ਜਨਰਲ ਡਾਇਰ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਮਜੀਠਿਆ ਨੂੰ ਕੀਤਾ ਚੈਲੇਜ: ਰਾਜਨੀਤੀ ਛੱਡਣ ਦੀ ਕਹੀ ਗੱਲ

ਪਹਿਲਾਂ ਕੀਤਾ ਸੀ ਸਵਾਲ, ਲੰਗਾਹ ਦੇ ਬੇਟੇ ਬਾਰੇ ਪ੍ਰੈਸ ਕਾਨਫਰੈਂਸ ਕਿਉਂ ਨਹੀਂ ਕੀਤੀ ?

ਚੰਡੀਗੜ੍ਹ, 11 ਅਪ੍ਰੈਲ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੂੰ ਖੁੱਲਾ ਚੈਲੇਜ ਦੇ ਦਿੱਤਾ ਹੈ। ਮੁੱਖ ਮੰਤਰੀ ਮਾਨ ਵੱਲੋਂ ਬਿਕਰਮ ਮਜੀਠੀਆ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਲਗਾਤਾਰ ਅੱਜ ਇਹ ਦੂਜਾ ਵਾਰ ਕੀਤਾ ਗਿਆ ਹੈ। ਜਨਰਲ ਡਾਇਰ ਦੇ ਡਿਨਰ ਨੂੰ ਲੈ ਕੇ ਕੀਤੇ ਗਏ ਸਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਨੀਤੀ ਛੱਡਣ ਦੀ ਗੱਲ ਕਹੀ ਹੈ। ਇਸ ਤੋਂ ਪਹਿਲ੍ਹਾ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਦੀ ਗ੍ਰਿਫਤਾਰੀ ਨੂੰ ਲੈ ਕੇ ਮਜੀਠੀਆ ਤੇ ਚੁੱਟਕੀ ਲਈ ਗਈ ਸੀ।

ਆਪਣੇ ਤਾਜਾ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਸਾਹਿਬ ਦੱਸੋਂ ਕਿ 13 ਅਪਰੈਲ 1919 ਨੂੰ ਜਲਿਆਂ ਵਾਲਾ ਬਾਗ ਕਾਂਡ ਤੋਂ ਬਾਅਦ ਜਨਰਲ ਡਾਇਰ ਦੇ ਡਿਨਰ ਬਾਰੇ ਬੋਲੋ..ਤੁਹਾਡੇ ਘਰ ਕੀਤਾ ਸੀ ਜਾਂ ਨਹੀਂ ?? …ਜੇ ਨਹੀਂ ਤਾਂ ਮੈਂ ਰਾਜਨੀਤੀ ਛੱਡ ਦਿਵਾਂਗਾ ..ਤੁਹਾਨੂੰ ਸੌਂਹ ਲੱਗੇ ਪੰਜਾਬੀਆਂ ਸਾਹਮਣੇ ਸੱਚ ਬੋਲੋ ਮਜੀਠੀਆ ਸਾਹਬ …

ਇਸ ਤੋਂ ਪਹਿਲ੍ਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਦੀ ਗ੍ਰਿਫਤਾਰੀ ਨੂੰ ਲੈ ਕੇ ਚੁਟਕੀ ਲਈ ਸੀ ਅਤੇ ਬਿਕਰਮ ਮਜੀਠੀਆ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਨੂੰ ਹਿਮਾਚਲ ਦੇ ਸ਼ਿਮਲਾ ਤੋਂ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੀਐਮ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਪਾਈ ਹੈ ਉਸਦੇ ਵੀ ਮਾਮਾ ਜੀ ਬਣੋ

ਦੱਸਣਯੋਗ ਹੈ ਕਿ ਬਿਕਰਮਜੀਤ ਮਜੀਠਿਆ ਵੱਲੋਂ ਇਸ ਤੋਂ ਪਹਿਲ੍ਹਾਂ ਪ੍ਰੈਸ ਵਾਰਤਾ ਦੌਰਾਨ ਸੀਐਮ ਦੀ ਪਹਿਲੀ ਪਤਨੀ ਅਤੇ ਤੇ ਉਨ੍ਹਾਂ ਦੀਆਂ ਬੱਚੀਆ ਦੇ ਪਰਿਵਾਰ ਨੂੰ ਲੈ ਕੇ ਕਾਫੀ ਰਾਜਨੀਤੀ ਕੀਤੀ ਗਈ ਸੀ।

Exit mobile version