ਸ਼ਨਿਵਾਰ ਨੂੰ ਬਾਬਾ ਟਹਿਲ ਸਿੰਘ ਕਾਲੌਨੀ ਸਹਿਤ ਗੁਰਦਾਸਪੁਰ ਦੇ ਇਨ੍ਹਾਂ ਖੇਤਰਾਂ ਦੀ ਬਿਜਲੀ ਸਵੇਰੇ 10 ਤੋਂ ਸ਼ਾਮ 4 ਵਜ਼ੇ ਤੱਕ ਰਹੇਗੀ ਬੰਦ

ਗੁਰਦਾਸਪੁਰ,17 ਨਵੰਬਰ 2023 (ਦੀ ਪੰਜਾਬ ਵਾਇਰ)। 66 ਕੇਵੀ ਸਬ ਸਟੇਸ਼ਨ ਇੰਪਰੂਵਮੈਂਟ ਟਰੱਸਟ ਸਕੀਮ ਨੰਬਰ 7 ਤੋਂ ਚਲਦੇ 11 ਕੇ ਵੀ ਬਾਬਾ ਟਹਿਲ ਸਿੰਘ ਫੀਡਰ ਦੀ ਜਰੂਰੀ ਮੁਰੰਮਤ ਅਤੇ ਦਰਖਤਾਂ ਦੀ ਕਟਾਈ ਕਾਰਨ ਬਿਜਲੀ ਸਪਲਾਈ 18 ਨਵੰਬਰ 2023 ਦਿਨ ਸ਼ਨੀਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਇੰਜੀ ਹਿਰਦੇਪਾਲ ਸਿੰਘ ਬਾਜਵਾ ਵੱਲੋਂ ਦਿੱਤੀ ਗਈ।

ਬਾਜਵਾ ਨੇ ਦੱਸਿਆ ਕਿ ਉਕ ਕਾਰਨ ਬਾਬਾ ਟਹਿਲ ਸਿੰਘ ਕਾਲੌਨੀ, ਨਾਗ ਦੇਵਤਾ ਕਾਲੌਨੀ, ਸ਼ਹਿਜਾਦਾ ਨੰਗਲ, ਆਈ.ਟੀ.ਆਈ ਲੜਕੀਆ ਪੰਡੋਰੀ ਰੋਡ, ਬਾਈਪਾਸ, ਐਚ.ਆਰ.ਏ.ਸਕੂਲ ਇਰੀਨਾ ਇੰਨਕਲੇਵ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।

Exit mobile version