ਚੇਅਰਮੈਨ ਰਮਨ ਬਹਿਲ ਨੇ ਪਵਨ ਕੁਮਾਰ ਸਰਕਾਰੀ ਆਈ.ਟੀ.ਆਈ ਦੀ ਮੀਟਿੰਗ ਵਿੱਚ ਕੀਤੀ ਸ਼ਿਰਕਤ

ਸੰਸਥਾ ਵਿੱਚ ਪ੍ਰੀਖਿਆ ਹਾਲ ਦੀ ਉਸਾਰੀ ਲਈ ਲੋੜੀਂਦੀ ਪ੍ਰਵਾਨਗੀ ਦਿਵਾਉਣ ਦਾ ਦਿੱਤਾ ਭਰੋਸਾ

ਗੁਰਦਾਸਪੁਰ, 18 ਸਤੰਬਰ 2023 (ਦੀ ਪੰਜਾਬ ਵਾਇਰ )। ਪਵਨ ਕੁਮਾਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਗੁਰਦਾਸਪੁਰ ਵਿਖੇ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਹੋਈ। ਇਸ ਮੀੰਿਟੰਗ ਵਿੱਚ ਬਾਕੀ ਕਮੇਟੀ ਮੈਂਬਰਾਂ ਤੋ ਇਲਾਵਾ ਵਿਸ਼ੇਸ ਮਹਿਮਾਨ ਵਜੋਂ ਸ੍ਰੀ ਰਮਨ ਬਹਿਲ ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

ਕਮੇਟੀ ਦੇ ਚੇਅਰਮੈਨ ਸ੍ਰੀ ਰਕੇਸ਼ ਗੋਇਲ ਅਤੇ ਸਕੱਤਰ ਕਮ ਪ੍ਰਿੰਸੀਪਲ ਸ੍ਰੀ ਸੰਦੀਪ ਸਿੰਘ ਵੱਲੋਂ ਕਮੇਟੀ ਵਿੱਚ ਸੰਸਥਾ ਦੀਆਂ ਪ੍ਰੋਗਰੈਸ ਰਿਪੋਰਟਾਂ ਬਾਰੇ ਚਰਚਾ ਕੀਤੀ ਗਈ ਅਤੇ ਸੰਸਥਾ ਦੀ ਬਿਹਤਰੀ ਲਈ ਹੋਰ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਸੰਸਥਾ ਵਿਖੇ ਪ੍ਰੀਖਿਆ ਹਾਲ ਦੀ ਡਿਮਾਂਡ ਨੂੰ ਪੁਰਜੋਰ ਮੰਗ ਵਜੋਂ ਰੱਖਿਆ ਗਿਆ।

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਸ੍ਰੀ ਰਮਨ ਬਹਿਲ ਵਲੋਂ ਇਸ ਮੌਕੇ ’ਤੇ ਸਮੂਹ ਮੈਂਬਰਾਂ ਅਤੇ ਸਟਾਫ ਨੂੰ ਸੰਬੋਧਿਤ ਕਰਦੇ ਹੋਏ ਇਹ ਭਰੋਸਾ ਦਿੱਤਾ ਕਿ ਸੰਸਥਾ ਵਿਖੇ ਇੱਕ ਪ੍ਰੀਖਿਆ ਹਾਲ ਉਸਾਰੀ ਕਰਵਾਉਣ ਲਈ ਪਹਿਲ ਦੇ ਅਧਾਰ ’ਤੇ ਸਰਕਾਰ ਪਾਸੋਂ ਲੋੜੀਂਦੀ ਪ੍ਰਵਾਨਗੀ ਲੈ ਕੇ ਫੰਡ ਜਾਰੀ ਕਰਵਾ ਦਿੱਤੇ ਜਾਣਗੇ। ਉਨਾਂ੍ਹ ਵੱਲਂੋ ਇਸ ਸਮੇਂ ’ਤੇ ਸ੍ਰੀ ਪ੍ਰਬੋਧ ਚੰਦਰ ਅਤੇ ਉਨਾਂ੍ਹ ਦੇ ਸਪੁੱਤਰ ਸ੍ਰੀ ਪਵਨ ਕੁਮਾਰ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਦੀ ਸਾਰੀ ਜਮੀਨ ਉਨਾਂ੍ਹ ਦੇ ਪਰਿਵਾਰ ਵੱਲੋਂ ਦਾਨ ਕਰਦੇ ਹੋਏ ਇੱਕ ਮਹਾਨ ਕਾਰਜ ਕੀਤਾ ਗਿਆ ਹੈ। ਇਸ ਸੰਸਥਾ ਤੋਂ ਗੁਰਦਾਸਪੁਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਸਿਖਿਆਰਥੀ ਟ੍ਰੇਨਿੰਗ ਪ੍ਰਾਪਤ ਕਰਕੇ ਚੰਗੀ ਉਜਰਤ ਕਮਾ ਰਹੇ ਹਨ। ਇਸ ਮੋਕੇ ਸ੍ਰੀ ਬਹਿਲ ਅਤੇ ਚੇਅਰਮੈਨ ਆਈ.ਐਮ.ਸੀ. ਵੱਲੋ ਸੰਸਥਾ ਵਿਖੇ ਫਲਦਾਰ ਬੂਟੇ ਵੀ ਲਗਾਏ ਗਏ।

ਮੁੱਖ ਬੁਲਾਰਿਆਂ ਵੱਲੋ ਸੰਸਥਾ ਦੇ ਸਟਾਫ ਨੂੰ ਸਿਖਿਆਰਥੀਆਂ ਦੀ ਟ੍ਰੇਨਿੰਗ ਨੂੰ ਹੋਰ ਵਧੀਆਂ ਢੰਗ ਨਾਲ ਕਰਵਾਉਣ ਅਤੇ ਪਲੇਸਮੈਂਟ ਦੇ ਟਾਰਗੇਟ ਵੱਧ ਤੋਂ ਵੱਧ ਉਪਰ ਲਿਜਾਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੋਕੇ ਤੇ ਸ੍ਰੀ ਨਰਿੰਦਰ ਸਿੰਘ ਅਲਾਈਟ ਕਾਰਕੇਅਰ, ਸ੍ਰੀ ਸੁਖਵਿੰਦਰ ਸਿੰਘ ਨਿਊ ਮੋਗਾ ਆਟੋ ਮੋਬਇਲ ਅਤੇ ਸ੍ਰੀ ਨਰਿੰਦਰ ਕੁਮਾਰ ਪ੍ਰਿੰਸੀਪਲ ਸਿ਼ਵਾਲਿਕ ਕਾਲਜ ਆਫ ਐਜੂਕੇਸ਼ਨ, ਸ੍ਰੀ ਬਲਵੰਤ ਸਿੰਘ, ਕੁਲਵੰਤ ਸਿੰਘ, ਰਾਕੇਸ਼ ਕੁਮਾਰ, ਸ੍ਰੀ ਗੁਰਪਾਲ ਸਿੰਘ, ਟ੍ਰੇਨਿੰਗ ਅਫਸਰ ਅਤੇ ਸ੍ਰੀ ਕੰਵਰਨੋਨਿਹਾਲ ਸਿੰਘ, ਸ੍ਰੀ ਅਮਨਦੀਪ, ਅਸ਼ੋਕ ਕੁਮਾਰ, ਸ੍ਰੀ ਅਨਿਲ ਕੁਮਾਰ, ਗਨੇਸ਼ ਦਾਸ, ਸ੍ਰੀ ਰਾਜੀਵ ਕੁਮਾਰ, ਸ੍ਰੀਮਤੀ ਗੁਰਪ੍ਰੀਤ ਕੋਰ, ਸ੍ਰੀ ਬਲਵਿੰਦਰ ਸਿੰਘ, ਕੁਲਜੀਤ ਸਿੰਘ, ਸ੍ਰੀ ਸੰਜੀਵ ਕੁਮਾਰ, ਸ੍ਰੀ ਮਨਦੀਪ ਸਿੰਘ ਆਦਿ ਸਟਾਫ ਮੈਂਬਰ ਹਾਜਰ ਹਾਜਰ ਸਨ।

Exit mobile version