ਗੰਨਾ ਕਾਸ਼ਤਕਾਰਾਂ ਨੇ ਗੰਨੇ ਦੀ ਫਸਲ ਦੀ ਬਕਾਇਆ ਰਾਸ਼ੀ ਮਿਲਣ ਉਪਰੰਤ ਸੂਬਾ ਸਰਕਾਰ ਦਾ ਕੀਤਾ ਧੰਨਵਾਦ

hardev singh chitti

ਗੁਰਦਾਸਪੁਰ, 23 ਅਪ੍ਰੈਲ। ਪੰਜਾਬ ਸਰਕਾਰ ਵਲੋਂ ਅੱਜ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫਸਲ ਦੀ ਬਕਾਇਆ ਰਾਸ਼ੀ ਮਿਲਣ ਉਪਰੰਤ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਗੰਨਾ ਕਾਸ਼ਤਕਾਰਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰੋਨਾ ਵਾਇ੍ਰਸ ਦੇ ਸੰਕਟ ਦੀ ਘੜੀ ਵਿਚ ਸਰਕਾਰ ਵਲੋਂ ਬਕਾਇਆ ਰਾਸ਼ੀ ਜਾਰੀ ਕਰਕੇ ਕਿਸਾਨਾਂ ਦੀ ਬਾਂਹ ਫੜ•ੀ ਹੈ, ਜਿਸ ਲਈ ਸਰਕਾਰ ਦੇ ਰਿਣੀ ਹਨ।

ਗੰਨਾ ਕਾਸ਼ਤਕਾਰ ਹਰਦੇਵ ਸਿੰਘ ਚਿੱਟੀ ਲੋਕ ਭਲਾਈ ਇੰਨਸਾਫ ਵੈਲਫੇਅਰ ਸੁਸਾਇਟੀ, ਜਿਲ•ਾ ਪ੍ਰਧਾਨ ਗੁਰਦਾਸਪੁਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪੰਜਾਬ ਸਰਕਾਰ ਅਤੇ ਜਿਲੇ ਦੇ ਡਿਪਟੀ ਕਮਿਸ਼ਨਰ ਦੇ ਵੀ ਬਹੁਤ ਧੰਨਵਾਦੀ ਹਨ, ਜਿਨਾਂ ਨੇ ਹਮੇਸ਼ਾਂ ਉਨਾਂ ਦੀ ਮੁਸ਼ਕਿਲਾਂ ਪਹਿਲ ਦੇ ਆਧਾਰ ‘ਤੇ ਸੁਣੀਆਂ ਅਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਉਨਾਂ ਕਿਹਾ ਕਿ ਅੱਜ ਜੋ ਗੰਨੇ ਦੀ ਫਸਲ ਦਾ ਬਕਾਇਆ ਮਿਲਿਆ ਹੈ, ਉਸ ਬਾਬਤ ਵੀ ਉਹ ਕਿਸਾਨਾਂ ਨਾਲ ਡਿਪਟੀ ਕਮਿਸ਼ਨਰ ਨੂੰ ਮਿਲੇ ਸਨ ਅਤੇ ਉਨਾਂ ਨੇ ਭਰੋਸਾ ਦਿਵਾਇਆ ਸੀ ਕਿ ਉਹ ਸਰਕਾਰ ਦੇ ਧਿਆਨ ਵਿਚ ਇਹ ਮਸਲਾ ਲਿਆ ਕੇ ਹੱਲ ਕਰਵਾਉਣ ਦਾ ਯਤਨ ਕਰਨਗੇ, ਇਸ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ।

ਇਸ ਮੌਕੇ ਕਿਸਾਨ ਜਗੀਰ ਸਿੰਘ ਜਨਰਲ ਸੈਕਟਰੀ, ਸਤਨਾਮ ਸਿੰਘ ਜੈਨਪੁਰ, ਅਮ੍ਰਿਤਪਾਲ ਟਾਂਡਾ, ਲਖਵਿੰਦਰ ਸਿੰਘ ਟਾਂਡਾ, ਅਰਜਨ ਦੇਵ ਕਾਹਨਾ, ਅਮਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਜੈਨਪੁਰ ਵਲੋਂ ਪੰਜਾਬ ਸਰਕਾਰ ਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਗਿਆ ।
ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਵਲੋਂ ਲਗਾਤਾਰ ਗੰਨੇ ਦੀ ਫਸਲ ਦੀ ਬਕਾਇਆ ਰਾਸ਼ੀ ਰਿਲੀਜ਼ ਕਰਵਾਉਣ ਲਈ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਉੱਚ ਅਧਿਕਾਰੀਆਂ ਤਕ ਕਿਸਾਨਾਂ ਦੀ ਆਵਾਜ਼ ਪੁਹੰਚਾਈ ਸੀ ਤੇ ਅੱਜ ਸਰਕਾਰ ਵਲੋਂ ਕਿਸਾਨਾਂ ਦੇ ਹਿੱਤ ਵਿਚ ਲਏ ਗਏ ਫੈਸਲੇ ਸਦਕਾ ਕਿਸਾਨ ਵੀਰਾਂ ਨੂੰ ਗੰਨੇ ਦੀ ਫਸਲ ਦੀ ਬਕਾਇਆ ਰਾਸ਼ੀ ਮਿਲੀ ਹੈ।

ਅੱਜ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਸਹਿਕਾਰੀ ਮਿੱਲਾਂ ਨੂੰ 50 ਕਰੋੜ ਰੁਪਏ ਜਾਰੀ ਕੀਤੇ ਗਏ ਸਨ, ਜਿਸ ਤਹਿਤ ਸਹਿਕਾਰੀ ਮਿੱਲ ਪਨਿਆੜ, ਗੁਰਦਾਸਪੁਰ ਅਤੇ ਬਟਾਲਾ ਮਿੱਲ ਨੂੰ 11 ਕਰੋੜ 33 ਲੱਖ 41 ਹਜ਼ਾਰ ਰੁਪਏ ਜਾਰੀ ਕੀਤੇ ਗਏ ਸਨ ਅਤੇ ਜੋ ਅੱਜ ਹੀ ਕਿਸਾਨਾਂ ਦੇ ਖਾਤੇ ਵਿਚ ਪਾ ਦਿੱਤੇ ਗਏ ਹਨ।
—————-ਕੈਪਸ਼ਨ—-
ਸ. ਹਰਦੇਵ ਸਿੰਘ ਚਿੱਟੀ ਲੋਕ ਭਲਾਈ ਇੰਨਸਾਫ ਵੈਲਫੇਅਰ ਸੁਸਾਇਟੀ, ਜਿਲਾ ਪ੍ਰਧਾਨ ਗੁਰਦਾਸਪੁਰ।

Exit mobile version