ਜਿਲਾ ਪ੍ਰਸ਼ਾਸ਼ਨ ਵਲੋਂ ਲੋਕਾਂ ਨੂੰ ਜਰੂਰੀ ਵਸਤਾਂ ਦੀ ਕੋਈ ਕਮੀਂ ਨਹੀ ਆਉਣ ਦਿੱਤੀ ਜਾਵੇਗੀ- -ਡਿਪਟੀ ਕਮਿਸ਼ਨਰ

Dc Mohammad Ishfaq

2079 ਲੋਕ ਵਿਦੇਸ਼ ਵਿਚੋਂ ਗੁਰਦਾਸਪੁਰ ਆਏ ਸਨ , 14 ਦਿਨਾਂ ਘਰ ਵਿਚ ਏਕਾਂਤਵਾਸ ਰਹਿਣ ਦੀ ਹਦਾਇਤ

ਗੁਰਦਾਸਪੁਰ, 23 ਮਾਰਚ -ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੇ ਬਚਾਓ ਨੂੰ ਮੱਦੇਨਜ਼ਰ ਰੱਖਦੇ ਲੋਕ ਹਿੱਤ ਲਈ ਜ਼ਿਲੇ ਅੰਦਰ ਕਰਫਿਊ ਲਗਾਇਆ ਹੈ, ਇਸ ਲਈ ਲੋਕ ਘਰਾਂ ਵਿਚ ਹੀ ਰਹਿਣ। ਉਨਾਂ ਦੱਸਿਆ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜਰੂਰਤ ਵਾਲੀਆਂ ਵਸਤਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਹਿਫਾਜ਼ਤ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਕਰੋਨਾ ਵਾਇਰਸ ਤੋਂ ਵੱਧ ਤੋਂ ਵੱਧ ਬਚਾਓ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਦੁੱਧ ਵਾਲੀਆਂ ਡੇਅਰੀਆਂ ਨਹੀਂ ਖੁੱਲ•ਣਗੀਆਂ ਪਰ ਜੋ ਦੋਧੀ ਘਰ-ਘਰ ਦੁੱਧ ਦੇਣ ਜਾਂਦੇ ਹਨ ਉਹ ਸਵੇਰੇ 5 ਵਜੇ ਤੋਂ 8 ਵਜੇ ਤਕ ਦੁੱਧ ਘਰ ਘਰ-ਘਰ ਲੋਕਾਂ ਨੂੰ ਪੁਜਦਾ ਕਰ ਸਕਦੇ ਹਨ। ਇਸ ਤੋਂ ਇਲਾਵਾ ਵੇਰਕਾ ਮਿਲਕ ਪਲਾਂਟ ਤੇ ਅਮੁਲ ਦੁੱਧ ਦੇ ਬੂਥ ਨਹੀਂ ਖੁੱਲ•ਣਗੇ ਪਰ ਉਨਾਂ ਵਲੋ ਲੋਕਾਂ ਨੂੰ ਖੁਦ ਘਰ-ਘਰ ਜਾ ਕੇ ਦੁੱਧ ਪੁਜਦਾ ਕੀਤਾ ਜਾਵੇਗਾ।

ਅਖਬਾਰਾਂ ਦੇ ਹਾਕਰ ਵੀ ਸਵੇਰੇ 7 ਵਜੇ ਤੋਂ ਪਹਿਲਾਂ ਅਖਬਾਰਾਂ ਘਰਾਂ ਤਕ ਪੁਜਦਾ ਕਰ ਸਕਦੇ ਹਨ। ਉਨਾਂ ਕਿਹਾ ਕਿ ਲੋਕਾਂ ਦੀਆਂ ਘਰੇਲੂ ਵਸਤਾਂ ਸਮੇਤ ਲੋੜਵੰਦ ਲੋਕਾਂ ਤਕ ਜਰੂਰਤ ਵਾਲ ਸਮਾਨ ਪੁਜਦਾ ਕਰਨ ਲਈ ਪ੍ਰਸ਼ਾਸਨ ਵਲੋਂ ਪ੍ਰਬੰਧ ਕੀਤੇ ਗਏ ਹਨ ਤੇ ਲੋੜ ਪੈਣ ਤੇ ਲੋਕਾਂ ਨੂੰ ਘਰਾਂ ਤਕ ਸਮਾਨ ਪੁਜਦਾ ਕੀਤਾ ਜਾਵੇਗਾ। ਲੋਕ ਘਬਰਾਉਣ ਨਾ ਸਗੋਂ ਜਿਲਾ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਘਰਾਂ ਵਿਚ ਰਹਿਣ ਨੂੰ ਤਰਜੀਹ ਦੇਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਅੰਦਰ ਕਰੋਨਾ ਵਾਇਰਸ ਦਾ ਕੋਈ ਮਰੀਜ਼ ਨਹੀ ਹੈ ਪਰ ਫਿਰ ਵੀ ਸਾਨੂੰ ਸਾਵਾਧਾਨੀ ਵਰਤਿਦਆਂ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਘਰਾਂ ਵਿਚ ਰਹਿਣਾ ਚਾਹੀਦਾ ਹੈ। ਉਨਾਂ ਸਖ਼ਤ ਸਬਦਾਂ ਵਿਚ ਕਿਹਾ ਕਿ ਹਦਾਇਤਾਂ ਦੀ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜਿਲੇ ਅੰਦਰ 2079 ਲੋਕ ਵਿਦੇਸ਼ ਵਿਚੋਂ ਆਏ ਸਨ, ਜਿਨਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਉਨਾਂ ਨੂੰ 14 ਦਿਨਾਂ ਘਰ ਵਿਚ ਏਕਾਂਤਵਾਸ ਰਹਿਣ ਦੀ ਹਦਾਇਤ ਕੀਤੀ ਗਈ ਹੈ ਅਤੇ ਜਿਲੇ ਵਿਚ ਤਾਇਨਾਤ 228 ਕਾਰਜਕਾਰੀ ਮੈਜਿਸਟਰੇਟਾਂ ਵਲੋਂ ਇਨਾਂ ਦੀ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।

Exit mobile version