ਮਾਨਵ ਕਰਮ ਮਿਸ਼ਨ ਦੇ ਮੈਂਬਰ ਲਾਵਾਰਿਸ ਅਸਥਿਆਂ ਦਾ ਵਿਸਰਜਨ ਲਈ ਹਰਿਦੁਆਰ ਲਈ ਹੋਏ ਰਵਾਨਾ

ਪਿਛਲੇ ਇਕ ਦਸ਼ਕ ਤੋ ਕੀਤਾ ਜਾ ਰਿਹਾ ਹੈ ਅਸਥੀ ਵਿਸਰਜਨ – ਪ੍ਰਧਾਨ ਸੁਭਾਸ਼ ਭੰਡਾਰੀ

ਗੁਰਦਾਸਪੁਰ, 16 ਮਾਰਚ 2024 (ਦੀ ਪੰਜਾਬ ਵਾਇਰ)। ਪਿਛਲੇ ਲਗਭਗ ਇੱਕ ਦਸ਼ਕ ਤੋਂ ਮਾਨਵ ਕਰਮ ਮਿਸ਼ਨ ਗੁਰਦਾਸਪੁਰ ਵੱਲੋਂ ਲਵਾਰਿਸ ਸ਼ਵਾਂ ਦਾ ਅੰਤਿਮ ਸੰਸਕਾਰ ਕਰਨ ਦੇ ਬਾਅਦ ਉਹਨਾਂ ਦੀਆਂ ਅਸਥੀਆਂ ਦਾ ਵਿਸਰਜਨ ਹਰਿਦੁਆਰ ਵਿਖੇ ਜਾਕੇ ਪੁਰੇ ਧਾਰਮਿਕ ਰੀਤੀ ਰਿਵਾਜ ਨਾਲ ਕੀਤਾ ਜਾਂਦਾ ਹੈ। ਇਸੇ ਲੜੀ ਦੇ ਤਹਿਤ ਮਾਨਵ ਕਰਮ ਮਿਸ਼ਨ ਦੇ ਮੈਂਬਰ ਪ੍ਰਧਾਨ ਸੁਭਾਸ਼ ਭੰਡਾਰੀ ਦੀ ਪ੍ਰਧਾਨਗੀ ਵਿੱਚ ਲਵਾਰਿਸ ਅਸਥਿਆਂ ਨੂੰ ਲੈਕੇ ਹਰਿਦੁਆਰ ਲਈ ਰਵਾਨਾ ਹੋਏ । ਹਰਿਦੁਆਰ ਰਵਾਨਾਂ ਹੋਣ ਵਾਲੇ ਮੈਂਬਰਾਂ ਵਿਚ ਮਾਨਵ ਕਰਮ ਮਿਸ਼ਨ ਦੇ ਅਹੁਦੇਦਾਰ ਜਨਰਲ ਸਕੱਤਰ ਰਾਜਨ ਮਹਾਜਨ, ਕੈਸ਼ੀਅਰ ਜੁਗਲ ਕਿਸ਼ੋਰ ਸਮੇਤ ਸਤੀਸ਼ ਗੁਪਤਾ, ਹਰਦੀਪ ਸਿੰਘ, ਪਵਨ ਵਰਮਾ, ਦਿਨੇਸ਼ ਸ਼ਰਮਾ, ਅਸ਼ੋਕ ਨਾਥ ਕੌਸ਼ਲ, ਸੰਜੀਵ ਕਹਿਰ, ਵਰੁਣ ਮਿੱਠੂ, ਮੁਨੀਸ਼ ਗੁਪਤਾ ਅਤੇ ਮੁਕੇਸ਼ ਸ਼ਰਮਾ ਵੀ ਸ਼ਾਮਿਲ ਸਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿਸ਼ਨ ਦੇ ਪ੍ਰਧਾਨ ਸੁਭਾਸ਼ ਭੰਡਾਰੀ ਵੱਲੋਂ ਦੱਸਿਆ ਗਿਆ ਕਿ ਮਿਸ਼ਨ ਵੱਲੋਂ ਪਿਛਲੇ ਲਗਭਗ 10 ਸਾਲਾਂ ਤੋਂ ਲਾਵਾਰਿਸ ਸ਼ਵਾਂ ਦਾ ਸੰਸਕਾਰ ਪੂਰੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਪਿਛਲੇ ਸਮੇ ਦੌਰਾਨ ਜਿਹੜੇ ਸ਼ਵਾਂ ਦਾ ਸੰਸਕਾਰ ਮਿਸ਼ਨ ਵੱਲੋਂ ਕੀਤਾ ਗਿਆ ਉਹਨਾਂ ਦੀਆਂ ਅਸਥਿਆਂ ਨੂੰ ਲੈਕੇ ਹਰਿਦੁਆਰ ਵਿਸਰਜਿਤ ਕਰਨ ਲਈ ਮੈਂਬਰ ਰਵਾਨਾ ਹੋਏ। ਉਹਨਾਂ ਦੱਸਿਆ ਕਿ ਮਿਸ਼ਨ ਵੱਲੋਂ ਹੋਰ ਵੀ ਕਈ ਸਮਾਜਿਕ ਕੰਮਾਂ ਨੂੰ ਕੀਤਾ ਜਾਂਦਾ ਹੈ ਜਿਸ ਵਿੱਚ ਜਰੂਰਤਮੰਦ ਲੋਕਾਂ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ । ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਜਿਹੜੇ ਵਿਅਕਤੀ ਆਪਣੇ ਸਗੇ ਸੰਬੰਧੀ ਦਾ ਦਾਹ ਸੰਸਕਾਰ ਕਰਨ ਵਿੱਚ ਕਿਸੇ ਕਾਰਨ ਤੋਂ ਅਸਮਰਥ ਹਨ ਅਤੇ ਹਰਿਦੁਆਰ ਨਹੀਂ ਜਾ ਸਕਦੇ ਤਾਂ ਉਹ ਮਾਨਵ ਕਰਮ ਮਿਸ਼ਨ ਦੇ ਅਹੁਦੇਦਾਰਾਂ ਨਾਲ ਸੰਪਰਕ ਕਰਨ ਅਤੇ ਉਹਨਾਂ ਦੇ ਸਗੇ ਸਬੰਧੀਆਂ ਦਾ ਦਾਹ ਸੰਸਕਾਰ ਅਤੇ ਅਸਥੀ ਵਿਸਰਜਨ ਦੀ ਜਿੰਮੇਦਾਰੀ ਮਾਨਵ ਕਰਮ ਮਿਸ਼ਨ ਵੱਲੋਂ ਪੂਰੇ ਧਾਰਮਿਕ ਰੀਤੀ ਰਵਾਜਾ ਅਨੁਸਾਰ ਨਿਭਾਈ ਜਾਵੇਗੀ।

Exit mobile version