ਸੂਚਨਾ- ਸ਼ਨੀਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਗੁਰਦਾਸਪੁਰ ਦੇ ਰੇਲਵੇ ਰੋਡ, ਬੀਐਸਐਫ ਰੋਡ ਸਹਿਤ ਇਹਨ੍ਹਾਂ ਖੇਤਰਾਂ ਦੀ ਬਿਜ਼ਲੀ ਰਹੇਗੀ ਬੰਦ

ਗੁਰਦਾਸਪੁਰ, 29 ਸਤੰਬਰ 2023 (ਦੀ ਪੰਜਾਬ ਵਾਇਰ)। 11 ਕੇਵੀ ਬਾਬਾ ਟਹਿਲ ਸਿੰਘ ਫੀਡਰ ਤੋਂ ਚਲਦੀ 11 ਕੇਵੀ ਲਾਈਨ ਦੀ ਜਰੂਰੀ ਮੁਰਮੰਤ ਕਾਰਨ 30 ਸਤੰਬਰ 2023 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫਸਰ ਦਿਹਾਤੀ ਇੰਜੀ ਸਰਦਾਰ ਹਿਰਦੇਪਾਲ ਸਿੰਘ ਬਾਜਵਾ ਵੱਲੋਂ ਦਿੱਤੀ ਗਈ।

ਇੰਜੀ ਬਾਜਵਾ ਨੇ ਦੱਸਿਆ ਕਿ ਮੁਰਮੰਤ ਦੇ ਕਾਰਨ ਰੇਲਵੇ ਰੋਡ, ਬੀਐਸਐਫ ਰੋਡ ਸਿਵਲ ਲਾਈਨ, ਜੀ ਟੀ ਰੋਡ, ਮਾਨ ਡੇਅਰੀ, ਬਾਬਾ ਟਹਿਲ ਸਿੰਘ ਕਲੋਨੀ, ਨਾਗ ਦੇਵਤਾ ਕਲੋਨੀ, ਅਰਿਨਾ ਇਨਕਲੇਵ, ਐਚ ਆਰ ਏ ਸਕੂਲ, ਬੀ.ਐਸ.ਐਫ ਏਰਿਆ ਆਦਿ ਦੀ ਬਿਜਲੀ ਬੰਦ ਰਹੇਗੀ।

Exit mobile version