ਬੇਟਾ-ਬੇਟੀ ਏਕ ਸਮਾਨ ਦੇ ਨਾਰੇ ਨੂੰ ਕਰਨਾ ਹੈ ਬੁਲੰਦ- ਰਮਨ ਬਹਿਲ

ਗੁਰਦਾਸਪੁਰ, 19 ਮਈ 2023 (ਦੀ ਪੰਜਾਬ ਵਾਇਰ)। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਦੀ ਪ੍ਰਧਾਨਗੀ ਹੇਠ ਅਜ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ “ਬੇਟੀ ਬਚਾਓ – ਬੇਟੀ ਪੜ੍ਹਾਓ“ ਮੁਹਿੰਮ ਤਹਿਤ ਇਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ।

ਸੈਮੀਨਾਰ ਦੌਰਾਨ ਸ਼੍ਰੀ ਰਮਨ ਬਹਿਲ ਨੇ ਕਿਹਾ ਕਿ ਸਾਡੇ ਸਮਾਜ ਵਿਚ ਕੁੜੀਆਂ ਤੇ ਲੰਬੇ ਸਮੇਂ ਤੋ ਅਤਿਆਚਾਰ ਹੋ ਰਿਹਾ ਹੈ। ਕੁੜੀਆਂ ਨੂੰ ਜਨਮ ਲੈਣ ਤੋ ਪਹਿਲਾਂ ਹੀ ਮਾਰਿਆ ਜਾ ਰਿਹਾ ਹੈ। ਇਸ ਕਾਰਨ ਹੀ ਲਿੰਗ ਅਨੁਪਾਤ ਵਿਗੜ ਰਿਹਾ ਹੈ। ਅਜੋਕੇ ਵਿਗਿਆਨਕ ਯੁੱਗ ਵਿੱਚ ਅਲਟਰਾਸਾਉਂਡ , ਸੋਨੋਗ੍ਰਾਫੀ ਤਕਨੀਕ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਕੁਖ ਵਿਚ ਹੀ ਬਚੇ ਦੇ ਲਿੰਗ ਦਾ ਪਤਾ ਕਰ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿੱਚ ਮਾਰ ਦਿੱਤਾ ਜਾਂਦਾ ਹੈ। ਉਨ੍ਹਾਂ ਇਸ ਗੱਲ ਤੇ ਅਫ਼ਸੋਸ ਪ੍ਰਗਟ ਕੀਤਾ ਕਿ ਲੜਕੀਆਂ ਦੇ ਕਾਨੂੰਨੀ ਅਧਿਕਾਰ ਹੋਣ ਦੇ ਬਾਵਜੂਦ ਸਾਡੇ ਸਮਾਜ ਵਿੱਚ ਲਿੰਗ-ਅਧਾਰਤ ਵਿਤਕਰਾ ਹੋ ਰਿਹਾ ਹੈ। ਇਸ ਸਮਾਜਿਕ ਲਾਹਨਤ ਨੂੰ ਖਤਮ ਕਰਨ ਲਈ ਸਮਾਜਿਕ ਚੇਤਨਾ ਅਤੇ ਪ੍ਰਤਿਬੱਧਤਾ ਦੀ ਲੋੜ ਹੈ। ਉਨ੍ਹਾਂ ਕਿਹਾ ਸਿੱਖਿਆ ਔਰਤਾਂ ਦੇ ਸ਼ਕਤੀਕਰਨ ਦਾ ਬਹੁਤ ਹੀ ਕਾਰਗਰ ਹਥਿਆਰ ਹੈ ਅਤੇ ਬੇਟਿਆਂ ਨੇ ਇਹ ਸਾਬਤ ਵੀ ਕੀਤਾ ਹੈ ਕਿ ਉਹ ਕਿਸੇ ਫ਼ੀਲਡ ਵਿਚ ਬੇਟੇ ਤੋਂ ਘੱਟ ਨਹੀਂ ਹੈ| ਉਨ੍ਹਾਂ ਕਿਹਾ ਮੁੰਡਿਆਂ ਨਾਲੋਂ ਕੁੜੀਆਂ ਜ਼ਿਆਦਾ ਭਾਵਨਾਤਮਕ ਹੁੰਦੀਆਂ ਹਨ ਅਤੇ ਸਸੂਰਾਲ ਬੈਠ ਕਿ ਵੀ ਉਹ ਆਪਣੇ ਮਾਂ ਬਾਪ ਦੀ ਖੈਰ ਮੰਗਦੀਆਂ ਹਨ| ਆਪਾ ਸਾਰੇ ਰਲ ਮਿਲ ਕਿ ਇਹ ਜ਼ੋਰਦਾਰ ਮੁਹਿੰਮ ਚਲਾਈਏ ਅਤੇ ਐਨ ਜੀ ਓ ਤੇ ਹੋਰ ਵਿਦਿਅਕ ਸੰਸਥਾਵਾ ਨੂੰ ਸ਼ਾਮਲ ਕਰੀਏ| ਬੇਟਿਆਂ ਤਿਆਗ ਦੀ ਮੂਰਤੀ ਹਨ ਤੇ ਜਿਹੜੀਆਂ ਸੱਭਿਅਤਾਵਾਂ ਬੇਟਿਆਂ ਦਾ ਸਨਮਾਨ ਨਹੀਂ ਕਰਦੀਆਂ ਉਹ ਕਦੇ ਅੱਗੇ ਨਹੀਂ ਵਧ ਸਕਦੀਆਂ| ਇਸ ਲਈ ਕੁੜੀਆਂ ਨੂੰ ਕੁੱਖਾਂ ਵਿੱਚ ਮਾਰਨ ਦੀ ਬਜਾਏ ਉਨ੍ਹਾਂ ਦੇ ਜਨਮ ਲੈਣ ਦੇ ਅਧਿਕਾਰ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਜਨਮ ਉਪਰੰਤ ਉਸਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਇਸ ਵੇਲੇ ਇਹ ਵੀ ਲੋੜ ਹੈ ਕਿ “ਬੇਟੀ ਬਚਾਓ – ਬੇਟੀ ਪੜ੍ਹਾਓ“ ਮੁਹਿੰਮ ਦੇ ਨਾਲ ਨਾਲ ਬੇਟੀ ਵਸਾਓ ਤੇ ਵੀ ਜ਼ੋਰ ਦਿੱਤਾ ਜਾਵੇ ਤਾਂ ਜੋ ਵੱਧ ਰਹੇ ਤਲਾਕ ਦਰ ਤੇ ਵੀ ਕਾਬੂ ਪਾਇਆ ਜਾ ਸਕੇ। ਉਨ੍ਹਾਂ ਵੱਲੋਂ ਸਿਹਤ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਲਿੰਗ ਅਨੁਪਾਤ ਨੂੰ ਠੀਕ ਕਰਨ ਲਈ ਕਾਫੀ ਅੱਛੇ ਕਦਮ ਚੁੱਕੇ ਜਾ ਰਹੇ ਹਨ| ਇਸ ਮੌਕੇ ਤੇ ਉਨ੍ਹਾਂ ਦੱਸਿਆਂ ਕਿ ਇਕ ਐਮ ਸੀ ਐਚ 50 ਬੈਡ ਦਾ ਹਸਪਤਾਲ ਬਣਾਇਆ ਜਾ ਰਿਆ ਹੈ ਜਿਸ ਵਿਚ ਮਾਵਾਂ ਅਤੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਏਗਾ|

ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਤੇਜਿੰਦਰ ਕੌਰ ਨੇ ਸ਼੍ਰੀ ਰਮਨ ਬਹਿਲ ਜੀ ਦਾ ਸਵਾਗਤ ਕੀਤਾ ਅਤੇ ਇਸ ਮੌਕੇ ਦੱਸਿਆਂ ਕਿ ਪੀਸੀਪੀਐਨਡੀਟੀ ਐਕਟ ਤਹਿਤ ਲਿੰਗ ਅਧਾਰਿਤ ਜਾਂਚ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਜੁਰਮਾਨਾ ਤੇ ਸਜਾ ਦਿੱਤੀ ਜਾਂਦੀ ਹੈ ਅਤੇ ਇਹ ਮੁਹਿੰਮ ਪੂਰੀ ਸਖਤੀ ਨਾਲ ਚਲਾਈ ਜਾ ਰਹੀ ਹੈ|

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਭਰਤ ਭੂਸ਼ਣ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰੋਮੀ ਰਾਜਾ, ਜਿਲ੍ਹਾ ਐਪੀਡਮੋਲੋਜਿਸਟ ਡਾ ਪ੍ਰਭਜੋਤ ਕਲਸੀ, ਡੀ ਡੀ ਐਚ ਓ ਡਾ ਸ਼ੈਲਾ ਕੰਵਰ, ਜਿਲ੍ਹਾ ਟੀ ਬੀ ਅਫਸਰ ਡਾ ਰੋਮੇਸ਼, ਡਾ ਮਮਤਾ, ਮਾਸ ਮੀਡਿਆ ਅਫਸਰ ਗੁਰਿੰਦਰ ਕੌਰ, ਹੋਰ ਅਧਿਕਾਰੀ, ਕਰਮਚਾਰੀ ਅਤੇ ਏ ਅਨ ਐਮ ਸਕੂਲ ਦੇ ਵਿਦਿਆਰਥੀ ਮੌਜੂਦ ਰਹੇ।

Exit mobile version