ਸੁੱਖਬੀਰ ਬਾਦਲ ਵੱਲੋਂ 22 ਮਾਰਚ ਨੂੰ ਬੁਲਾਈ ਗਈ ਕੋਰ ਕਮੇਟੀ ਦੀ ਬੈਠਕ

ਲੋਕ ਸਭਾ ਚੋਣਾਂ ਲਈ ਚੋਣ ਰਣਨੀਤੀ ਨੂੰ ਦੇਵੇਗੀ ਅੰਤਿਮ ਰੂਪ

ਚੰਡੀਗੜ੍ਹ, 18 ਮਾਰਚ 2024 (ਦੀ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ 22 ਮਾਰਚ ਨੂੰ ਬਾਅਦ ਦੁਪਹਿਰ 2.30 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬੁਲਾਈ ਹੈ। ਪਾਰਟੀ ਸੰਸਦੀ ਚੋਣਾਂ ਲਈ ਆਪਣੀ ਚੋਣ ਰਣਨੀਤੀ ਨੂੰ ਵਿਸਥਾਰ ਨਾਲ ਅੰਤਿਮ ਰੂਪ ਦੇਵੇਗੀ। ਇਸ ਵਿੱਚ ਸੂਬੇ ਦੇ ਨਾਲ-ਨਾਲ ਦੇਸ਼ ਦੀ ਮੌਜੂਦਾ ਸਿਆਸੀ ਸਥਿਤੀ ਬਾਰੇ ਵੀ ਚਰਚਾ ਕੀਤੀ ਜਾਵੇਗੀ।

Exit mobile version