ਖੇਡ ਵਿਭਾਗ ਨੇ ਪੰਚਾਇਤਾਂ ਕੋਲੋਂ ਖੇਡ ਸਟੇਡੀਅਮ ਅਤੇ ਖੇਡ ਮੈਦਾਨ ਬਣਾਉਣ ਲਈ ਤਜ਼ਵੀਜਾਂ ਮੰਗੀਆਂ

stadium

4 ਏਕੜ ਜ਼ਮੀਨ ਵਾਲੀਆਂ ਪੰਚਾਇਤਾਂ ਬਣਾ ਸਕਦੀਆਂ ਹਨ ਆਪਣੇ ਪਿੰਡ ਖੇਡ ਸਟੇਡੀਅਮ ਅਤੇ ਖੇਡ ਮੈਦਾਨ

ਗੁਰਦਾਸਪੁਰ, 19 ਅਕਤੂਬਰ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਖੇਡ ਨਰਸਰੀਆਂ ਲਈ ਖੇਡ ਸਟੇਡੀਅਮ ਤੇ ਗਰਾਊਂਡਾਂ ਬਣਾਉਣ ਦੀ ਯੋਜਨਾ ਉਲੀਕੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਸ. ਸਿਮਰਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡ ਨਰਸਰੀਆਂ ਬਣਾਉਣ ਲਈ ਖੇਡ ਸਟੇਡੀਅਮ ਤੇ ਗਰਾਊਂਡਾਂ ਬਣਾਉਣ ਲਈ ਤਜ਼ਵੀਜਾਂ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਜਿਸ ਵੀ ਪੰਚਾਇਤ ਕੋਲ ਚਾਰ ਏਕੜ ਤੱਕ ਜ਼ਮੀਨ ਹੈ ਅਤੇ ਉਹ ਆਪਣੇ ਪਿੰਡ ਉਸ ਜ਼ਮੀਨ ’ਤੇ ਖੇਡ ਸਟੇਡੀਅਮ ਜਾਂ ਖੇਡ ਮੈਦਾਨ ਬਣਾਉਣਾ ਚਾਹੁੰਦੀਆਂ ਹਨ ਤਾਂ ਉਹ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਨਾਲ ਸੰਪਰਕ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਨੰਬਰ 10874-245371 ਜਾਂ 83600-89645 ’ਤੇ ਸੰਪਰਕ ਕੀਤਾ ਜਾ ਸਕਦਾ ਹੈ।  

Exit mobile version