ਅੱਧਾ ਕਿਲੋਂ ਹੈਰੋਇੰਨ, 14 ਲੱਖ ਰੁਪਏ ਦੀ ਡਰਗ ਮਨੀ ਸਮੇਤ ਤਿੰਨ ਗ੍ਰਿਫ਼ਤਾਰ

ਗੁਰਦਾਸਪੁਰ, 25 ਅਕਤੂਬਰ 2023 (ਦੀ ਪੰਜਾਬ ਵਾਇਰ)। ਨਸ਼ਿਆਂ ਖਿਲਾਫ਼ ਛੇੜੀ ਗਈ ਮੁਹਿਮ ਦੇ ਚਲਦੇ ਜਿਲ੍ਹਾ ਗੁਰਦਾਸਪੁਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦ ਦੁਸ਼ਿਹਰੇ ਵਾਲੇ ਦਿਨ ਦੀਨਾਨਗਰ ਪੁਲਿਸ ਦੀ ਟੀਮ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ 520 ਗ੍ਰਾਮ ਹੈਰੋਇੰਨ ਅਤੇ 14 ਲੱਖ 38 ਹਜਾਰ 550 ਰੁਪਏ ਦੀ ਡਰਗ ਮਨੀਂ ਬਰਾਮਦ ਕੀਤੀ ਗਈ। ਇਹ ਪੈਸੇ ਜੰਮੂ ਨਿਵਾਸੀ ਜਗਤੂਤ ਉਰਫ਼ ਜੰਤੂਨ ਉਰਫ ਮੁਸਲਮਾਨ ਗੁੱਜਰ ਨੂੰ ਹੈਰੋਇਨ ਵੇਚ ਕੇ ਲਿਆਂਦੇ ਜਾ ਰਹੇ ਸਨ। ਜਿਸ ਨੂੰ ਵੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰੀਸ਼ ਦਾਯਮਾ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਤੇ ਨਕੇਲ ਪਾਉਣ ਦੇ ਚਲਦਿਆਂ ਲਗਾਤਾਰ ਚੈਕਿੰਗ ਅਭਿਆਨ ਛੇੜਿਆ ਗਿਆ ਹੈ। ਜਿਸ ਦੇ ਚਲਦਿਆਂ ਦੁਸ਼ਿਹਰੇ ਵਾਲੇ ਦਿਨ ਵੀ ਨੈਸ਼ਨਲ ਹਾਈਵੇ ਸ਼ੂਗਰ ਮਿਲ ਪਨਿਆੜ ਕਰੀਬ ਐਸਆਈ ਸੁਰਜੀਤ ਸਿੰਘ ਵੱਲੋਂ ਪੁਲਿਸ ਟੀਮ ਨਾਲ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਇੱਕ ਗੱਡੀ ਵਰਨਾ ਜੋ ਪਠਾਨਕੋਟ ਸਾਇਡ ਤੋਂ ਆ ਰਹੀ ਸੀ ਨੂੰ ਸ਼ੱਕ ਦੀ ਬਿਨਾਂਹ ਪਰ ਰੋਕਿਆ ਗਿਆ।

ਗੱਡੀ ਵਿੱਚ ਪ੍ਰਗਟ ਸਿੰਘ ਉਰਫ ਪੱਗਾ ਪੁੱਤਰ ਮੇਜਰ ਸਿੰਘ ਵਾਸੀ ਪੰਡੋਰੀ ਰਣ ਸਿੰਘ ਝਬਾਲ ਤਰਨ ਤਾਰਨ , ਰਾਜਬੀਰ ਸਿੰਘ ਉਰਫ ਮੋਟਾ ਪੁੱਤਰ ਬਲਵਿੰਦਰ ਸਿੰਘ ਵਾਸੀ ਮਹਿਮਾ ਪੰਡੋਰੀ ਚਾਟੀ ਵਿੰਡ ਅੰਮ੍ਰਿਤਸਰ ਸਵਾਰ ਸਨ। ਜਿਨਾਂ ਨੂੰ ਗੱਡੀ ਵਿਚੋ ਉੱਤਾਰ ਕੇ ਗੱਡੀ ਦੀ ਚੈਕਿੰਗ ਕੀਤੀ ਗਈ ਅਤੇ ਕਾਰ ਦੇ ਡੈਸ ਬੋਰਡ ਵਿੱੱਚ ਬਣੇ ਇੱੱਕ ਗੁਪਤ ਖਾਨੇ ਵਿਚੋ ਇੱਕ ਪਾਰਦਰਸ਼ੀ ਮੋਮੀ ਲਿਫਾਫੇ ਵਿੱਚੋ 520 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ । ਇਸੇ ਤਰ੍ਹਾਂ ਕਾਰ ਦੀ ਪਿੱੱਛਲੀ ਸੀਟ ਉੱੱਤੇ ਪਏ ਮੋਮੀ ਲਿਫਾਫੇ ਵਿੱਚੋ ਪੁਲਿਸ ਨੂੰ 14 ਲੱਖ 38 ਹਜਾਰ 550 ਰੁਪਏ ਭਾਰਤੀ ਕਰੰਸੀ ਨੋਟ (ਡਰੱੱਗ ਮਨੀ) ਬ੍ਰਾਮਦ ਹੋਏ।

ਐਸਐਸਪੀ ਦਾਯਮਾ ਨੇ ਦੱਸਿਆ ਕਿ ਪੁੱਛ-ਗਿੱੱਛ ਦੋਰਾਨ ਦੋਸ਼ੀਆ ਨੇ ਦੱੱਸਿਆ ਕਿ ਇਹ ਪੈਸੇ ਜਗਤੂਤ ਉਰਫ ਜੰਤੂਨ ਉਰਫ ਮੁਸਲਮਾਨ ਗੁੱਜਰ ਵਾਸੀ ਜੰਮੂ ਨਾਮ ਦੇ ਵਿਅਕਤੌ ਤੋ ਹੈਰੋਇੰਨ ਵੇਚ ਕੇ ਲੈ ਕੇ ਆਏ ਹਨ। ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ।

ਦੀਨਾਨਗਰ ਪੁਲਿਸ ਵੱਲੋਂ ਇਸ ਸਬੰਧੀ ਪ੍ਰਗਟ ਸਿੰਘ,ਰਾਜਬੀਰ ਸਿੰਘ ਅਤੇ ਜਗਤੂਤ ਉਰਫ ਜੰਤੂਨ ਉਰਫ ਮੁਸਲਮਾਨ ਗੁੱਜਰ ਵਾਸੀ ਜੰਮੂ ਖਿਲਾਫ਼ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ

Exit mobile version