ਭਾਰੀ ਬਾਰਿਸ਼ ਕਾਰਨ ਚੱਕੀ ਦਰੀਆ ਦਾ ਵਹਾਅ ਕਾਫੀ ਜਿਆਦਾ ਵੱਧਨ ਕਾਰਨ, ਚੱਕੀ ਪੁੱਲ ਤੋਂ ਲੰਘਣ ਵਾਲੇ ਵਾਹਨਾਂ ਦੀ ਆਵਾਜਾਈ ਤੁਰੰਤ ਪ੍ਰਭਾਵ ਨਾਲ ਹੋਈ ਬੰਦ, ਜ਼ਿਲਾ ਮੈਜਿਸਟਰੇਟ ਵੱਲੋਂ ਆਦੇਸ਼ ਜਾਰੀ

ਪਠਾਨਕੋਟ, 9 ਜੁਲਾਈ 2023 (ਦੀ ਪੰਜਾਬ ਵਾਇਰ)। ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਆਈ.ਏ.ਐਸ ਹਰਬੀਰ ਸਿੰਘ ਵੱਲੋਂ ਚੱਕੀ ਪੁੱਲ (ਨੈਸ਼ਨਲ ਹਾਈਵੇਅ 154) ਤੋਂ ਲੰਘਣ ਵਾਲੇ ਵਾਹਨਾਂ ਦੀ ਆਵਾਜਾਹੀ ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਜਨਰਲ ਮੈਨੇਜਰ-ਕਮ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇਅ ਆਥਾਰਟੀ ਆਫ ਇੰਡੀਆ ਪਾਲਮਪੁਰ, ਹਿਮਚਲ ਪ੍ਰਦੇਸ਼ ਵੱਲੋਂ ਪ੍ਰਾਪਤ ਈ ਮੇਲ ਤੋਂ ਬਾਅਦ ਜਾਰੀ ਕੀਤੇ ਹਏ ਹਨ। ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਪਹਾੜੀ ਇਲਕਿਆ ਵਿੱਚ 5-6 ਦਿਨਾਂ ਤੋਂ ਹੋਈ ਭਾਰੀ ਬਾਰਸ਼ ਕਾਰਨ ਰਿਵਰ ਚੱਕੀ ਵਿੱਚ ਪਾਣੀ ਦਾ ਵਹਾਅ ਕਾਫੀ ਜਿਆਦਾ ਵੱਧ ਗਿਆ ਹੈ। ਇਸ ਕਰਕੇ ਉਨ੍ਹਾਂ ਵੱਲੋਂ ਚੱਕੀ ਪੁਲ ਅਤੇ ਯਾਤਰੀਆਂ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋੇਏ ਵਾਹਨਾ ਦੀ ਆਵਾਜਾਹੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਲਈ ਬੇਨਤੀ ਕੀਤੀ ਗਈ ਸੀ।

Exit mobile version