ਪੰਜਾਬ ਰਾਇਟ ਟੂ ਬਿਜ਼ਨਸ ਐਕਟ ਅਧੀਨ ਜ਼ਿਲ੍ਹਾ ਗੁਰਦਾਸਪੁਰ ਦੇ 6 ਉੱਦਮੀਆਂ ਨੂੰ “ਇੰਨ ਪ੍ਰਿੰਸੀਪਲ ਅਪਰੂਵਲ” ਸਰਟੀਫਿਕੇਟ ਜਾਰੀ

ਗੁਰਦਾਸਪੁਰ, 12 ਜੁਲਾਈ 2023 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਵਲੋਂ ਉਦਯੋਗਾਂ ਨੂੰ ਰਾਹਤ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਪੰਜਾਬ ਰਾਇਟ ਟੂ ਬਿਜ਼ਨਸ ਐਕਟ ਅਧੀਨ ਜ਼ਿਲ੍ਹੇ ਦੇ 6 ਉੱਦਮੀਆਂ ਚੀਮਾ ਐਗਰੋ ਫੂਡ ਕਲਾਨੌਰ, ਜਾਨਯਾ ਐਗਰੋ ਫੂਡ ਕਲਾਨੌਰ, ਬਾਲਾ ਜੀ ਰਾਈਸ ਮਿੱਲ ਕਲਾਨੌਰ, ਬਿਸ਼ਨ ਫੂਡ ਮੁਲੋਵਾਲੀ, ਸਤਨਾਮ ਰਾਈਸ ਮਿੱਲ ਮੁਲੋਵਾਲੀ ਅਤੇ ਐੱਸ.ਆਈ.ਡੀ. ਐਗਰੋ ਇੰਡਸਟਰੀ ਮੁਲੋਵਾਲੀ ਨੂੰ “ਇੰਨ ਪ੍ਰਿੰਸੀਪਲ ਅਪਰੂਵਲ ਸਰਟੀਫਿਕੇਟ” ਜਾਰੀ ਕੀਤੇ ਗਏ ਹਨ। ਇਸ ਮੌਕੇ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਗੁਰਦਾਸਪੁਰ ਸ੍ਰੀ ਸੁਖਪਾਲ ਸਿੰਘ ਵੀ ਹਾਜ਼ਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪੰਜਾਬ ਰਾਇਟ ਟੂ ਬਿਜ਼ਨਸ ਐਕਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਅੰਦਰ ਉਦਯੋਗਿਕ ਨਿਵੇਸ਼ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਰਾਇਟ ਟੂ ਬਿਜ਼ਨਸ ਐਕਟ-2020 ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ 6 ਇਕਾਈਆਂ ਨੂੰ ਜ਼ਿਲ੍ਹੇ ਅੰਦਰ ਰਾਇਸ ਸ਼ੈਲਰ ਲਗਾਉਣ ਲਈ ਇੰਨ-ਪ੍ਰਿੰਸੀਪਲ ਅਪਰੂਵਲ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਬਣਾਏ ਰਾਇਟ ਟੂ ਬਿਜ਼ਨਸ ਐਕਟ-2020 ਦੇ ਤਹਿਤ ਜੋ ਨਵੀਆਂ ਉਦਯੋਗਿਕ ਇਕਾਈਆਂ ਜ਼ਿਲ੍ਹੇ ਦੇ ਅਪਰੂਵਡ ਇੰਡਸਟਰੀਅਲ ਏਰੀਆ ਤੋਂ ਬਾਹਰ ਆਪਣੀ ਇਕਾਈ ਸਥਾਪਿਤ ਕਰਨਗੀਆ, ਉਨ੍ਹਾਂ ਨੂੰ 15 ਦਿਨ ਦੇ ਅੰਦਰ-ਅੰਦਰ ਅਤੇ ਜੋ ਉਦਯੋਗ ਅਪਰੂਵਡ ਇੰਡਸਟਰੀਅਲ ਪਾਰਕ ਵਿੱਚ ਲੱਗਣਗੇ, ਉਨ੍ਹਾਂ ਨੂੰ 3 ਦਿਨਾਂ  ਅੰਦਰ ਇੰਨ-ਪ੍ਰਿਸੀਪਲ ਅਪਰੂਵਲ ਦਿੱਤੀ ਜਾਵੇਗੀ। ਇੰਨ-ਪ੍ਰਿਸੀਪਲ ਅਪਰੂਵਲ ਜਾਰੀ ਹੋਣ ਉਪਰੰਤ ਇਕਾਈ ਨੂੰ ਤਿੰਨ ਸਾਲ ਛੇ ਮਹੀਨੇ ਦਾ ਸਮਾਂ ਇਕਾਈ ਲਈ ਜਰੂਰੀ ਕਲੀਅਰੈਂਸ ਲੈਣ ਲਈ ਮਿਲ ਜਾਂਦਾ ਹੈ। ਉਨ੍ਹਾਂ ਨੇ 6 ਨਵੇਂ ਉੱਦਮੀਆਂ ਨੂੰ ਇੰਨ ਪ੍ਰਿੰਸੀਪਲ ਅਪਰੂਵਲ ਮਿਲਣ ’ਤੇ ਮੁਬਾਰਕਬਾਦ ਦਿੱਤੀ।

Exit mobile version