ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕ ਧਰਮਕੋਟ ਰੰਧਾਵਾ ਦਾ ਦੌਰਾ ਕੀਤਾ

ਗੁਰਦਾਸਪੁਰ, 25 ਜੁਲਾਈ 2023 (ਦੀ ਪੰਜਾਬ ਵਾਇਰ)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਵੱਲੋਂ ਆਮ ਆਦਮੀ ਕਲੀਨਿਕ ਧਰਮਕੋਟ ਰੰਧਾਵਾ ਦਾ ਦੌਰਾ ਕੀਤਾ ਗਿਆ ਜਿਥੇ ਉਹਨਾਂ ਵਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਇਜਾ ਲਿਆ ਗਿਆ।

ਸਿਵਲ ਸਰਜਨ ਨੇ ਖੇਤਰ ਵਿਚ ਸੰਭਾਵਤ ਹੜਾਂ ਨੂੰ ਲੈ ਕੇ ਕੀਤੇ ਪ੍ਬੰਧਾਂ ਦੀ ਸਮੀਖਿਆ ਕੀਤੀ। ਮੌਜੂਦ ਸਟਾਫ ਨਾਲ ਗੱਲ ਬਾਤ ਕਰਕੇ ਕਲੋਰੀਨ ਗੋਲੀਆਂ ਅਤੇ ਜਰੂਰੀ ਦਵਾਈਆਂ ਦਾ ਸਟਾਕ ਚੇਕ ਕੀਤਾ ਗਿਆ। ਟੀਕਾਕਰਨ ਅਧੀਨ ਕੋਲਡ ਚੇਨ ਚੈਕ ਕੀਤੀ ਗਈ। ਡਾਈਰੀਆ ਦੇ ਕੇਸਾਂ ਅਤੇ ਰੈਪਿਡ ਰਿਸਪਾਂਸ ਟੀਮ ਬਾਰੇ ਜਾਣਕਾਰੀ ਲਈ ਗਈ।

ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਵਿਭਾਗ ਵਲੋ ਤੈਅ ਕੀਤਾ ਗਿਆ ਹੈ ਕਿ ਹਰੇਕ ਸ਼ੁਕਰਵਾਰ ਨੂੰ ਡਰਾਈ ਡੇ ਵਜੋ ਮਨਾਇਆ ਜਾਵੇ। ਇਸ ਦਿਨ ਘਰ, ਦਫਤਰ ਅਤੇ ਆਲੇ ਦੁਆਲੇ ਦੀ ਜਾਂਚ ਕਰਕੇ ਜਿਥੇ ਵੀ ਪਾਣੀ ਖੜਾ ਹੈ ਉਸ ਨੂੰ ਖਤਮ ਕੀਤਾ ਜਾਵੇ। ਮਛਰ ਦਾ ਲਾਰਵਾ ਮਿਲੇ ਦਾ ਉਸ ਨੂੰ ਨਸ਼ਟ ਕੀਤਾ ਜਾਵੇ। ਇਸ ਮੁਹਿੰਮ ਨੂੰ ਜਨਤਾ ਦੀ ਮੁਹਿੰਮ ਬਨਾਇਆ ਜਾਵੇਗਾ।

ਇਸ ਮੌਕੇ ਤੇ ਐਸ ਐਮ ਓ ਡਾਕਟਰ ਹਰਪਾਲ ਸਿੰਘ ਨੇ ਕਿਹਾ ਕਿ ਸੰਭਾਵਤ ਹੜਾਂ ਨੂੰ ਲੈ ਕੇ ਸਾਰੇ ਪ੍ਬੰਧ ਪੂਰੇ ਹਨ।ਹਾਲਾਤ ਤੇ ਨਜਰ ਰਖੀ ਜਾ ਰਹੀ ਹੈ । ਫਿਲਹਾਲ ਹਾਲਾਤ ਠੀਕ ਹਨ।

Exit mobile version