ਧਮਕੀਆਂ ਤੋਂ ਬੇਪਰਵਾਹ ਨਵਜੋਤ ਸਿੱਧੂ ਨੇ ਫੇਰ ਬਠਿੰਡਾ ਰੱਖੀ ਮੀਟਿੰਗ

ਚੰਡੀਗੜ੍ਹ, 1 ਜਨਵਰੀ 2024 (ਦੀ ਪੰਜਾਬ ਵਾਇਰ)। ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੱਧੂ ਦੇ ਵਲੋਂ ਇੱਕ ਵਾਰ ਫਿਰ ਆਪਣੀ ਵੱਖਰੀ ਮੀਟਿੰਗ ਰੱਖ ਦਿੱਤੀ ਹੈ। ਨਵਜੋਤ ਸਿੱਧੂ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਅਤੇ ਲਿਖਿਆ ਕਿ, ਅਗਲੀ ਜਨਤਕ ਮੀਟਿੰਗ ਬਠਿੰਡਾ ਵਿੱਚ ਹੋਵੇਗੀ! ਸਭ ਨੂੰ ਸੱਦਾ। ਦੱਸ ਦਈਏ ਕਿ ਇਹ ਮੀਟਿੰਗ 7 ਜਨਵਰੀ 2023 ਨੂੰ ਪਿੰਡ ਕੋਟਸ਼ਮੀਰ ਬਠਿੰਡਾ ਵਿਖੇ ਹੋਵੇਗੀ।

ਇਥੇ ਦੱਸਣਾ ਲਾਜਮੀ ਹੈ ਕਿ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਵਜੋਤ ਸਿੱਧੂ ਵੱਖ ਵੱਖ ਮੀਡੀਆ ਪਲੇਟਫ਼ਾਰਮਾਂ ਤੇ ਧਮਕੀਆਂ ਦੇ ਚੁੱਕੇ ਹਨ ਅਤੇ ਰਾਹੁਲ ਗਾਂਧੀ ਵਲੋਂ ਵੀ ਨਵਜੋਤ ਸਿੱਧੂ ਦਾ ਨਾਮ ਲਏ ਬਿਨ੍ਹਾਂ ਗੱਲਾਂ ਗੱਲਾਂ ਵਿਚ ਕਹਿ ਦਿੱਤਾ ਗਿਆ ਸੀ ਕਿ, ਅਨੁਸਾਸ਼ਨ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

Exit mobile version