ਗੁਰਦਾਸਪੁਰ ਦੇ ਇੱਕ ਹੋਰ ਮੈਡੀਕਲ ਸਟੋਰ ਦਾ ਲਾਇਸੈਂਸ ਹੋਇਆ ਰੱਦ

Drugs

21 ਹਜ਼ਾਰ ਤੋਂ ਵੱਧ ਰਕਮ ਦੀ ਨਸ਼ੇ ਦੀ ਆਦਤ ਪਾਉਣ ਵਾਲੀ ਡਰਗ ਹੋਈ ਸੀ ਬਰਾਮਦ

ਗੁਰਦਾਸਪੁਰ, 8 ਦਿਸੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਫੂ਼ਡ ਐਂਡ ਡਰੱਗਜ਼ ਕਮਿਸ਼ਨਰ ਡਾ ਅਭਿਨਵ ਤ੍ਰਿਖਾ ਵੱਲੋਂ ਨਸ਼ਿਆਂ ਦੀ ਆਦਤ ਪਾਉਣ ਵਾਲੇ ਦਵਾਇਆਂ ਅਤੇ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਦਿੱਤੇ ਗਏ ਸਖ਼ਤ ਨਿਰਦੇਸ਼ਾ ਦੇ ਚਲਦੇ ਗੁਰਦਾਸਪੁਰ ਦੇ ਇੱਕ ਹੋਰ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਇਸ ਮੈਡੀਕਲ ਸਟੋਰ ਤੋਂ ਪਿਛਲੇ ਦਿੰਨੀ ਚੈਕਿੰਗ ਦੌਰਾਨ 21 ਹਜਾਰ 349 ਰੁਪਏ ਦੀਆਂ ਨਸ਼ੇ ਦੀ ਆਦਤ ਪਾਉਣ ਵਾਲੀ ਡਰਗ ਬਰਾਮਦ ਹੋਇਆ ਸਨ। ਇਹ ਮੈਡੀਕਲ ਸਟੋਰ ਹਰਦੋਛਨੀ ਰੋਡ ਤੇ ਮੱਲੀ ਮਾਰਕੀਟ ਅੰਦਰ ਸਤਗੁਰੂ ਮੈਡੀਕਲ ਸਟੋਰ ਦੇ ਨਾਮ ਤੇ ਸਥਿਤ ਹੈ।

ਗੁਰਦਾਸਪੁਰ ਦੇ ਸਿਵਲ ਸਰਜਨ ਡਾ ਹਰਭਜਨ ਮਾਂਡੀ ਨੇ ਦੱਸਿਆ ਕਿ 3 ਨਵੰਬਰ 2023 ਨੂੰ ਡਰਗ ਕੰਟਰੋਲ ਅਫ਼ਸਰ ਗੁਰਦੀਪ ਸਿੰਘ ਵੱਲੋਂ ਜੋਨਲ ਲਾਇਸਸਿੰਗ ਅਥਾਰਿਟੀ ਕੁਲਵਿੰਦਰ ਸਿੰਘ ਦੀ ਨਿਗਰਾਨੀ ਤਲੇ ਹਰਦੋਛਨੀ ਰੋਡ ਤੇ ਸਥਿਤ ਸਤਿਗੁਰੂ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਗਈ ਸੀ। ਇਸ ਦੌਰਾਨ ਚੈਕਿੰਗ ਟੀਮ ਨੂੰ ਕਰੀਬ 21 ਹਜਾਰ 349 ਰੁਪਏ ਦੀ ਨਸ਼ੇ ਦੀ ਆਦਤ ਪਾਉਣ ਵਾਲੀ ਡਰਗ ਅਤੇ ਰਿਕਾਰਡ ਜਬਤ ਕੀਤੇ ਸਨ। ਇਸ ਤੋਂ ਬਾਅਦ ਕੈਮਿਸਟ ਨੂੰ ਦਵਾਈ ਵੇਚਨ ਵਾਲੀ ਰਿਕਾਰਡ ਪੇਸ਼ ਕਰਨ ਸੰਬੰਧੀ 6 ਨਵੰਬਰ 2023 ਨੂੰ ਬਕਾਇਦਾ ਸ਼ੌ ਕਾਜ ਨੌਟਿਸ ਜਾਰੀ ਕੀਤਾ ਗਿਆ ਸੀ, ਪਰ ਦਵਾ ਵਿਕਰੇਤਾ ਰਿਕਾਰਡ ਪੇਸ਼ ਕਰਨ ਵਿੱਚ ਅਸਮਰਥ ਰਹੇ। ਜਿਸ ਦੇ ਚਲਦੇ ਅੱਜ ਉਕਤ ਮੈਡੀਕਲ ਸਟੋਰ ਦਾ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ।

ਉਹਨਾਂ ਗੁਰਦਾਸਪੁਰ ਦੇ ਸਮੂਹ ਕੈਮਿਸਟਾਂ ਨੂੰ ਹਦਾਇਤ ਕੀਤੀ ਕਿ ਜਿਹੜੀਆਂ ਦਵਾਈਆਂ ਨਸ਼ੇ ਵਜੋਂ ਵਰਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਬਿਨਾਂ ਬਿੱਲ ਤੋਂ ਨਾ ਤਾਂ ਖਰੀਦਿਆ ਜਾਵੇ ਅਤੇ ਨਾ ਹੀ ਡਾਕਟਰ ਦੀ ਪਰਚੀ ਤੋਂ ਬਿਨਾਂ ਵੇਚਿਆ ਜਾਵੇ।

ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲ੍ਹਾਂ ਡਰਗ ਕੰਟਰੋਲ ਵਿੰਗ ਗੁਰਦਾਸਪੁਰ ਵੱਲੋਂ ਮਠਾਰੂ ਮੈਡੀਕਲ ਸਟੋਰ ਦਾ ਲਾਇਸੈਂਸ 17 ਨਵੰਬਰ 2023 ਨੂੰ ਰੱਦ ਕੀਤਾ ਗਿਆ ਸੀ।

Exit mobile version