ਗੁਰਦਾਸਪੁਰ ਅੰਦਰ ਅਰਬਨ ਸੀ.ਐਚ.ਸੀ ਜਲਦ ਹੋਵੇਗੀ ਜਨਤਾ ਨੂੰ ਸਮਰਪਤ-ਰਮਨ ਬਹਿਲ

ਗੁਰਦਾਸਪੁਰ, 08 ਜਨਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵਲੋ ਜਨਤਾ ਨੂੰ ਦਿਤੀਆਂ ਜਾ ਰਹੀਆਂ ਸਹੂਲਤਾਂ ਵਿਚ ਹੋਰ ਵਾਧਾ ਹੋਵੇਗਾ, ਜਿਸ ਦੇ ਚਲਦੇ ਜਲਦੀ ਹੀ ਅਰਬਨ ਸੀ.ਐਚ.ਸੀ ਜਨਤਾ ਨੂੰ ਸਮਰਪਤ ਹੋਵੇਗੀ। ਅਰਬਨ ਸੀਐਚਸੀ ਸਬੰਧੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਜੀ ਨੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਜੀ ਦੀ ਅਗੁਵਾਈ ਹੇਠ ਸਮੂਹ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਇਸ ਮੌਕੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਅਰਬਨ ਸੀਐਚਸੀ 30 ਬੈਡ ਦੀ ਹੋਵੇਗੀ। ਇਸ ਹਸਪਤਾਲ ਲਈ ਜਰੂਰੀ ਸਟਾਫ ਦੀ ਤਾਇਨਾਤੀ ਲਈ ਵਿਭਾਗ ਨੂੰ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਨਰਲ ਓਪੀਡੀ ਲਈ ਮੈਡੀਕਲ ਅਫਸਰਾਂ ਦੇ ਨਾਲ ਹੀ 4 ਸਪੈਸ਼ਲਿਸਟ ਡਾਕਟਰਾਂ ਦੀ ਵੀ ਪੋਸਟਾਂ ਸ਼ੈਕਸਸ਼ਨ ਲਈ ਭੇਜੀ ਗਈਆਂ ਹਨ। ਇਨਾਂ ਪੋਸਟਾਂ ਵਿਚ ਬਚਿਆਂ ਦੇ ਰੋਗਾਂ ਦੇ ਮਾਹਿਰ, ਜਨਾਨਾ ਰੋਗਾਂ ਦੇ ਮਾਹਿਰ, ਸਰਜਨ, ਅਤੇ ਮੈਡੀਸਨ ਸ਼ਾਮਲ ਹਨ। ਸਪੈਸ਼ਲਿਸਟ ਡਾਕਟਰਾਂ ਦੇ ਨਾਲ ਲੋਕਾਂ ਨੂੰ ਵਧੀਆਂ ਸਿਹਤ ਸੇਵਾਵਾਂ ਮਿਲਣਗੀਆਂ। ਇਸ ਦੇ ਨਾਲ ਨਾਲ ਐਮਰਜੇਂਸੀ ਸੇਵਾਵਾਂ ਵੀ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਅੰਦਰ ਜਨ ਔਸ਼ਧੀ ਸਟੋਰ ਵੀ ਖੋਲਿਆ ਜਾਵੇਗਾ।

ਉਨਾਂ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਸੀਐਚਸੀ ਵਿਚ ਜਰੂਰੀ ਸਮਾਨ ਦੀ ਖਰੀਦ ਜਲਦ ਕੀਤੀ ਜਾਵੇ। ਦਵਾਈਆਂ ਦੀ ਸਪਲਾਈ ਦਾ ਪ੍ਬੰਧ ਕੀਤਾ ਜਾਵੇ। ਪਾਰਕਿੰਗ ਵਿਵਸਥਾ ਕੀਤੀ ਜਾਵੇ, ਤਾਂ ਜੋ ਮੁਲਾਜਮਾਂ ਅਤੇ ਮਰੀਜਾਂ ਨੂੰ ਦਿਕਤ ਨਾ ਪੇਸ਼ ਆਵੇ।
ਇਸ ਮੌਕੇ ਏਸੀਐਸ ਡਾ. ਭਾਰਤ ਭੂਸ਼ਨ, ਡੀਐਮਸੀ ਡਾ. ਰੋਮੀ ਰਾਜਾ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ,ਜਿਲਾ ਸਿਹਤ ਅਫਸਰ ਡਾ. ਸਵੀਤਾ, ਡੀਡੀਐਚਓ ਡਾ. ਲੋਕੇਸ਼, ਐਸਐਮਓ ਡਾ. ਅਰਵਿੰਦ ਮਹਾਜਨ ਆਦਿ ਹਾਜਰ ਸਨ

Exit mobile version