ਮੇਨ ਬਜਾਰ ਸਮੇਤ 14 ਅਕਤੂਬਰ ਨੂੰ ਗੁਰਦਾਸਪੁਰ ਦੇ ਇਨ੍ਹਾਂ ਖੇਤਰਾਂ ਦੀ ਬਿਜਲੀ ਸਵੇਰ ਤੋਂ ਸ਼ਾਮ ਤੱਕ ਰਹੇਗੀ ਬੰਦ 

ਸੰਕੇਤਿਕ ਤਸਵੀਰ

ਗੁਰਦਾਸਪੁਰ 13 ਅਕਤੂਬਰ 2023 (ਦੀ ਪੰਜਾਬ ਵਾਇਰ) 14 ਅਕਤੂਬਰ ਦਿਨ ਸ਼ਨੀਵਾਰ ਨੂੰ ਕੁਝ ਸ਼ਹਿਰੀ ਫੀਡਰਾਂ ਦੀ ਨਵੀਂ ਉਸਾਰੀ ਅਤੇ ਜਰੂਰੀ ਮੁਰੰਮਤ ਦੇ ਚਲਦੇ ਸ਼ਹਿਰੀ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਉਪ ਮੰਡਲ ਅਫਸਰ (ਸੰਚਾਲਨ) ਸ਼ਹਿਰੀ ਗੁਰਦਾਸਪੁਰ ਭੁਪਿੰਦਰ ਸਿੰਘ ਕਲੇਰ ਨੇ ਦੱਸਿਆ ਕਿ 11 ਕੇਵੀ ਤ੍ਰਿਮੋ ਰੋਡ ਫੀਡਰ ਅਤੇ 11 ਕੇਵੀ ਸਿਟੀ ਫੀਡਰ ਅਧੀਨ ਆਉਂਦੇ ਏਰੀਆ ਦੀ ਬਿਜਲੀ ਸਪਲਾਈ ਨਵੀਂ ਉਸਾਰੀ ਅਤੇ ਜਰੂਰੀ ਮੁਰੰਮਤ ਦੇ ਚਲਦਿਆ  ਪ੍ਰਭਾਵਿਤ ਹੋਵੇਗੀ ।

ਉਹਨਾਂ ਦੱਸਿਆ ਕਿ ਇਸ ਨਵੀਂ ਉਸਾਰੀ ਅਤੇ ਮੁਰੰਮਤ ਕਾਰਨ ਇਹਨਾਂ ਦੋਹਾਂ ਫੀਡਰਾਂ ਅਧੀਨ ਆਉਂਦੇ ਇਲਾਕਿਆਂ ਪ੍ਰੇਮ ਨਗਰ ਬਾਈਪਾਸ, ਮੇਨ ਬਾਜ਼ਾਰ, ਲਾਇਬ੍ਰੇਰੀ ਰੋਡ, ਨਿਊ ਗੀਤਾ ਭਵਨ ਰੋਡ ਡਾਕਟਰ ਓਬਰਾਏ ਹਸਪਤਾਲ ਤੱਕ, ਤ੍ਰੀਮੋ ਰੋਡ, ਸੰਤ ਨਗਰ ਤੋਂ ਹੱਲਾ ਮੋੜ ਤੱਕ ,ਬਹਿਰਾਮਪੂ ਰੋਡ ਤੋਂ ਬਾਗ਼ ਤੱਕ, ਪੁਰਾਣੀ ਸਬਜ਼ੀ ਮੰਡੀ, ਜੀਟੀ ਰੋਡ ਤੋਂ ਡਾਕਖਾਨਾ ਚੌਂਕ ਤੱਕ, ਜੇਲ ਰੋਡ ਤੇ ਪੈਂਦੀ ਆ ਸਰਕਾਰੀ ਕੋਠੀਆਂ ,ਕਾਲਜ ਰੋਡ ,ਸੰਤ ਨਗਰ, ਗੋਪਾਲ ਨਗਰ ਕ੍ਰਿਸ਼ਨਾ ਨਗਰ ,ਬਾਠਵਾਲੀ ਗਈ ਆਦੀ ਇਲਾਕਿਆਂ ਦੀ ਬਿਜਲੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ।

Exit mobile version