ਕਾਂਗਰਸ ਪਾਰਟੀ ਵੱਲੋਂ ਦੋ ਮੀਡੀਆ ਘਰਾਣੇਆਂ ਦਾ 3 ਮਹੀਨੇਂ ਲਈ ਬਾਇਕਾਟ

Congress

ਚੰਡੀਗੜ੍ਹ, 3 ਜੁਲਾਈ 2023 (ਦੀ ਪੰਜਾਬ ਵਾਇਰ)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸੋਮਵਾਰ ਨੂੰ ਮੀਡੀਆ ਘਰਾਣਿਆਂ ਤੇ ਹੀ ਉੰਗਲ ਚੁੱਕਦੇ ਹੋਏ ਦੋ ਚੈਨਲਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਇੱਕ ਮੀਡ਼ੀਆ ਅਦਾਰੇ ਦੇ ਪੱਤਰਕਾਰ ਵੱਲੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜੇਲ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਈ ਤਿੱਖੇ ਸਵਾਲ ਕੀਤੇ ਗਏ ਹਨ। ਜਿਸ ਤੋਂ ਤਲੱਖ ਹੋ ਕੇ ਉਪ ਮੁੱਖ ਮੰਤਰੀ ਵੱਲੋਂ ਉਕਤ ਮੀਡੀਆ ਅਦਾਰੇ ਤੇ ਕਈ ਤਰ੍ਹਾਂ ਤੇ ਸਵਾਲ ਚੁੱਕੇ ਗਏ ਅਤੇ ਬਾਅਦ ਵਿੱਚ ਪੰਜਾਬ ਕਾਂਗਰਸ ਵੱਲੋਂ ਦੋ ਮੀਡੀਆ ਘਰਾਣੀਆਂ ਦਾ ਬਾਈਕਾਟ ਕਰ ਦਿੱਤਾ ਗਿਆ।

ਇਸ ਸਬੰਧੀ ਕਾਂਗਰਸ ਵੱਲੋਂ ਟਵੀਟ ਕਰ ਦੱਸਿਆ ਗਿਆ ਕਿ ਜਦੋਂ ਕਿ ਅਸੀਂ ਜ਼ਿਆਦਾਤਰ ਮੀਡੀਆ ਘਰਾਣਿਆਂ ਦੁਆਰਾ ਇਮਾਨਦਾਰ ਪੱਤਰਕਾਰੀ ਦੀ ਸ਼ਲਾਘਾ ਕਰਦੇ ਹਾਂ, ਪਰ ਕੁਝ ਨੇ ‘ਭਗਵੰਤ ਮੀਡੀਆ’ ਬਣਨਾ ਅਤੇ ਸਿਰਫ ਪ੍ਰਚਾਰ ਕਰਨਾ ਚੁਣਿਆ ਹੈ @AAPPunjab ਸਰਕਾਰ ਦਾ ਏਜੰਡਾ । ਕਾਂਗਰਸ ਨੇ ਲਿਖਿਆ ਕਿ ਭਾਰੀ ਹਿਰਦੇ ਨਾਲ ਅਸੀਂ ਨਿਊਜ਼18 ਪੀਐਚਐਚ ਅਤੇ ਪ੍ਰੋ ਪੰਜਾਬ ਦਾ ਅਗਲੇ 3 ਮਹੀਨਿਆਂ ਲਈ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਉਨ੍ਹਾਂ ਨੂੰ ਪੱਤਰਕਾਰੀ ਦੇ ਆਦਰਸ਼ਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

Exit mobile version