ਹਲਕਾ ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਪਹੁੰਚੇ ਪਠਾਨਕੋਟ, ਕੀਤੀ ਮੁੱਦਿਆ ਦੀ ਗੱਲ, ਵੇਖੋ ਕੀ ਕਿਹਾ

ਗੁਰਦਾਸਪਰ, 18 ਅਪ੍ਰੈਲ 2024 (ਦੀ ਪੰਜਾਬ ਵਾਇਰ)। ਲੋਕ ਸਭਾ ਚੋਣਾਂ ਵਿੱਚ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਵਿਸ਼ੇਸ਼ ਤੌਰ ’ਤੇ ਪਠਾਨਕੋਟ ਪੁੱਜੇ ਅਤੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਤੇ ਦਲਜੀਤ ਚੀਮਾ ਵੱਲੋਂ ਮੁੱਦਿਆ ਦੀ ਗੱਲ ਕਰਦੇ ਹੋਏ ਜਿੱਥੇ ਵਿਸ਼ੇਸ਼ ਪੈਕੇਜ ਦੀ ਗੱਲ ਕਹੀ ਗਈ ਉੱਥੇ ਹੀ ਕੰਡੀਆਲੀ ਤਾਰ ਤੋਂ ਪਾਰ ਫਸਲਾ ਬਿਜਣ ਵਾਲੇ ਕਿਸਾਨਾਂ ਦੇ ਮੁਆਵਜੇ ਦੀ ਗੱਲ ਕਹੀ ਗਈ। ਉੱਥੇ ਹੀ ਉਨ੍ਹਾਂ ਵੱਲੋਂ ਅਟਾਰੀ ਬਾਰਡਰ ਤੋਂ ਵਪਾਰ ਖੋਲਣ ਦੀ ਮੰਗ ਕੀਤੀ ਗਈ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਪਾਸਪੋਰਟ ਦੀ ਜਗ੍ਹਾ ਪਰਮਿਟ ਦੀ ਤਜਵੀਜ ਰੱਖਣ ਦੀ ਗੱਲ ਕਹੀ ਗਈ।

ਪਠਾਨਕੋਟ ਪਹੁੰਚਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕੁੰਵਰ ਮਿੰਟੂ ਅਤੇ ਉਥੇ ਮੌਜੂਦ ਵਰਕਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦਲਜੀਤ ਚੀਮਾ ਨੇ ਦੱਸਿਆ ਕਿ ਹਰ ਸਿਆਸੀ ਪਾਰਟੀ ਚਾਹੇ ਉਹ ਭਾਜਪਾ, ਕਾਂਗਰਸ ਜਾਂ ਆਮ ਆਦਮੀ ਪਾਰਟੀ ਹੈ, ਨੇ ਹਲਕਾ ਗੁਰਦਾਸਪੁਰ ਪਠਾਨਕੋਟ ਜੋ ਕਿ ਸਰਹੱਦੀ ਲਾਈਨ ‘ਤੇ ਸਥਿਤ ਹੈ, ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਾਅਦਾ ਕਰਦਾ ਹੈ ਕਿ ਜੇਕਰ ਵੋਟਿੰਗ ਕਰਕੇ ਸੱਤਾ ਵਿੱਚ ਆਈ ਤਾਂ ਨਾ ਸਿਰਫ਼ ਗੁਰਦਾਸਪੁਰ-ਪਠਾਨਕੋਟ ਵਿੱਚ ਵਪਾਰਕ ਨਜ਼ਰੀਏ ਤੋਂ ਸੁਧਾਰ ਕੀਤਾ ਜਾਵੇਗਾ ਸਗੋਂ ਲੋਕਾਂ ਦਾ ਜੀਵਨ ਪੱਧਰ ਵੀ ਉੱਚਾ ਚੁੱਕਿਆ ਜਾਵੇਗਾ।

Exit mobile version