ਡਾ ਮਨਜੀਤ ਸਿੰਘ: ਕੈਂਸਰ ਤੋਂ ਉੱਭਰਿਆ ਡਾਕਟਰ ਮਹਾਂਮਾਰੀ ਵਿਰੁੱਧ ਜੰਗ ਵਿਚ ਡੱਟਿਆ

DR Manjit Singh

ਹਾਟਸਪਾਟ ਐਲਾਨੇ ਗਏ ਜਿ਼ਲ੍ਹੇ ਦੇ ਸਿਵਲ ਸਰਜਨ ਨੇ ਅਦਿੱਖ ਦੁ਼ਸ਼ਮਨ ਕੋਰੋਨਾ ਵਿਰੁੱਧ ਬੇਖੌਫ ਲੜਾਈ ਵਿਚ ਕਮਰ ਕੱਸੀ

ਦ੍ਰਿੜ ਤੇ ਸਾਂਝੇ ਯਤਨਾ ਨਾਲ ਸਥਿਤੀ ਕਾਬੂ ਵਿਚ ਆਉਣ ਦੀ ਆਸ

ਚੰਡੀਗੜ੍ਹ 19 ਅਪ੍ਰੈਲ। ਮੁਹਾਲੀ ਸੂਬੇ ਦਾ ਪਹਿਲਾ ਅਜਿਹਾ ਜਿ਼ਲ੍ਹਾ ਸੀ ਜਿਸ ਨੂੰ ਆਉਣ ਵਾਲੇ ਦਿਨਾਂ ਬਾਰੇ ਪਹਿਲਾਂ ਹੀ ਅੰਦੇਸ਼ੇ ਮਿਲ ਗਏ ਸਨ।ਜਿ਼ਲ੍ਹਾ ਸਿਹਤ ਵਿਭਾਗ ਨੇ ਲੋਕਾਂ ਨੂੰ ਹੋਰਨਾਂ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਖਤਰੇ ਬਾਰੇ ਜਾਗਰੁਕ ਕਰਵਾ ਦਿੱਤਾ ਸੀ। ਇਸ ਤਹਿਤ 23 ਜਨਵਰੀ ਨੂੰ ਇਕ ਅਡਵਾਈਜ਼ਰੀ ਜਾਰੀ ਕੀਤੀ ਗਈ ਸੀ ਜਿਸ ਵਿਚ ਨਾਗਰਿਕਾਂ ਨੂੰ ਕੋਰੋਨਾਵਾਇਰਸ ਦੇ ਰੂਪ ਵਿਚ ਨੇੜੇ ਆ ਰਹੀ ਵੱਡੀ ਮੁਸੀਬਤ ਤੋਂ ਦੂਰ ਰਹਿਣ ਲਈ ਸਾਵਧਾਨੀ ਤੇ ਪਰਹੇਜ਼ ਅਪਣਾਉਣ ਲਈ ਅਪੀਲ ਕੀਤੀ ਗਈ ਸੀ।

ਸਿਹਤ ਮੰਤਰੀ ਸ:ਬਲਬੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ 23 ਜਨਵਰੀ ਨੂੰ ਉਹ ਜਿ਼ਲ੍ਹਾ ਮਹਾਂਮਾਰੀ ਵਿਗਿਆਨੀ ਹਰਮਨਦੀਪ ਕੌਰ ਅਤੇ ਹੋਰ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਇੱਕ ਮੁਕੰਮਲ ਮੁਲਾਕਾਤ ਕੀਤੀ ਜੋ ਇਸ ਖ਼ਤਰੇ ਤੋਂ ਅਣਜਾਣ ਸਨ। ਡਾ: ਮਨਜੀਤ ਸਿੰਘ ਨੇ ਇਸ ਨਵੀਂ ਕਿਸਮ ਦੀ ਬਿਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਚੀਨ ਦੀ ਯਾਤਰਾ ਕਰਕੇ ਆਉਣ ਵਾਲੇ ਯਾਤਰੀਆਂ ਦੀ ਪੜਤਾਲ ਸ਼ੁਰੂ ਕਰਨ ਅਤੇ ਹਵਾਈ ਅੱਡੇ ਤੇ ਆਈਸੋਲੇਸ਼ਨ ਵਾਰਡ ਸਥਾਪਤ ਕਰਨ ਲਈ ਕਿਹਾ। ਸਿਹਤ ਮੰਤਰੀ ਦੇ ਨਿਰਦੇਸ਼ਾਂ ਤੇ, ਉਸੇ ਸਮੇਂ ਜਿ਼ਲ੍ਹਾ ਸਿਹਤ ਵਿਭਾਗ ਨੇ ਹਵਾਈ ਅੱਡੇਤੇ ਸਕ੍ਰੀਨਿੰਗ ਪ੍ਰਕਿਰਿਆ ਸ਼ੁਰੂ ਕੀਤੀ ਸੀ।

ਉਸ ਸਮੇਂ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਇਸ ਮਾਰੂ ਬਿਮਾਰੀ ਦਾ ਕੋਈ ਪੁਖਤਾ ਮਾਮਲਾ ਸਾਹਮਣੇ ਨਹੀਂ ਆਇਆ ਸੀ। ਉਹ ਮਹਾਂਮਾਰੀ ਦੇ ਕਥਿਤ ਮੂਲ, ਚੀਨ ਵਿਚ ਕਰੋਨਾਵਾਇਰਸ ਦੇ ਵੱਧ ਰਹੇ ਪ੍ਰਕੋਪ `ਤੇ ਤਿੱਖੀ ਨਜ਼ਰ ਰੱਖ ਰਹੇ ਸਨ। ਅੱਖਾਂ ਦੇ ਇੱਕ ਮਾਹਰ ਅਤੇ 30-32 ਸਾਲਾਂ ਤੋਂ ਵੱਧ ਦੇ ਤਜਰਬਾ ਰੱਖਣ ਵਾਲੇ ਡਾਕਟਰ ਨੇ ਆਉਣ ਵਾਲੀ ਮੁਸ਼ਕਲ ਘੜੀ ਅਤੇ ਚੁਣੌਤੀਆਂ ਭਰੇ ਸਮੇਂ ਨੂੰ ਭਾਂਪ ਲਿਆ ਸੀ।

ਸਿਹਤ ਮੰਤਰੀ ਦੀ ਨਿਗਰਾਨੀ ਵਿਚ ਅਸੀਂ ਜਨਵਰੀ ਵਿਚ ਹੀ ਇਕ ਸੰਭਾਵਤ ਔਖੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਆਪ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਰੇ ਜਿ਼ਲ੍ਹਾ ਸਿਹਤ ਅਧਿਕਾਰੀਆਂ ਨੂੰ ਲੋੜੀਂਦੇ ਪ੍ਰਬੰਧ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਸਨ। ਜਦੋਂ ਮੋਹਾਲੀ ਵਿਚ ਪਹਿਲਾ ਕੋਰੋਨਾਵਾਇਰਸ ਦਾ ਮਾਮਲਾ ਸਾਹਮਣੇ ਆਇਆ, ਤਾਂ ਮੈਂ ਡਰਿਆ ਅਤੇ ਘਬਰਾਹਿਆ ਨਹੀਂ ਰਿਹਾ ਸਗੋਂ ਇਸ ਅਦਿੱਖ ਦੁਸ਼ਮਣ ਦਾ ਮੁਕਾਬਲਾ ਕਰਨ ਡੱਟ ਗਿਆ।

ਸਭ ਤੋਂ ਵੱਧ ਮਾਮਲਿਆਂ ਕਾਰਨ ਸਰਕਾਰ ਨੇ ਹਾਲ ਹੀ ਵਿੱਚ ਮੁਹਾਲੀ ਨੂੰ ਇੱਕ ਹੌਟਸਪੌਟ ਜਿ਼ਲ੍ਹਾ ਐਲਾਨਿਆ ਹੈ ਪਰ ਡਾਕਟਰ ਮਨਜੀਤ ਸਿੰਘ ਜੋ ਖੁਦ ਕੈਂਸਰ ਤੋਂ ਠੀਕ ਹੋਏ ਮਰੀਜ਼ ਹਨ, ਦਾ ਮਨੋਬਲ ਅਤੇ ਮਜ਼ਬੂਤ ਇੱਛਾ ਸ਼ਕਤੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਉਹ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਸਫਲ ਹੋ ਜਾਣਗੇ। ਮਿੱਠ ਬੋਲੜੇ ਸੁਭਾਅ ਵਾਲੇ ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਸਾਨੂੰ ਦੂਜੇ ਜਿ਼ਲ੍ਹਿਆਂ ਨਾਲੋਂ ਵਧੇਰੇ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਫਿਰ ਵੀ ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਸਿਹਤ ਟੀਮਾਂ ਦੇ ਸਖਤ ਅਤੇ ਨਿਰੰਤਰ ਯਤਨਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਚੰਗੇ ਨਤੀਜੇ ਸਾਹਮਣੇ ਆਉਣਗੇ ਅਤੇ ਬਹੁਤ ਜਲਦੀ ਸਥਿਤੀ ਆਮ ਵਾਂਗ ਹੋ ਜਾਵੇਗੀ।

Exit mobile version