ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਰੈਲੀ ਦੀ ਤਿਆਰੀ ਸਬੰਧੀ ਜਿਲ੍ਹਾ ਗੁਰਦਾਸਪੁਰ ਦੀਆ ਔਰਤਾਂ ਦੀ ਹੋਈ ਕਨਵੈਂਸ਼ਨ

ਗੁਰਦਾਸਪੁਰ, 22 ਦਿਸੰਬਰ 2023 (ਦੀ ਪੰਜਾਬ ਵਾਇਰ)। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ, ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਅਤੇ ਜਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੋਜੀ ਦੀ ਅਗਵਾਈ ਵਿੱਚ ਜਿਲ੍ਹਾ ਗੁਰਦਾਸਪੁਰ ਦੇ 15 ਜੋਨਾ ਦੀਆ ਬੀਬੀਆਂ ਦੀ ਗੁਰਦਾਸਪੁਰ ਵਿੱਚ ਕਨਵੈਨਸ਼ਨ ਕਰਕੇ, ਉਤਰੀ ਭਾਰਤ ਦੀਆ 18 ਜਥੇਬੰਦੀਆਂ ਅਤੇ ਸੰਜੁਕਤ ਕਿਸਾਨ ਮੋਰਚਾ( ਗੈਰ ਰਾਜਨੀਤਿਕ ) ਵੱਲੋਂ 2 ਜਨਵਰੀ ਜੰਡਿਆਲਾ ਗੁਰੂ ਰੈਲੀ ਦੀ ਤਿਆਰੀ ਕੀਤੀ ਗਈ।

ਇਸ ਮੌਕੇ ਆਗੂਆਂ ਨੇ ਕਨਵੈਂਸ਼ਨ ਨੂੰ ਸੰਬੋਧਨ ਕਰਦੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੀ ਭਾਜਪਾ ਸਰਕਾਰ ਬਾਕੀ ਸੈਕਟਰਾਂ ਵਾਂਗ ਖੇਤੀ ਸੈਕਟਰ ਤੇ ਕਾਰਪੋਰੇਟ ਦਾ ਕਬਜ਼ਾ ਕਰਵਾਉਣ ਵਿਚ ਲੱਗੀ ਹੋਈ ਹੈ, ਓਸਨੂੰ ਰੋਕਣ ਅਤੇ ਆਪਣੇ ਹੱਕਾ ਦੀ ਪ੍ਰਾਪਤੀ ਲਈ ਅੱਜ ਜਥੇਬੰਦਕ ਸੰਘਰਸ਼ ਦੀ ਲੋੜ ਹੈ। ਓਹਨਾ ਕਿਹਾ ਕਿ ਆਉਂਦੇ ਦਿਨਾਂ ਵਿੱਚ ਦੋਨਾਂ ਫੋਰਮਾਂ ਵੱਲੋਂ ਦਿੱਲੀ ਮੋਰਚੇ ਦੀਆਂ ਲਟਕ ਰਹੀਆਂ ਕਿਸਾਨ ਮਜਦੂਰ ਸਬੰਧੀ ਮੰਗਾਂ ਜਿਵੇਂ ਸਾਰੀਆਂ ਫਸਲਾਂ ਦੀ ਖਰੀਦ ਤੇ ਐਮ ਐਸ ਪੀ ਗਰੰਟੀ ਕਨੂੰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਸੀ 2 +50% ਅਨੁਸਾਰ ਦਿੱਤੇ ਜਾਣ, ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕਰਨ, ਕਿਸਾਨ ਮਜਦੂਰ ਦੀ ਪੂਰਨ ਕਰਜ਼ ਮੁਕਤੀ, ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ, ਦਿੱਲੀ ਮੋਰਚੇ ਦੌਰਾਨ ਪਏ ਪੁਲਿਸ ਕੇਸ ਰੱਦ ਕਰਨ ਹੋਰ ਅਹਿਮ ਮੁੱਦਿਆਂ ਤੇ ਸਰਕਾਰ ਨਾਲ ਸੰਘਰਸ਼ ਕਰਨੇ ਪੈਣਗੇ।

ਮਾਈਕਰੋ ਫਾਇਨੇਸ ਕੰਪਨੀਆਂ ਜਿਹੜਾ ਕੇ ਗਰੀਬਾ ਦੀ ਲੁੱਟ ਕਰ ਰਹੀਆਂ ਨੇ ਅਤੇ ਘਰਾ ਵਿਚ ਜਾ ਕੇ ਧੱਕੇਸਾਹੀ ਕਰ ਰਹੀਆਂ ਨੇ ਓਸਨੂੰ ਬੰਦ ਕੀਤਾ ਜਾਵੇ ,ਜਿਸ ਤਰਾ ਸਰਕਾਰ ਨੇ ਕਾਰਪੋਰੇਟਰਾਂ ਦਾ ਕਰਜਾ ਮਾਫ਼ ਕੀਤਾ ਹੈ ਓਸੇ ਤਰ੍ਹਾਂ ਗਰੀਬਾ ਦਾ ਕਰਜਾ ਮਾਫ਼ ਕੀਤਾ ਜਾਵੇ। ਦਿੱਲੀ ਅੰਦੋਲਨ ਜਿਸ ਵਿਚ ਦੇਸ਼ ਦੀ ਅੱਧੀ ਆਬਾਦੀ ਜਾਣੀ ਕਿ ਔਰਤ ਵਰਗ ਦੀ ਸ਼ਮੂਲੀਅਤ ਅਤਿ ਜਰੂਰੀ ਹੈ।

ਆਗੂਆਂ ਨੇ ਕਿਹਾ ਕਿ ਕੋਈ ਵੀ ਸੰਘਰਸ਼ ਔਰਤ ਦੇ ਸਹਿਯੋਗ ਤੋਂ ਬਿਨਾਂ ਨਹੀਂ ਜਿੱਤਿਆ ਜਾ ਸਕਦਾ ਸੋ ਜਥੇਬੰਦੀ ਵੱਲੋਂ ਅਪੀਲ ਹੈ ਕਿ ਕਨਵੈਨਸ਼ਨ ਵਿੱਚ ਮੌਜੂਦ ਸਭ ਬੀਬੀਆਂ ਵੱਲੋਂ ਪਿੰਡਾਂ ਵਿੱਚ ਵੱਡੇ ਪੱਧਰ ਤੇ ਆਉਂਦੇ ਸੰਘਰਸ਼ ਸਬੰਧੀ ਪ੍ਰੋਗਰਾਮਾਂ ਬਾਰੇ ਪ੍ਰਚਾਰ ਕੀਤਾ ਜਾਵੇ ਅਤੇ ਮਜ਼ਬੂਤੀ ਨਾਲ ਸੰਘਰਸ਼ ਲੜਨ ਲਈ ਪਿੰਡ ਪੱਧਰ ਤੇ ਵੱਡੇ ਫੰਡ ਇਕੱਤਰ ਕਰਨ ਲਈ ਔਰਤਾਂ ਜਥੇਬੰਦਕ ਸਾਥੀਆਂ ਦਾ ਪਿੰਡ ਪੱਧਰ ਤੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ।

ਇਸ ਮੌਕੇ ਜਿਲ੍ਹਾ ਆਗੂ ਹਰਭਜਨ ਸਿੰਘ,ਅਨੂਪ ਸਿੰਘ ਸੁਲਤਾਨੀ,ਗੁਰਪ੍ਰੀਤ ਨਾਨੋਵਾਲ,ਗੁਰਮੁਖ ਸਿੰਘ,ਸੁਖਜਿੰਦਰ ਸਿੰਘ,ਨਿਸ਼ਾਨ ਸਿੰਘ,ਹਰਜੀਤ ਕੌਰ,ਗੁਰਪ੍ਰੀਤ ਕੌਰ,ਕੁਲਵੰਤ ਕੌਰ,ਮਨਪ੍ਰੀਤ ਕੌਰ,ਰਾਜਵਿੰਦਰ ਕੌਰ,ਸੁਖਦੇਵ ਕੌਰ,ਰਮਨਜੀਤ ਕੌਰ,ਪਰਮਜੀਤ ਕੌਰ,ਨਿਰਮਲ ਕੌਰ,ਰਸ਼ਪਾਲ ਸਿੰਘ ਭਰਥ,ਜਤਿੰਦਰ ਸਿੰਘ ਵਾਰਿਆ,ਹਰਚਰਨ ਸਿੰਘ,ਸੁਖਦੇਵ ਸਿੰਘ ਅਲਰਪਿੰਡੀ ਸਮੇਤ ਵੱਖ ਵੱਖ ਜੋਨਾ ਦੀਆ ਬੀਬੀਆਂ ਅਤੇ ਕਿਸਾਨ ਆਗੂ ਹਾਜ਼ਰ ਰਹੇ ।

Exit mobile version