ਸੋਮਵਾਰ ਨੂੰ ਸਵੇਰੇ 10 ਤੋਂ 5 ਵਜ਼ੇ ਤੱਕ ਸਗੰਲਪੁਰਾ ਰੋਡ ਸਹਿਤ ਇਹਨ੍ਹਾਂ ਖੇਤਰਾਂ ਦੀ ਬਿਜਲੀ ਰਹੇਗੀ ਬੰਦ

ਸੰਕੇਤਿਕ ਤਸਵੀਰ

ਗੁਰਦਾਸਪੁਰ, 29 ਅਕਤੂਬਰ 2023 (ਦੀ ਪੰਜਾਬ ਵਾਇਰ)। 11 ਕੇ ਵੀ ਗੋਲ ਮੰਦਿਰ ਫੀਡਰ ਦੀ ਜਰੂਰੀ ਮੁਰੰਮਤ ਕਾਰਨ 30 ਅਕਤੂਬਰ 2023 ਦਿਨ ਸੋਮਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫਸਰ ਇੰਜੀ ਹਿਰਦੇਪਾਲ ਸਿੰਘ ਬਾਜਵਾ ਵੱਲੋਂ ਦਿੱਤੀ ਗਈ। ਬਾਜਵਾ ਨੇ ਦੱਸਿਆ ਕਿ ਇਸ ਕਾਰਣ ਮੋਹੱਲਾ ਨੰਗਲ ਕੋਟਲੀ, ਸੰਗਲਪੁਰਾ ਰੋਡ, ਆਦਰਸ਼ ਨਗਰ, ਸ਼੍ਰੀ ਰਾਮ ਕਾਲੋਨੀ, ਉਕਾਂਰ ਨਗਰ,ਗੋਬਿਆਂ ਮੁਹੱਲਾ, ਹਰਿ ਦਰਬਾਰ ਕਲੋਨੀ ਆਦਿ ਖੇਤਰਾਂ ਦੀ ਬਿਜਲੀ ਬੰਦ ਰਹੇਗੀ।

Exit mobile version