ਪੰਜਾਬ ਅੰਦਰ ਨਹੀਂ ਹੋਵੇਗਾ ਆਪ ਤੇ ਕਾਂਗਰਸ ਦਾ ਗਠਜੋੜ, ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜਨ ਲਈ ਕੇਜਰੀਵਾਲ ਵੱਲੋਂ ਹਰੀ ਝੰਡੀ


ਚੰਡੀਗੜ੍ਹ, 24 ਜਨਵਰੀ, 2024 (ਦੀ ਪੰਜਾਬ ਵਾਇਰ)। ਚੰਡੀਗੜ੍ਹ ਵਿਚ ਮੇਅਰ ਦੀ ਚੋਣ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਹੋਇਆ ਗਠਜੋੜ ਚੰਡੀਗੜ੍ਹ ਤੱਕ ਹੀ ਸੀਮਿਤ ਰਹਿ ਗਿਆ ਹੈ। ਇਹ ਗਠਜੋੜ ਪੰਜਾਬ ਵਿਚ ਟੁੱਟ ਗਿਆ ਹੈ।

ਨਿਊਜ਼ 18 ਦੀ ਰਿਪੋਰਟ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਸਾਰੀਆਂ 13 ਸੀਟਾਂ ’ਤੇ ਚੋਣ ਲੜਨ ਵਾਸਤੇ ਹਰੀ ਝੰਡੀ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਆਪ ਨੇ 13 ਸੀਟਾਂ ਲਈ 39 ਨਾਮਾਂ ਦੀ ਸੂਚੀ ਬਣਾਈ ਹੈ ਜਿਸ ਵਿਚੋਂ ਉਮੀਦਵਾਰ ਫਾਈਨਲ ਕੀਤੇ ਜਾਣਗੇ।

ਹਾਲਾਕਿ ਇਸ ਸਬੰਧੀ ਹਾਲੇ ਕਿਸੇ ਵੀ ਰਾਜਨਿਤਿਕ ਆਗੂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

Exit mobile version