RBI ਦਾ ਵੱਡਾ ਫੈਸਲਾ: ਰਿਜ਼ਰਵ ਬੈਂਕ ਵਾਪਸ ਲਵੇਗਾ ਦੋ ਹਜ਼ਾਰ ਰੁਪਏ ਦੇ ਨੋਟ, 30 ਸਤੰਬਰ 2023 ਤੱਕ ਬੈਂਕ ਤੋਂ ਬਦਲਾ ਸਕਣਗੇ

ਦਿੱਲੀ, 19 ਮਈ 2023 (ਦੀ ਪੰਜਾਬ ਵਾਇਰ)। RBI ਨੇ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ 2,000 ਰੁਪਏ ਦੇ ਨੋਟਾਂ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ। ਹਾਲਾਂਕਿ, 2000 ਰੁਪਏ ਦੇ ਬੈਂਕ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ। ਜਾਣਕਾਰੀ ਮੁਤਾਬਕ RBI ਨੇ ਇਹ ਫੈਸਲਾ ਕਲੀਨ ਨੋਟ ਪਾਲਿਸੀ ਦੇ ਤਹਿਤ ਲਿਆ ਹੈ। ਆਰਬੀਆਈ ਨੇ ਕਿਹਾ ਹੈ ਕਿ ਇਹ ਨੋਟ 30 ਸਤੰਬਰ ਤੱਕ ਕਾਨੂੰਨੀ ਤੌਰ ‘ਤੇ ਵੈਧ ਰਹਿਣਗੇ। ਇੱਕ ਵਾਰ ਵਿੱਚ ਸਿਰਫ਼ 20,000 ਰੁਪਏ ਦੇ ਨੋਟ ਬਦਲੇ ਜਾਣਗੇ।

Exit mobile version