ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ: ਹਿਮਾਂਸ਼ੂ ਅਗਰਵਾਲ ਵੱਲੋਂ ਸਾਲ 2024 ਲਈ ਨਸ਼ਾ ਮੁਕਤੀ ਸਬੰਧੀ ਕੈਲੰਡਰ ਜਾਰੀ ਕੀਤਾ ਗਿਆ

ਗੁਰਦਾਸਪੁਰ, 30 ਦਿਸੰਬਰ 2023 (ਦੀ ਪੰਜਾਬ ਵਾਇਰ)। ਰੈੱਡ ਕਰਾਸ ਇੰਟੈਗਰੇਟਿਡ ਐਂਡ ਰੀਹੈਬਲੀਟੇਸ਼ਨ ਸੈਂਟਰ ਫਾਰ ਅਡਿਕਟਸ ਗੁਰਦਾਸਪੁਰ ਪਿਛਲੇ 16 ਸਾਲਾਂ ਤੋਂ ਨਸ਼ਿਆਂ ਦੇ ਖਿਲਾਫ ਕੈਲੰਡਰ ਪ੍ਰਕਾਸ਼ਿਤ ਕਰ ਰਿਹਾ ਹੈ।ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਕਰਨਾ ਅਤੇ ਸਾਲ ਦੀ ਸਮਾਪਤੀ ਦੀ ਪੂਰਵ ਸੰਧਿਆ ‘ਤੇ ਪ੍ਰੇਰਣਾਦਾਇਕ ਤਸਵੀਰਾਂ ਨੂੰ ਦਰਸਾਉਣਾ ਹੈ। ਇਸ ਕੇਂਦਰ ਨੇ ਫਿਰ ਤੋਂ ਡਾ: ਹਿਮਾਂਸ਼ੂ ਅਗਰਵਾਲ ਆਈ.ਏ.ਐਸ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਕੈਲੰਡਰ ਜਾਰੀ ਕਰਵਾਇਆ।

ਇਸ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ, ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਨੇ ਦੱਸਿਆ ਕਿ ਇਹ ਕੈਲੰਡਰ ਜ਼ਿਲ੍ਹੇ ਦੇ ਮੁਖੀਆਂ ਰਾਹੀਂ ਲਾਇਬ੍ਰੇਰੀਆਂ, ਹਸਪਤਾਲਾਂ, ਪੁਲਿਸ ਸਟੇਸ਼ਨਾਂ, ਜਿੰਮਾਂ, ਤਹਿਸੀਲ ਦਫ਼ਤਰਾਂ, ਸਕੂਲਾਂ/ਕਾਲਜਾਂ ਵਿੱਚ ਸਾਰੀਆਂ ਵਿਸ਼ੇਸ਼ ਥਾਵਾਂ ‘ਤੇ ਦਰਸ਼ਾਇਆ ਜਾਵੇਗਾ। ਇਸ ਪ੍ਰਥਾ ਨੂੰ ਸਾਲ 2007 ਤੋਂ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਸਾਰਾ ਖਰਚਾ ਹੋਟਲ ਆਰਕੇ ਰੀਜੈਂਸੀ ਜੀ.ਟੀ.ਰੋਡ, ਗੁਰਦਾਸਪੁਰ ਅਤੇ ਹੋਟਲ ਆਰਕੇ ਰੀਜੈਂਸੀ ਦੀ ਇਕਾਈ ਸਿਪ ਐਨ ਡਾਇਨ ਵੱਲੋਂ ਚੁੱਕਿਆ ਜਾ ਰਿਹਾ ਹੈ।

Exit mobile version