ਦਰਸ਼ਨ ਮਹਾਜਨ ਅਖਿਲ ਭਾਰਤੀਯ ਮਹਾਜਨ ਸ਼੍ਰੋਮਣੀ ਸਭਾ ਪੰਜਾਬ ਦੇ ਉਪ ਪ੍ਰਧਾਨ ਬਣੇ

ਗੁਰਦਾਸਪੁਰ, 26 ਅਪ੍ਰੈਲ 2024 (ਦੀ ਪੰਜਾਬ ਵਾਇਰ)। ਅਖਿਲ ਭਾਰਤੀਯ ਮਹਾਜਨ ਸ਼੍ਰੋਮਣੀ ਸਭਾ ਪੰਜਾਬ ਵੱਲੋਂ ਦਰਸ਼ਨ ਮਹਾਜਨ ਨੂੰ ਪੰਜਾਬ ਦਾ ਉਪ ਪ੍ਰਧਾਨ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਗੁਰਦਾਸਪੁਰ ਸ਼ਹਿਰ ਅਤੇ ਇਲਾਕੇ ਦੇ ਮਹਾਜਨ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਦਰਸ਼ਨ ਮਹਾਜਨ ਇਲਾਕੇ ਦੇ ਲੋਕਾਂ ਵਿੱਚ ਹਰਮਨ ਪਿਆਰੇ ਹਨ ਅਤੇ ਲੋਕਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ, ਉਥੇ ਹੀ ਮਹਾਜਨ ਭਾਈਚਾਰਾ ਵੀ ਉਨ੍ਹਾਂ ਦਾ ਪੂਰਾ ਸਤਿਕਾਰ ਕਰਦਾ ਹੈ ਜਿਸ ਦਾ ਕਾਰਨ ਬਿਰਾਦਰੀ ਦੇ ਕੰਮ ਵਾਸਤੇ ਉਨ੍ਹਾਂ ਦਾ ਹਮੇਸ਼ਾ ਤਿਆਰ ਰਹਿਣਾ ਹੈ।

ਦਰਸ਼ਨ ਮਹਾਜਨ ਨੇ ਸਭਾ ਦੇ ਪ੍ਰਧਾਨ ਜੰਗੀ ਲਾਲ ਮਹਾਜਨ, ਜਨਰਲ ਸਕੱਤਰ ਰਜਿੰਦਰ ਮਹਾਜਨ ਅਤੇ ਪੰਜਾਬ ਪ੍ਰਧਾਨ ਸੀਤਾ ਰਾਮ ਮਹਾਜਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਲਈ ਉਹ ਮਹਾਜਨ ਭਾਈਚਾਰੇ ਦੇ ਹਮੇਸ਼ਾ ਰਿਣੀ ਰਹਿਣਗੇ। ਮਹਾਜਨ ਸਮਾਜ ਉਨ੍ਹਾਂ ਤੋਂ ਜੋ ਵੀ ਸੇਵਾ ਲਾਵੇਗਾ, ਉਹ ਤਨ-ਮਨ ਨਾਲ ਨਿਭਾਉਣ ਦਾ ਯਤਨ ਕਰਨਗੇ। ਉਹ ਸਮਾਜ ਦੀ ਬਿਹਤਰੀ ਅਤੇ ਤਰੱਕੀ ਲਈ ਹਮੇਸ਼ਾ ਵਚਨਬੱਧ ਰਹਿਣਗੇ।

Exit mobile version