ ਜਰੂਰਤ ਅਨੁਸਾਰ ਕੰਮ ਮੁਹੱਈਆ ਕਰਵਾਇਆ ਜਾ ਸਕੇ।

ਇਸੇ ਤਰਾ ਜੋ ਕਿਸਾਨਾਂ ਨੂੰ/ਫੈਕਟਰੀ ਮਾਲਕਾਂ ਨੂੰ, ਉਸਾਰੀ ਦੇ ਕੰਮ ਨਾਲ ਸਬੰਧਤ ਠੇਕੇਦਾਰਾਂ ਨੂੰ ਅਤੇ ਕਿਸੇ ਹੋਰ ਕੰਮ ਲਈ ਕਿਰਤੀਆ ਦੀ ਲੋੜ ਹੈ ਤਾਂ ਉਹ ਆਪਣੇ ਆਪ ਨੂੰ https://tinyurl.com/employer-registrationform ਲਿੰਕ ਤੇ ਰਜਿਸਟਰਡ ਕਰਕੇ ਆਪਣੀ ਮੰਗ ਰੋਜਗਾਰ ਦਫਤਰ ਨੂੰ ਭੇਜ ਸਕਦੇ ਹਨ ।
ਉਨਾਂ ਦੱਸਿਆ ਕਿ ਪੜ•ੇ ਲਿਖੇ ਬੇਰੁਜਗਾਰ, ਸਕਿੱਲਡ ਅਤੇ ਸੈਮੀ ਸਕਿਲਡ ਨੌਜਵਾਨ ਆਪਣੇ ਆਪ ਨੂੰ ਵਿਭਾਗ ਦੀ ਵੈਬਸਾਈਟ www.pgrkam.com ਤੇ ਰਜਿਸਟਰਡ ਕਰਨ ਤਾਂ ਜੋ ਇਹਨਾਂ ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਰੋਜਗਾਰ ਦਿਵਾਇਆ ਜਾ ਸਕੇ ਅਤੇ ਨਾਲ ਹੀ ਜੋ ਨੌਜਵਾਨ ਆਪਣਾ ਸਵੈ ਰੋਜਗਾਰ ਕਰਨਾ ਚਾਹੁੰਦੇ ਹਨ ਅਤੇ ਸਰਕਾਰ ਵਲੋਂ ਵਿੱਤੀ ਮਦਦ/ਕਰਜਾ ਲੈਣ ਦੇ ਚਾਹਵਾਨ ਹਨ, ਉਹ https://tinyurl.com/self-employment ਲਿੰਕ ਤੇ ਆਪਣੇ ਆਪ ਨੂੰ ਰਜਿਸਟਰਡ ਕਰਨ। ਇਸ ਲਿੰਕ ਤੇ ਰਜਿਟਰਡ ਹੋਏ ਪ੍ਰਾਰਥੀਆ ਨੂੰ ਲੋਨ ਦਿਵਾਉਣ ਵਿਭਾਗ ਵਲੋਂ ਪੂਰੀ ਮਦਦ ਕੀਤੀ ਜਾਵੇਗੀ ।

ਇਸ ਮੌਕੇ ਜਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਦਫਤਰਾਂ ਵਿੱਚ ਪਬਲਿਕ ਡਿਲਿੰਗ ਅਜੇ ਬੰਦ ਹੈ, ਇਸ ਲਈ ਜਿਲਾ ਰੋਜਗਾਰ ਦਫਤਰ ਵਲੋਂ ਬੇਰੁਜਗਾਰ ਪ੍ਰਾਰਥੀਆ ਦੀ ਮਦਦ ਲਈ ਹੈਲਪ ਲਾਈਨ ਨੰਬਰ 81960-15208 ਜਾਰੀ ਕੀਤਾ ਗਿਆ ਹੈ । ਜੋ ਵੀ ਪ੍ਰਾਰਥੀ ਕਿਸੇ ਵੀ ਤਰ•ਾ ਦੀ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਇਸ ਨੰਬਰ ਤੇ ਕੰਮ ਵਾਲੇ ਦਿਨ ਸਵੇਰੇ 9:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਫੋਨ ਕਰ ਸਕਦਾ ਹੈ ਅਤੇ ਵੈਟਸਐਪ ਮੈਸਿਜ ਵੀ ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਦਫਤਰ ਵਲੋਂ ਇੱਕ ਈਮੇਲ ਆਈ.ਡੀ employmenthelpline.gsp@gmail.com ਵੀ ਜਾਰੀ ਕੀਤੀ ਗਈ ਹੈ । ਰੋਜਗਾਰ ਅਤੇ ਸਵੈਰੋਜਗਾਰ ਨਾਲ ਸਬੰਧਤ ਕੋਈ ਵੀ ਜਾਣਕਾਰੀ ਲੈਣ ਲਈ ਇਸ ਈਮੇਲ ਤੇ ਲਿਖ ਕੇ ਭੇਜਿਆ ਜਾ ਸਕਦਾ ਹੈ। ਦਫਤਰ ਵਲੋਂ ਫੋਨ ਰਾਹੀਂ ਕਾਉਂਸਲਿੰਗ ਦੇ ਚਾਹਵਾਨ ਪ੍ਰਾਰਥੀਆ ਨੂੰ ਆਨ ਲਾਈਨ ਕਾਉਂਸਲਿੰਗ ਵੀ ਦਿੱਤੀ ਜਾ ਰਹੀ ਹੈ । ਕਿਸੇ ਤਰਾ ਦੀ ਵੀ ਪ੍ਰੀਖਿਆ ਦੀ ਤਿਆਰੀ ਜਾਂ ਦਾਖਲੇ ਸਬੰਧੀ ਜਾਣਕਾਰੀ ਲੈਣ ਲਈ ਇਸ ਹੈਲਪ ਲਾਈਨ ਨੰਬਰ ਜਾਂ ਈਮੇਲ ਆਈ.ਡੀ ਤੇ ਮੈਸਿਜ ਭੇਜ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

Exit mobile version