ਸਬ ਡਵੀਜ਼ਨ ਗੁਰਦਾਸਪੁਰ ਵਿਚ 02 ਅਤੇ ਦੀਨਾ ਨਗਰ ਸਬ ਡਵੀਜ਼ਨ ਵਿਚ 07 ਦੁਕਾਨਾਂ 16 ਮਈ ਤਕ ਕੀਤੀਆਂ ਸੀਲ

Dc Mohammad Ishfaq

ਗੁਰਦਾਸਪੁਰ, 12 ਮਈ । ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਮੁੱਖ ਰੱਖਦੇ ਹੋਏ ਜਿਲਾ ਗੁਰਦਾਸਪੁਰ ਵਿਚ ਅਗਲੇ ਹੁਕਮਾਂ ਤੱਕ ਕਰਫਿਊ ਲਗਾਇਆ ਗਿਆ ਹੈ। ਇਸ ਜਿਲ•ੇ ਦੇ ਵਸਨੀਕਾਂ ਨੂੰ ਜਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਦੁਕਾਨਦਾਰਾਂ ਦੀ ਯੂਨੀਅਨ ਦੇ ਪ੍ਰਧਾਨਾਂ ਨਾਲ ਸਮੇ ਸਮੇ ਸਿਰ ਵੀਡਿਓ ਕਾਨਫਰੰਸਾਂ ਕਰਨ ਉਪਰੰਤ ਉਹਨਾਂ ਵਲੋਂ ਦੁਕਾਨਾਂ ਨੂੰ ਖੋਲਣ ਸਬੰਧੀ ਕੈਟਾਗਿਰੀ ਵਾਈਜ ਵੰਡ ਅਤੇ ਸਮੇਂ ਸਬੰਧੀ ਸਹਿਮਤੀ ਪ੍ਰਗਟਾਈ ਗਈ। ਜਿਸ ਉਪਰੰਤ 6 ਅਤੇ 9 ਮਈ 2020 ਰਾਹੀਂ ਹੁਕਮ ਜਾਰੀ ਕੀਤੇ ਗਏ ਸਨ, ਜਿਨ•ਾਂ ਰਾਹੀਂ ਦੁਕਾਨਾਂ ਨੂੰ ਖੋਲਣ ਸਬੰਧੀ ਕੈਟਾਗਿਰੀ ਵਾਈਜ, ਦਿਨਾਂ ਦੀ ਵੰਡ ਸਮੇਤ ਮਿੱਥੇ ਸਮੇਂ ਅਨੁਸਾਰ ਅਤੇ ਪੰਜਾਬ ਸਰਕਾਰ ਵਲੋਂ ਦੁਕਾਨਾਂ ਖੋਲਣ ਸਬੰਧੀ ਜਾਰੀ ਕੀਤੀ ਗਈ ਗਾਈਡਲਾਈਨਜ਼ ਦੀ ਇੰਨ-ਬਿੰਨ ਪਾਲਣਾ ਸਮੇਤ ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਗਈ।

     ਉਪ ਮੰਡਲ ਮੈਜਿਸਟਰੇਟ ਗੁਰਦਾਸਪੁਰ ਵਲੋ ਮਿਤੀ 9.05.2020 ਅਤੇ 10.5.2020 ਨੂੰ ਆਪਣੀ ਹਦੂਦ ਅੰਦਰ ਪੈਂਦੀਆਂ ਦੁਕਾਨਾਂ ਦੀ ਚੈਕਿੰਗ, ਸਬੰਧਤ ਸਪੈਸ਼ਲ ਕਾਰਜਕਾਰੀ ਮੈਜਿਸਟਰੇਟਾਂ ਵਲੋਂ ਕਰਵਾਈ ਗਈ, ਚੈਕਿੰਗ ਦੌਰਾਨ ਪਾਇਆ ਗਿਆ ਕਿ ਕੁਝ ਦੁਕਾਨਦਾਰਾਂ ਵਲੋ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਅਤੇ ਕਰਫਿਊ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਪ ਮੰਡਲ ਮੈਜਿਸਟਰੇਟ ਗੁਰਦਾਸਪੁਰ ਵਲੋਂ ਉਕਤ ਹੁਕਮਾਂ ਦੇ ਸਡਿਊਲ ਅਨੁਕੂਲ ਦੁਕਾਨਾਂ ਨਾ ਖੋਲਣ ਸਬੰਧੀ ਦੁਕਾਨਦਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਪਰੰਤੂ ਕਿਸੇ ਦਾ ਜਵਾਬ ਤਸੱਲੀਬਖਸ਼ ਨਹੀ ਪਾਏ ਜਾਣ ਕਾਰਨ ਹੇਠ ਲਿਖੇ ਦੁਕਾਨਦਾਰਾਂ / ਦੁਕਾਨਾਂ ਨੂੰ ਕਰਫਿਊ ਦੀ ਉਲੰਘਣਾ ਕਰਨ ਕਰਕੇ ਕਰਫਿਊ ਰਿਲੈਕੇਸ਼ਨ ਰੱਦ ਕੀਤੀ ਜਾਂਦੀ ਹੈ ਅਤੇ ਇਹ ਦੁਕਾਨਾਂ 13.05.2020 ਤੋਂ 16.05.2020 ਤੱਕ ਸੀਲ/ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਬਿਜਲੀ ਸਟੋਰ / ਗੋਲਡ ਮੈਡਲ ਸਵਿੱਚ ਸਟੋਰ, ਧਾਰੀਵਾਲ ਦੁਕਾਨ ਤੈਅ ਕੀਤੇ ਗਏ ਦਿਨ / ਸਮੇ ਤੋ ਬਿਨਾਂ ਖੋਲੀ ਗਈ ਸੀ, ਪ੍ਰੀਤ ਬਿਊਟੀ ਪਾਰਲਰ/ਸਲੂਨ, ਧਾਰੀਵਾਲ ਦੁਕਾਨ ਤੈਅ ਕੀਤੇ ਗਏ ਦਿਨ / ਸਮੇ ਤੋ ਬਿਨਾਂ ਖੋਲੀ ਗਈ ਸੀ।

ਇਸੇ ਤਰਾਂ ਉਪ ਮੰਡਲ ਮੈਜਿਸਟਰੇਟ ਦੀਨਾਨਗਰ ਵਲੋ ਮਿਤੀ 9.05.2020 ਅਤੇ 10.5.2020 ਨੂੰ ਆਪਣੀ ਹਦੂਦ ਅੰਦਰ ਪੈਂਦੀਆਂ ਦੁਕਾਨਾਂ ਦੀ ਚੈਕਿੰਗ, ਸਬੰਧਤ ਸਪੈਸ਼ਲ ਕਾਰਜਕਾਰੀ ਮੈਜਿਸਟਰੇਟਾਂ ਵਲੋਂ ਕਰਵਾਈ ਗਈ, ਚੈਕਿੰਗ ਦੌਰਾਨ ਪਾਇਆ ਗਿਆ ਕਿ ਕੁਝ ਦੁਕਾਨਦਾਰਾਂ ਵਲੋ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਅਤੇ ਕਰਫਿਊ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਪ ਮੰਡਲ ਮੈਜਿਸਟਰੇਟ ਦੀਨਾਨਗਰ ਵਲੋਂ ਉਕਤ ਹੁਕਮਾਂ ਦੇ ਸਡਿਊਲ ਅਨੁਕੂਲ ਦੁਕਾਨਾਂ ਨਾ ਖੋਲਣ ਸਬੰਧੀ ਦੁਕਾਨਦਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਪਰੰਤੂ ਕਿਸੇ ਦਾ ਜਵਾਬ ਤਸੱਲੀਬਖੂ ਨਹੀ ਪਾਏ ਜਾਣ ਕਾਰਨ ਹੇਠ ਲਿਖੇ ਦੁਕਾਨਦਾਰਾਂ / ਦੁਕਾਨਾਂ ਨੂੰ ਕਰਫਿਊ ਦੀ ਉਲੰਘਣਾ ਕਰਨ ਕਰਕੇ ਕਰਫਿਊ ਰਿਲੈਕੇਸ਼ਨ ਰੱਦ ਕੀਤੀ ਜਾਂਦੀ ਹੈ ਅਤੇ ਇਹ ਦੁਕਾਨਾਂ 13.05.2020 ਤੋਂ 16.05.2020 ਤੱਕ ਸੀਲ/ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

   ਬਾਵਾ ਸਹਿਜ ਨਾਥ, ਇੰਨਵਰਟਰ ਬੈਟਰੀ, ਜੀ.ਟੀ.ਰੋਡ, ਦੀਨਾਨਗਰ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਰਜਿੰਦਰ ਇੰਟਰਪਰਾਈਜ਼ਰ, ਦੀਨਾਨਗਰ (ਏਜੰਸੀ ਐਕਸਾਈਜ ਬੈਟਰੀ) ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਸੀ.ਆਰ.ਸਲਗੋਤਰਾ (ਰਿਪੇਅਰ ਸਲਾਈ ਮਸ਼ੀਨ)ਦੀਨਾਨਗਰ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ। ਸਾਵਣ ਲੋਜਿਸਟਿਕਸ (ਟਰਾਂਸਪੋਰਟ ਗੁੱਡਸ) ਜੀ.ਟੀ.ਰੋਡ, ਦੀਨਾਨਗਰ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਵੇਦ ਪ੍ਰਕਾਸ਼ ਕਰਿਆਨਾ ਦੀ ਦੁਕਾਨ ਪਿੰਡ ਸੈਦੋਵਾਲ ਕਲ•ਾਂ ਤਹਿ ਕੀਤੇ ਗਏ ਸਮੇਂ ਤੋਂ ਬਾਅਦ ਦੁਕਾਨ ਖੋਲੀ ਗਈ।ਸੰਦੀਪ ਕੁਮਾਰ ਕਰਿਆਣਾ ਦੀ ਦੁਕਾਨ ਪਿੰਡ ਸੈਦੋਵਾਲ ਕਲ•ਾਂ ਤਹਿ ਕੀਤੇ ਗਏ ਸਮੇਂ ਤੋਂ ਬਾਅਦ ਦੁਕਾਨ ਖੋਲੀ ਗਈ ਸੀ ਅਤੇ ਪ੍ਰੇਮ ਕੁਮਾਰ, ਕਰਿਆਣਾ ਦੀ ਦੁਕਾਨ, ਪਿੰਡ ਸੈਦੋਵਾਲ ਕਲਾਂ ਤਹਿ ਕੀਤੇ ਗਏ ਸਮੇਂ ਤੋਂ ਬਾਅਦ ਦੁਕਾਨ ਖੋਲੀ ਗਈ।

ਉਪਰੋਕਤ ਸਾਰੀਆਂ ਦੁਕਾਨਾਂ 13 ਮਈ ਤੋਂ 16 ਮਈ 2020 ਤਕ ਸੀਲ ਕਰ ਦਿੱਤੀਆਂ ਗਈਆਂ ਹਨ।

Exit mobile version