ਫ਼ੋਨ ਸੇਵਾਵਾਂ ਨੂੰ ਬੰਦ ਕਰਨਾ ਲੋਕਤੰਤਰ ਦੀ ਹੱਤਿਆ, ਭਾਰਤ ਸਰਕਾਰ ਫੋਨ ਸੇਵਾਵਾਂ ਤੁਰੰਤ ਬਹਾਲ ਕਰੇ- ਸਾਂਸਦ ਅਮਰ ਸਿੰਘ

ਪਟਿਆਲਾ, ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਭਾਰਤ ਸਰਕਾਰ ਵੱਲੋਂ ਦੋ ਦਿਨ ਪਹਿਲ੍ਹਾ ਫੋਨ ਸੇਵਾਵਾਂ ਕੀਤੀਆਂ ਗਈਆਂ ਬੰਦ

ਸ਼੍ਰੀ ਫਤਿਹਗੜ੍ਹ ਸਾਹਿਬ, 14 ਫਰਵਰੀ 2024 (ਦੀ ਪੰਜਾਬ ਵਾਇਰ)। ਫ਼ੋਨ ਸੇਵਾਵਾਂ ਨੂੰ ਬੰਦ ਕਰਨਾ ਲੋਕਤੰਤਰ ਦੀ ਹੱਤਿਆ ਤੋਂ ਘੱਟ ਨਹੀਂ ਹੈ। ਇਹ ਬਿਆਨ ਸ਼੍ਹੀ ਫਤਿਹਗੜ੍ਹ ਸਾਹਿਬ ਦੇ ਸੰਸਦ ਡਾ ਅਮਰ ਸਿੰਘ ਵੱਲੋਂ ਦਿੰਦੇ ਹੋਏ ਦੱਸਿਆ ਗਿਆ ਕਿ ਪਟਿਆਲਾ, ਸੰਗਰੂਰ ਅਤੇ ਫ਼ਤਿਹਗੜ੍ਹ ਸਾਹਿਬ ਵਿੱਚ ਫੋਨ ਸੇਵਾਵਾਂ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਦੋ ਦਿਨ ਪਹਿਲ੍ਹਾਂ ਹੀ ਬੰਦ ਕਰ ਦਿੱਤੀਆਂ ਸਨ। ਜਿਸ ਦਾ ਪਤਾ ਉਨ੍ਹਾਂ ਨੂੰ ਅੱਜ ਪਤਾ ਲੱਗਾ। ਉਨ੍ਹਾਂ ਆਰਡਰ ਦੀ ਕਾਪੀ ਦਿੰਦੇ ਕਿਹਾ ਮੋਦੀ ਸਰਕਾਰ ਨੂੰ ਪੁੱਛਿਆ ਕਿ ਕਿੰਨੀ ਕੂ ਜਿਆਦਤੀ ਕਰਨੀ ਹੈ। ਸਾਡੇ ਫੋਨ ਅਤੇ ਇੰਟਰਨੈਂਟ ਦੋਬਾਰਾ ਕਾਇਮ ਕੀਤਾ ਜਾਵੇ। ਇਸ ਨੂੰ ਬੇਹੱਦ ਮੰਦਭਾਗਾ ਕਦਮ ਕਰਾਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਨਾ ਹੋਵੇ ਕਿ ਸਾਨੂੰ ਇਸ ਸਬੰਧੀ ਵੱਖ ਰੋਸ਼ ਧਰਨੇ ਲਗਾਉਣੇ ਪੈਣ, ਸੋਂ ਜਲਦੀ ਇਸ ਨੂੰ ਬਹਾਲ ਕੀਤਾ ਜਾਵੇ।

Exit mobile version