ਸਥਾਈ ਭਵਿੱਖ ਲਈ ਨਵੀਨਤਾ ਅਤੇ ਰਚਨਤਾਮਿਕਤਾ ਦੀ ਅਹਿਮ ਲੋੜ

ਸਾਇੰਸ ਸਿਟੀ ਵਲੋਂ ਕਰਵਾਏ ਗਏ ਇਨੋਟੈਕ 2024 ਵਿਚ 100 ਤੋਂ ਵੱਧ ਨਵੀਆਂ -ਨਵੀਆਂ ਕਾਢਾਂ ਤੇ ਆਧਾਰਤ ਮਾਡਲਾਂ ਦਾ ਪ੍ਰਦਰਸ਼ਨ

ਜਲੰਧਰ, 19 ਮਾਰਚ 2024 (ਦੀ ਪੰਜਾਬ ਵਾਇਰ)। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ 19ਵੇਂ ਸਥਾਪਨਾਂ ਦਿਵਸ ਤੇੇ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਮਿਲਕੇ ਸਾਂਝੇ ਤੌਰ ਤੇ ਇਨੋਟੈਕ-2024 ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਦੇ ਇੰਜੀਨੀਅਰਿਗ ਅਤੇ ਪੌਲੀਟੈਕਨਿਕ ਕਾਲਜਾਂ ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਮਾਡਲਾਂ ਰਾਹੀ ਨਵੀਆਂ -ਨਵੀਆਂ ਕਾਢਾਂ ਤੇ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ। ਐਨ.ਆਈ.ਟੀ ਜਲੰਧਰ ਅਤੇ ਥਾਪਰ ਕਾਲਜ ਪਟਿਆਲਾ ਦੇ ਮਾਹਿਰਾਂ ਦੀ ਟੀਮ ਵਲੋਂ ਵਿਦਿਆਰਥੀਆਂ ਦੁਆਰਾ ਨਵੀਨਤਾਂ ਤੇ ਆਧਾਰਤ ਤਿਆਰ ਕੀਤੇ ਗਏ ਮਾਡਲਾਂ ਦਾ ਨਿਰੀਖਣ ਕੀਤਾ ਗਿਆ।ਡਾ. ਸੁਸ਼ੀਲ ਮਿੱਤਲ ਉੱਪ-ਕੁਲਪਤੀ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।

ਡਾ.ਮਿੱਤਲ ਨੇ ਇੰਜੀਨੀਅਰਿੰਗ ਦੇ ਖੇਤਰ ਵਿਚ ਪੈਰ ਰੱਖਣ ਵਾਲੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਬੇਮਿਸਾਲ ਯੁਕਤ੍ਹਾਂ ਅਤੇ ਤਕਨੀਕੀ ਤਰੱਕੀ ਵੱਲ ਅਗਰਸਰ ਹੋਣ ਦਾ ਸੱਦਾ ਦਿੱਤਾ । ਉਨ੍ਹਾਂ ਸਥਾਈ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਦੇ ਨਾਲ—ਨਾਲ ਉਤਪਾਦਕਤਾ ਨੂੰ ਵਧਾਉਣ, ਆਰਥਿਕਤਾ ਵਿਚ ਬਦਲਾਅ, ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਸਿਹਤ ਸੰਭਾਲ ਦੀਆਂ ਸਹੂਲਤਾਂ ਨੂੰ ਅੱਗੇ ਵਧਾਉਣ, ਖੇਤੀਬਾੜੀ ਦੇ ਢੰਗ ਤਰfੀਕਆਂ ਵਿਚ ਸਥਿਰਤਾ ਨਾਲ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਰਹਿਣ—ਸਹਿਣ ਵਿਚ ਸੁਧਾਰ ਆਦਿ ਲਈ ਵਿਗਿਆਨ,ਤਕਨਾਲੌਜੀ ਅਤੇ ਨਵੀਨਤਾ ਦੀ ਭੂਮਿਕਾ ਉਪਰ ਜ਼ੋਰ ਦਿੱਤਾ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਜਲਵਾਯੂ ਪਰਿਵਰਤਨ ਤੋਂ ਲੈ ਕੇ ਵਿਸ਼ਵ ਪੱਧਰ ਤੇ ਪਾਈਆਂ ਜਾ ਰਹੀਆਂ ਸਿਹਤ ਨਾਲ ਸਬੰਧਤ ਦੁਨੀਆਂ ਨੂੰ ਦਰਪੇਸ਼ ਚੁਣੌਤੀਆਂ ਤੋਂ ਨੌਜਵਾਨਾਂ ਇੰਜੀਨੀਅਰਾਂ ਨੂੰ ਜਾਣੂ ਕਰਵਾਇਆ।ਉਨ੍ਹਾਂ ਦੱਸਿਆ ਕਿ ਨਵੀਨਤਾਂ ਹੀ ਇਕੋ ਇਕ ਕੁੰਜੀ ਹੈ, ਜਿਸ ਦੁਆਰਾ ਇਹਨਾਂ ਚੁਣੌਤੀਆਂ ਨੂੰ ਹੱਲ ਕਰਨ ਦੇ ਨਾਲ -ਨਾਲ ਨਵੇਂ ਵਿਚਾਰ ਅਤੇ ਨਵੀਆਂ ਤਕਨੀਕਾਂ ਪੈਦਾ ਕੀਤੀਆਂ ਜ਼ਾ ਸਕਦੀਆਂ ਹਨ। ਉਨ੍ਹਾਂ ਉਭਰ ਰਹੇ ਇੰਜੀਨਅਰਾਂ ਨੂੰ ਸੱਦਾ ਦਿੰਦਿਆ ਕਿਹਾ ਕਿ ਨੌਜਵਾਨਾਂ ਦੇ ਦਿਮਾਂਗ ਨਵੀਨ ਵਿਚਾਰਾਂ ਨਾਲ ਭਰੂਪਰ ਹੁੰਦੇ ਹਨ ਅਤੇ ਉਹਨਾਂ ਵਿਚ ਭਵਿੱਖ ਦੇ ਆਗੂਆਂ ਵਜੋਂ ਨਵੇਂ ਹੱਲ ਲਭੱਣ ਦੀ ਸਮਰੱਥਾ ਹੈੇ। ਇਹਨਾਂ ਦੇ ਯੋਗਦਾਨ ਦੀ ਸ਼ਕਤੀ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਥਾਈ ਵਿਕਾਸ ਦਿੱਤਾ ਜਾ ਸਕਦਾ ਹੈ। ਉਨ੍ਹਾਂ ਅੱਗੋਂ ਕਿਹਾ ਕਿ ਨਵੀਨਤਾ ਅਤੇ ਸਿਰਜਣਾਤਮਿਕਤਾ ਨੂੰ ਇਸ ਖਿੱਤੇ ਵਿਚ ਉਤਸ਼ਾਹਿਤ ਕਰਨ ਦੇ ਆਸ਼ੇ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਹਰ ਸਾਲ ਆਪਣੇ ਸਲਾਨਾ ਦਿਵਸ *ਤੇ ਇਨੋਟੈਕ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਨੌਜਵਾਨਾਂ ਨੂੰ ਹਰ ਸਾਲ ਆਪਣੇ ਨਵੀਨਤਕਾਰੀਲ ਮਾਡਲਾਂ ਰਾਹੀ ਸਿਰਜਣਾਤਮਿਕ ਤੇ ਨਵੀਆਂ —ਨਵੀਆਂ ਕਾਢਾਂ ਦਾ ਸੱਭਿਆਚਾਰ ਪੈਦਾ ਕਰਨ ਲਈ ਇਕ ਪਲੇਟ ਫ਼ਾਰਮ ਮੁਹੱਈਆ ਕਰਵਾਉਂਦਾ ਹੈ।

ਇਸ ਮੌਕੇ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਵਿਦਿਆਰਥੀਆਂ ਵਲੋਂ ਤਿਆਰ ਪ੍ਰੋਜੈਕਟ ਮਾਡਲਾਂ ਦੇ ਨਤੀਜੇ ਇਸ ਪ੍ਰਕਾਰ ਰਹੇ : ਸਾਫ਼ਟਵੇਅਰ ਇੰਜੀਨੀਅਰਿੰਗ ਵਿਚ ਚੰਡੀਗੜ੍ਹ ਗਰੁੱਪ ਕਾਲਜਿਜ ਲਾਂਡਰਾ ਮੋਹਲੀ ( ਪ੍ਰੋਜੈਕਟ : ਐਡਵਾਂਸ ਆਲਟੀਫ਼ਿਸ਼ੀਅਲ ਡਰੋਨ) ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਹੁਸ਼ਿਆਰਪੁਰ (ਪ੍ਰੋਜੈਕਟ ਡੋਸ ਅਟੈਕ ਅਤੇ ਇਸ ਨੂੰ ਘਟਾਉਣਾ) ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ਤੇ ਰਹੇ।ਸਾਫ਼ਟਵੇਅਰ ਪੌਲੀਟੈਕਨਿਕ ਵਿਚ ਮੇਹਰ ਚੰਦ ਪੌਲੀਟੈਕਨਿਕ ਜਲੰਧਰ (ਪ੍ਰੋਜੈਕਟ: ਭਾਰਤ ਦਰਪਣ) ਅਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਫ਼ਗਵਾੜਾ (ਲੈਂਜ ਕੇਅਰ )ਨੇ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ ।ਇਸੇ ਤਰ੍ਹਾਂ ਹੀ ਮੈਕਾਟ੍ਰੋਨਿਕ ਕੈਟਾਗਿਰੀ ਇੰਜੀਨੀਅਰਿੰਗ ਕੈਟਾਗਿਰੀ ਵਿਚ ਜੀ ਐਨ.ਏ ਯੂਨੀਵਰਸਿਟੀ ਫ਼ਗਵਾੜਾ (ਪ੍ਰੋਜੈਕਟ: ਸੀ.ਐਨ.ਸੀ ਮਸ਼ੀਨ) ਨੇ ਪਹਿਲਾ ਅਤੇ ਚਿੱਤਕਾਰਾ ਯੂਨੀਵਰਸਿਟੀ ਚੰਡੀਗੜ੍ਹ (ਪ੍ਰੋਜੈਕਟ: ਆਟੋਮੈਟਕ ਰੋਬਿਟ ਆਰਮ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੌਲੀਟੈਕਨਿਕ ਕੈਟਾਰਿਗੀ ਵਿਚ ਸਰਕਾਰੀ ਪੌਲੀਟੈਕਨਿਕ ਖੂਨੀ ਮਾਜਰਾ (ਪ੍ਰੋਜੈਕਟ:ਪਾਣੀ ਕੰਟਰੋਲ ਅਤੇ ਪ੍ਰਬੰਧ ਪ੍ਰਣਾਲੀ) ਨੇ ਪਹਿਲਾ ਅਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ( ਅੱਖਾਂ ਨਾਲ ਕੰਟਰੋਲ ਕਰਨ ਵਾਲ ਵ੍ਹੀਲ ਚੇਅਰ) ਨੇ ਦੂਜਾ ਇਨਾਮ ਜਿੱਤਿਆ।

ਆਟੋਮਾਇਲ ( ਇੰਜੀਨੀਅਰਿੰਗ) ਵਿਚ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾ ( ਪ੍ਰੋਜੈਕਟ: ਇਲੈਕਟ੍ਰਿਕ ਵੀ੍ਹਲ ਬੋਰੋ) ਨੇ ਪਹਿਲਾ ਅਤੇ ਜੀ.ਐਨ.ਏ ਯੂਨੀਵਰਸਿਟੀ (ਇਲੈਕਥ੍ਰਿਕ ਵਾਈਕ) ਦੂਜੇ ਸਥਾਨ ਤੇ ਰਹੀ । ਪੌਲੀਟੈਕਨਿਕ ਕੈਟਾਗਿਰੀ ਵਿਚ ਮੇਹਰਚੰਦ ਪੌਲੀਟੈਕਨਿਕ ਕਾਲਜ ਜਲੰਧਰ (ਪ੍ਰੋਜੈਕਟ:ਆਪਣੇ ੑਆਪ ਚਾਰਜ ਹੋਣ ਵਾਲੀ ਵਾਈਕ) ਪਹਿਲੇ ਸਥਾਨ ਤੇ ਕਾਬਜ ਰਿਹਾ ਅਤੇ ਗੁਰੂ ਨਾਨਕ ਦੇਵ ਪੌਲੀਟੈਕਨਿਕ ਕਾਲਜ ਲੁਧਿਆਣਾ ਨੇ (ਇੱਕਠੀ ਹੋਣ ਈ—ਬਾਈਕ) ਦੂਜਾ ਸਥਾਨ ਪ੍ਰਾਪਤ ਕੀਤਾ।

ਫ਼ੁੱਟਕਲ ਕੈਟਾਗਿਰੀ (ਇੰਜੀਨੀਅਰਿੰਗ) ਚਿੱਤਕਾਰਾ ਯੂਨੀਵਰਸਿਟੀ ( ਐਕਵਾ ਟੈਕ)ਨੇ ਪਹਿਲੇ ਨੰਬਰ ਤੇ ਰਹੀ ਅਤੇ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ (ਪ੍ਰੋਜੈਕਟ:ਮੁੜ—ਨਵਿਆਉਣਯੋਗ ਬਿਜਲਈ ਊਰਜਾ) ਦੂਜੇ ਨੰਬਰ ਤੇ ਰਹੀ। ਇਸੇ ਹੀ ਤਰ੍ਹਾਂ ਪੌਲੀਟੈਕਨਿਕ ਕੈਟਾਗਿਰੀ ਵਿਚ ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ (ਪ੍ਰੋਜੈਕਟ: ਸੂਰਜੀ ਇਲੈਕਟ੍ਰਿਕ ਪੈਸਟੀਸਾਈਜ਼ ਸਪਰੇਅਰ) ਨੇ ਪਹਿਲਾ ਸਥਾਨ ਅਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਨੇ (ਪ੍ਰੋਜੈਕਟਯ ਹੈਡਸਆੱਪ ਨੋਟੀਫ਼ਿਕੇਸ਼ਨ ਡਿਸਪਲੇਅ) ਦੂਸਰਾ ਸਥਾਨ ਪ੍ਰਾਪਤ ਕੀਤਾ।

Exit mobile version