ਕਰਿਆਨੇ, ਸਬਜ਼ੀਆਂ ਤੇ ਬੇਕਰੀ ਵਾਲੇ ਆਪਣੇ ਖੇਤਰ ਨਾਲ ਸਬੰਧਿਤ ਫੂਡ ਸਪਲਾਈ ਅਫਸਰਾਂ ਕੋਲੋ ਕਰਫਿਊ ਪਾਸ ਬਣਵਾ ਸਕਦੇ ਹਨ

Dc Mohammad Ishfaq

ਫੂਡ ਸਪਲਾਈ ਅਫਸਰ ਵਟਸਐਪ ਨੰਬਰ ਰਾਹੀ ਜਾਰੀ ਕਰਨਗੇ ਕਰਫਿਊ ਪਾਸ

ਗੁਰਦਾਸਪੁਰ, 25 ਮਾਰਚ । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਿਆਨੇ, ਸਬਜ਼ੀਆਂ ਅਤੇ ਬੇਕਰੀ ਵਾਲੇ ਦੁਕਾਨਦਾਰ ਆਪਣੇ ਕਰਫਿਊ ਪਾਸ ਜਾਰੀ ਕਰਵਾਉਣ ਲਈ ਸਬੰਧਿਤ ਏ.ਐਫ.ਐਸ.ਓ (ਸਹਾਇਕ ਫੂਡ ਸਪਲਾਈ ਅਫਸਰ) ਨਾਲ ਮੋਬਾਇਲ ਨੰਬਰ ਤੇ ਵਟਸਐਪ ਰਾਹੀ ਸੰਪਰਕ ਕਰ ਸਕਦੇ ਹਨ।

ਫੂਡ ਸਪਲਾਈ ਗੁਰਦਾਸਪੁਰ ਦੇ ਕੇਂਦਰ/ਸੈਂਟਰ ਨਾਲ ਸੰਬਧਿਤ ਉਪਰੋਕਤ ਦੁਕਾਨਦਾਰ ਰਮਿੰਦਰ ਸਿੰਘ ਬਾਠ ਖੁਰਾਕ ਸਪਲਾਈ ਅਫਸਰ ਦੇ ਮੋਬਾਇਲ ਨੰਬਰ 98725-00205 ਅਤੇ ਕਮਲਜੀਤ ਸਿੰਘ ਸਹਾਇਕ ਫੂਡ ਸਪਲਾਈ ਅਫਸਰ ਦੇ ਮੋਬਾਈਲ ਨੰਬਰ 98768-11801, ਬਟਾਲਾ ਅਤੇ ਡੇਰਾ ਬਾਬਾ ਨਾਨਕ ਨਾਲ ਸਬੰਧਿਤ ਦੁਕਾਨਦਾਰ ਮਿਸ ਸੰਯੋਗਤਾ ਖੁਰਾਕ ਸਪਲਾਈ ਅਫਸਰ 84275-55440, ਦੀਨਾਨਗਰ ਨਾਲ ਸੰਬਧਿਤ ਸੀਮਤੀ ਰਿਤੂ ਮਹਾਜਨ ਸਹਾਇਕ ਖੁਰਾਕ ਸਪਲਾਈ ਅਫਸਰ 95010-26610, ਦੋਰਾਂਗਲਾ ਖੇਤਰ ਨਾਲ ਸਬੰਧਿਤ ਹਰਿੰਦਰਜੀਤ ਸਿੰਘ ਚੀਮਾ ਸਹਾਇਕ ਖੁਰਾਕ ਸਪਲਾਈ ਅਫਸਰ 97810-17512, ਧਾਰੀਵਾਲ ਖੇਤਰ ਨਾਲ ਸਬੰਧਿਤ ਪ੍ਰਦੀਪ ਖੰਨਾ ਸਹਾਇਕ ਖੁਰਾਕ ਸਪਲਾਈ ਅਫਸਰ 92166-09555, ਕਾਦੀਆਂ ਖੇਤਰ ਨਾਲ ਸਬੰਧਿਤ ਵਿਸ਼ਵਾ ਮਿੱਤਰ ਸਹਾਇਕ ਖੁਰਾਕ ਸਪਲਾਈ ਅਫਸਰ 98887-17132, ਫਤਿਹਗੜ• ਚੂੜੀਆਂ ਖੇਤਰ ਨਾਲ ਸਬੰਧਿਤ ਬਲਜੀਤ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ 84272-81600, ਬਟਾਲਾ ਖੇਤਰ ਨਾਲ ਸਬੰਘਿਤ ਰਾਜੇਸ ਕੁਮਾਰ ਸਹਾਇਕ ਖੁਰਾਕ ਸਪਲਾਈ ਅਫਸਰ 98722-49486, ਡੇਰਾ ਬਾਬਾ ਨਾਨਕ ਖੇਤਰ ਨਾਲ ਸਬੰਧਿਤ ਜਸਮੀਤ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ 98148-25913 ਅਤੇ ਕਲਾਨੋਰ ਖੇਤਰ ਨਾਲ ਸੰਬਧਿਤ ਉਪਰੋਕਤ ਦੁਕਾਨਦਾਰ ਰਣਜੀਤ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ 98143-23698 ਮੋਬਾਇਲ ਨੰਬਰ ਤੇ ਵਟਸਐਪ ਰਾਹੀਂ ਕਰਫਿਊ ਪਾਸ ਜਾਰੀ ਕਰਵਾ ਸਕਦੇ ਹਨ।

Exit mobile version