ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਇੱਕ ਹੋਰ ਉਪਰਾਲਾ

ਜਮਨੇਜ਼ੀਅਮ ਹਾਲ ਗੁਰਦਾਸਪੁਰ ਵਿਖੇ ਬਾਸਕਟਬਾਲ ਅਤੇ ਲਾਅਨ ਟੈਨਿਸ ਗਰਾਊਂਡ ਦੀ ਤਿਆਰੀ ਕੀਤੀ

ਨੌਜਵਾਨਾਂ ਨੂੰ ਬਾਸਕਟਬਾਲ ਅਤੇ ਲਾਅਨ ਟੈਨਿਸ ਦੀ ਦਿੱਤੀ ਜਾਵੇਗੀ ਕੋਚਿੰਗ

ਕੋਚਿੰਗ ਲੈਣ ਦੇ ਚਾਹਵਾਨ ਖਿਡਾਰੀ ਜ਼ਿਲ੍ਹਾ ਖੇਡ ਦਫ਼ਤਰ ਵਿਖੇ ਸੰਪਰਕ ਕਰਨ

ਗੁਰਦਾਸਪੁਰ, 19 ਜਨਵਰੀ 2024 (ਦੀ ਪੰਜਾਬ ਵਾਇਰ )। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੀ ਰੋਕਥਾਮ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਦੇ ਜਮਨੇਜ਼ੀਅਮ ਹਾਲ ਵਿਖੇ ਬਾਸਕਟਬਾਲ ਅਤੇ ਲਾਅਨ ਟੈਨਿਸ ਗਰਾਊਂਡ ਦੀ ਤਿਆਰੀ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਜਲਦੀ ਇਨ੍ਹਾਂ ਦੋਵਾਂ ਗਰਾਊਂਡਾਂ ਵਿੱਚ ਬਾਸਕਟਬਾਲ ਅਤੇ ਲਾਅਨ ਟੈਨਿਸ ਦੀ ਕੋਚਿੰਗ ਸ਼ੁਰੂ ਕੀਤੀ ਜਾ ਰਹੀ ਹੈ। ਖੇਡ ਵਿਭਾਗ ਵੱਲੋਂ ਇਨ੍ਹਾਂ ਖੇਡਾਂ ਦੀ ਸਿਖਲਾਈ ਲਈ ਮਾਹਿਰ ਕੋਚ ਤਾਇਨਾਤ ਕੀਤੇ ਗਏ ਹਨ।

ਜ਼ਿਲ੍ਹਾ ਖੇਡ ਅਫ਼ਸਰ ਸ. ਸਿਮਰਨਜੀਤ ਸਿੰਘ ਰੰਧਾਵਾ ਨੇ ਅਪੀਲ ਕੀਤੀ ਹੈ ਕਿ ਜਿਹੜੇ ਲੜਕੇ-ਲੜਕੀਆਂ ਬਾਸਕਟਬਾਲ ਜਾਂ ਲਾਅਨ ਟੈਨਿਸ ਦੀ ਕੋਚਿੰਗ ਲੈਣੀ ਚਾਹੁੰਦੇ ਹਨ ਉਹ ਉਨ੍ਹਾਂ ਦੇ ਮੋਬਾਈਲ ਨੰਬਰ 83600-89345, ਜ਼ਿਲ੍ਹਾ ਖੇਡ ਦਫ਼ਤਰ ਦੇ ਸੀਨੀਅਰ ਸਹਾਇਕ ਕਮਲਬੀਰ ਸਿੰਘ ਦੇ ਮੋਬਾਈਲ ਨੰਬਰ 97795-09566 ਜਾਂ ਸਰਕਾਰੀ ਹਾਈ ਸਕੂਲ ਚੇਚੀਆਂ ਛੋੜੀਆਂ (ਦੀਨਾਨਗਰ) ਦੇ ਡੀ.ਪੀ.ਓ. ਪੰਕਜ ਭਨੋਟ ਦੇ ਮੋਬਾਈਲ ਨੰਬਰ 83605-29880 ‘ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜ ਕੇ ਤੰਦਰੁਸਤ ਤੇ ਕਾਮਯਾਬ ਜੀਵਨ ਵੱਲ ਕਦਮ ਵਧਾਉਣ।

Exit mobile version