ਅਗਨੀਪੱਥ ਯੋਜਨਾ: ਗੁਰਦਾਸਪੁਰ, ਅੰਮ੍ਰਿਤਸਰ ਤੇ ਪਠਾਨਕੋਟ ਦੇ ਨੌਜਵਾਨ 8 ਫਰਵਰੀ ਤੋਂ 21 ਮਾਰਚ 2024 ਤੱਕ ਕਰਨ ਅਪਲਾਈ

ਗੁਰਦਾਸਪੁਰ, 15 ਫਰਵਰੀ 2024 (ਦੀ ਪੰਜਾਬ ਵਾਇਰ) ) – ਭਾਰਤੀ ਫ਼ੌਜ ਵਿੱਚ ਅਗਨੀਪੱਥ ਯੋਜਨਾ ਦੇ ਤਹਿਤ ਭਰਤੀ ਹੋਣ ਦੇ ਚਾਹਵਾਨ ਨੌਜਵਾਨ 21 ਮਾਰਚ 2024 ਤੱਕ joinindianarmy.nic.in ਪੋਰਟਲ ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਹ ਪੋਰਟਲ 8 ਫਰਵਰੀ 2024 ਤੋਂ ਖੁੱਲ੍ਹਾ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਸਥਿਤ ਸੈਨਾ ਭਰਤੀ ਬੋਰਡ ਦੇ ਡਾਇਰੈਕਟਰ ਕਰਨਲ ਚੇਤਨ ਪਾਂਡੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਰਤੀ ਸਾਲ 2024-25 ਦੇ ਲਈ ਅਗਨੀਵੀਰ ਦੀ ਭਰਤੀ ਦੋ ਪੜ੍ਹਾਵਾਂ ਵਿੱਚ ਕੀਤੀ ਜਾਵੇਗੀ। ਪਹਿਲੇ ਪੜਾਅ ਤਹਿਤ ਆਨ-ਲਾਈਨ ਕੰਪਿਊਟਰ ਅਧਾਰਿਤ ਲਿਖਤੀ ਪ੍ਰੀਖਿਆ (ਆਨਲਾਈਨ ਸੀ.ਈ.ਈ.) ਅਤੇ ਦੂਜੇ ਪੜਾਅ ਵਿੱਚ ਸਰੀਰਕ ਪ੍ਰੀਖਿਆ ਹੋਵੇਗੀ। ਭਰਤੀ ਦੇ ਚਾਹਵਾਨ ਉਮੀਦਵਾਰ ਦੇ ਲਈ ਆਪਣਾ ਨਾਮ joinindianarmy.nic.in ਵੈੱਬਸਾਈਟ ‘ਤੇ ਰਜਿਸਟਰ ਕਰਨਾ ਲਾਜ਼ਮੀ ਹੈ। ਆਨਲਾਈਨ ਪ੍ਰੀਖਿਆ ਦੇ ਲਈ ਉਮੀਦਵਾਰ ਦੁਆਰਾ ਪ੍ਰੀਖਿਆ ਫ਼ੀਸ 250 ਦਾ ਭੁਗਤਾਨ ਕਰਨਾ ਹੋਵੇਗਾ।

ਕਰਨਲ ਚੇਤਨ ਪਾਂਡੇ ਨੇ ਦੱਸਿਆ ਕਿ ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਜ਼ਿਲ੍ਹੇ ਦੇ ਜਿਨ੍ਹਾਂ ਨੌਜਵਾਨਾਂ ਦੀ ਉੱਪਰ 17 ਸਾਲ 6 ਮਹੀਨੇ ਤੋਂ 21 ਸਾਲ ਦੇ ਦਰਮਿਆਨ ਹੈ ਅਤੇ ਉਨ੍ਹਾਂ ਨੇ 8ਵੀਂ, 10ਵੀਂ ਜਾਂ 12ਵੀਂ ਪ੍ਰੀਖਿਆ ਪਾਸ ਕੀਤੀ ਹੈ ਅਤੇ ਉਹ ਉਮੀਦਵਾਰ ਜੋ ਕਲਾਸ 10ਵੀਂ ਅਤੇ ਕਲਾਸ 12ਵੀਂ ਵਿੱਚ ਉਪਸਥਿਤ ਹੋਏ ਹਨ ਅਤੇ ਉਹ ਨਤੀਜੇ ਦੀ ਉਡੀਕ ਕਰ ਰਹੇ ਹਨ, ਉਹ ਨੌਜਵਾਨ ਵੀ ਅਪਲਾਈ ਕਰਨ ਦੇ ਯੋਗ ਹਨ, ਬਸ਼ਰਤੇ ਉਹ ਬਾਕੀ ਸਾਰੀਆਂ ਯੋਗਤਾ ਵੀ ਪੂਰੀਆਂ ਕਰਦੇ ਹੋਣ।

ਉਨ੍ਹਾਂ ਅੱਗੇ ਦੱਸਿਆ ਕਿ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਲਿਪਕਿ ਅਤੇ ਸਟੋਰ ਤਕਨੀਕੀ, ਅਗਨੀਵੀਰ ਤਕਨੀਕੀ, ਅਗਨੀਵੀਰ ਟ੍ਰੇਡਰਸਮੈਨ 10ਵੀਂ ਪਾਸ ਅਤੇ ਅਗਨੀਵੀਰ ਟਰੇਡ ਮੈਨ 8ਵੀਂ ਪਾਸ ਦੇ ਅਹੁਦੇ ਲਈ ਸਾਰੇ ਆਰਮ ਫੋਰਸ ਦੇ ਲਈ ਹਨ। ਜਿਨ੍ਹਾਂ ਉਮੀਦਵਾਰਾਂ ਨੇ ਘੱਟੋ-ਘੱਟ ਵਿੱਦਿਅਕ ਅਤੇ ਉਮਰ ਹੱਦ ਦੀ ਯੋਗਤਾ ਪੂਰੀ ਕਰ ਰੱਖੀ ਹੈ ਉਹ ਇਸ ਯੋਜਨਾ ਦੇ ਤਹਿਤ ਆਪਣੇ ਆਵੇਦਨ ਅਪਲਾਈ ਕਰ ਸਕਦੇ ਹਨ।

ਸੈਨਾ ਭਰਤੀ ਬੋਰਡ ਦੇ ਡਾਇਰੈਕਟਰ ਕਰਨਲ ਚੇਤਨ ਪਾਂਡੇ ਨੇ ਦੱਸਿਆ ਕਿ ਭਰਤੀ ਸਾਲ 2024-25 ਤੋਂ ਅਗਨੀਵੀਰ ਲਿਪਿਕ ਅਤੇ ਸਟੋਰ ਕੀਪਰ ਤਕਨੀਕੀ ਦੇ ਲਈ ਟਾਈਪਿੰਗ ਟੈੱਸਟ ਲਾਜ਼ਮੀ ਕੀਤਾ ਗਿਆ ਹੈ। ਉਮੀਦਵਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਰਤੀ ਪ੍ਰੀਕ੍ਰਿਆ ਤੋਂ ਪਹਿਲਾਂ ਟਾਈਪਿੰਗ ਅਭਿਆਸ ਜ਼ਰੂਰ ਕਰਦੇ ਰਹਿਣ।

ਕਰਨਲ ਪਾਂਡੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਮੀਦਵਾਰ ਰਜਿਸਟਰੇਸ਼ਨ ਤੋਂ ਪਹਿਲਾਂ ਆਪਣੇ ਅਧਾਰ ਕਾਰਡ, ਈ-ਮੇਲ ਅਤੇ ਡੀਜੀ ਲਾਕਰ ਨੂੰ ਆਪਣੇ ਫ਼ੋਨ ਨੰਬਰ ਨਾਲ ਲਿੰਕ ਕਰ ਲੈਣ ਰਜਿਸਟਰੇਸ਼ਨ ਦੇ ਦੌਰਾਨ ਜੋ ਦਸਤਾਵੇਜ਼ ਉਨ੍ਹਾਂ ਕੋਲ ਹਨ ਉਹ ਹੀ ਪਾਏ ਜਾਣ ਜਿਵੇਂ ਐੱਨ.ਸੀ.ਸੀ. ਸਰਟੀਫਿਕੇਟ ਜਾਂ ਵੈਲਡ ਸਪੋਰਟਸ ਫੈਡਰੇਸ਼ਨ ਤੋਂ ਪ੍ਰਾਪਤ ਸਪੋਰਟਸ ਸਰਟੀਫਿਕੇਟ ਹਨ ਤਾਂ ਹੀ ਰਜਿਸਟਰੇਸ਼ਨ ਐਪਲੀਕੇਸ਼ਨ ਵਿੱਚ ਭਰੇ ਜਾਣ।

Exit mobile version