FRAUD ALERT-ਖੁਦ ਨੂੰ ਕੇ.ਵੀ.ਤਿੱਬੜੀ ਕੈਂਟ ਦਾ ਪ੍ਰਿਸੀਪਲ ਦੱਸ ਮਾਰੀ ਕਰੀਬ ਡੇਢ ਲੱਖ ਦੀ ਠੱਗੀ, ਨੌਸਰਬਾਜਾ ਖਿਲਾਫ਼ ਮਾਮਲਾ ਦਰਜ

ਗੁਰਦਾਸਪੁਰ, 30 ਸਤੰਬਰ 2023 (ਦੀ ਪੰਜਾਬ ਵਾਇਰ)। ਖੁਦ ਨੂੰ ਕੇਂਦਰੀ ਵਿਦਿਆਲਿਆ (ਕੇ.ਵੀ) ਤਿਬੜੀ ਕੈਂਟ ਦਾ ਫਰਜੀ ਪ੍ਰਿਸੀਪਲ ਦੱਸ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਉਪ ਪੁਲਿਸ ਕਪਤਾਨ ਸਿਟੀ ਤੇ ਆਈ ਸੀ ਸਾਈਬਰ ਸੈਲ ਵੱਲੋਂ ਜਾਂਚ ਕਰਨ ਉਪਰਾਂਤ ਦੋ ਦੋਸ਼ੀਆ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਸਬੰਧੀ ਦਰਖਾਸਤਕਰਤਾ ਅਨੂੰ ਸ਼ੀਤਲ ਪਤਨੀ ਨੀਰਪਜੀਤ ਵਾਸੀ ਅਰਬਨ ਅਸਟੇਟ ਗੁਰਦਾਸਪੁਰ ਨੇ ਦਰਖਾਸਤ ਵਿੱਚ ਦੱਸਿਆ ਕਿ 16 ਦਿਸਬੰਰ 2022 ਨੂੰ ਉਸਦੇ ਲੜਕੇ ਦੇ ਮੋਬਾਇਲ ਤੇ ਇੱੱਕ ਕਾਲ ਆਈ। ਕਾਲ ਕਰਨ ਵਾਲੇ ਨੇ ਖੁਦ ਨੂੰ ਕੇਵੀ ਤਿਬੱੜੀ ਕੈਂਟ ਦਾ ਪ੍ਰਿਸੀਪਲ ਦੱਸਿਆ। ਉਸ ਨੇ ਦੱਸਿਆ ਕਿ ਸਕੂਲ ਵਿੱੱਚ ਸੋਲਰ ਗੀਜਰ ਦੀ ਸਪਲਾਈ ਚਾਹਿਦੀ ਹੈ। ਜਿਸ ਲਈ ਪ੍ਰਿਸੀਪਲ ਕੇ.ਵੀ ਤਿੱੱਬੜੀ ਕੈਂਟ ਦੇ ਨਾਮ ਤੇ ਬਿੱਲ ਜਨਰੇਟ ਕਰ ਦਿੱੱਤਾ ਗਿਆ ਹੈ ਅਤੇ ਸਮਾਨ ਨੂੰ ਵਾਹਨ ਨੰ: ਪੀਬੀ-06-ਕੇ-2509 ਦੇ ਡਰਾਈਵਰ ਭਾਰਤ ਭੂਸਨ ਰਾਹੀ ਤਿੱੱਬੜੀ ਕੈਂਟ ਵਿਖੇ ਟਰਾਂਸਫਰ ਕਰ ਦਿੱੱਤਾ ਗਿਆ ਹੈ। ਉਕਤ ਵਿਅਕਤੀ ਜੋ ਖੁਦ ਨੂੰ ਪ੍ਰਿਸੀਪਲ ਕੇ.ਵੀ ਤਿੱੱਬੜੀ ਕੈਂਟ ਦੱੱਸ ਰਿਹਾ ਸੀ ਦਰਖਾਸਤ ਕਰਤਾ ਨੂੰ ਦੱੱਸਿਆ ਕਿ ਸਪਲਾਈ ਲਈ ਇੱੱਕ ਆਰਮੀ ਕੋਡ ਬਣਾਇਆ ਜਾ ਸਕਦਾ ਹੈ ਅਤੇ ਨਾਲ ਹੀ ਆਪਣੇ ਅਕਾਊਂਟੈਂਟ ਰੋਸ਼ਨ ਕੁਮਾਰ ਦਾ ਨਵਾਂ ਨੰਬਰ ਸਾਝਾ ਕੀਤਾ ਅਤੇ ਇੱੱਕ ਬੈਂਕ ਖਾਤਾ ਦਿੱੱਤਾ।ਜੋ ਉਕਤ ਵਿਅਕਤੀ ਵੱੱਲੋ ਭੇਜੇ ਗਏ ਬੈਂਕ ਖਾਤੇ ਵਿੱੱਚ ਦਰਖਾਸਤ ਕਰਤਾ ਨੇ ਪੇਅ.ਟੀ.ਐਮ ਅਤੇ ਕੀਊ ਆਰ ਕੋਡ ਰਾਹੀ ਪੈਸੇ ਟ੍ਰਾਸਫਰ ਕੀਤੇ।

ਜਿਸ ਤੇ ਸ਼ੱੱਕ ਪੈਣ ਤੇ ਦਰਖਾਸਤ ਕਰਤਾ ਵੱੱਲੋ ਪ੍ਰਿਸੀਪਲ ਕੇ.ਵੀ ਤਿੱੱਬੜੀ ਕੈਂਟ ਨਾਲ ਗੱੱਲ ਕਰਨ ਤੋ ਬਾਅਦ ਪਤਾ ਲੱੱਗਿਆ ਕਿ ਤਿੱੱਬੜੀ ਕੈਂਟ ਵਿੱੱਚ ਉਕਤ ਰੋਸ਼ਨ ਕੁਮਾਰ ਦੇ ਨਾਮ ਦਾ ਕੋਈ ਵੀ ਕਰਮਚਾਰੀ ਨਹੀ ਹੈ ਅਤੇ ਨਾ ਹੀ ਸੋਲਰ ਗੀਜਰ ਦੀ ਲੋੜ ਹੈ।

ਇਸ ਸਬੰਧੀ ਦੋਰਾਨੇ ਪੜਤਾਲ ਪਾਇਆ ਗਿਆ ਹੈ ਕਿ .ਰਤਨ ਲਾਲ ਸੈਣੀ ਪੁੱਤਰ ਅਰਜ ਲਾਲ ਸੈਣੀ ਵਾਸੀ ਨਈ ਕੋਠੀ ਵਾਰਡ ਨੰ: 06 ਸ਼ਾਹਪੁਰ,ਜੈਪੁਰ ਰੂਰਲ,ਰਾਜਸਥਾਨ ਅਤੇ ਰੀਨਾ ਪਤਨੀ ਸੁਨੀਲ ਵਾਸੀ ਗੰਗਾਪੁਰ ਬਸਾਈ, ਆਗਰਾ,ਜਗਨੇਰ,ਉੱੱਤਰ ਪ੍ਰਦੇਸ਼ ਵੱੱਲੋ ਮਿਲੀ ਭੁਗਤ ਕਰਕੇ ਸਾਜਿਸ਼ ਰਚ ਕੇ ਦਰਖਾਸਤ ਕਰਤਾ ਪੱੱਖੋ ਧੋਖਾਧੜੀ ਨਾਲ 1,57,893/- ਰੁ: ਦੀ ਠੱਗੀ ਮਾਰੀ ਗਈ ਹੈ।

ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਵੱਲੋਂ ਧੋਖਾਧੜੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Exit mobile version