ਮੁੱਖ ਮੰਤਰੀ ਨੇ ਚੁੱਕੇ ਸਵਾਲ, ਕਿਹਾ ਜਿਸ ਪਾਰਟੀ ਤੇ ਬੇਅਦਬੀ ਦੇ ਇਲਜ਼ਾਮ ਲੱਗਦੇ ਹਨ, ਉਸ ਪਾਰਟੀ ਦੇ ਹੱਕ ਵਿੱਚ SGPC ਦੇ ਪ੍ਰਧਾਨ ਦੁਆਰਾ ਵੋਟਾ ਦਾ ਪ੍ਰਚਾਰ ਕਰਨਾ ਕਿੰਨਾ ਕੁ ਜਾਇਜ਼ ਹੈ? ਪੁਛਿਆ ਕੀ ਇਹ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਹੀ?

ਚੰਡੀਗੜ੍ਹ, 30 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਬੇਹੱਦ ਸੰਗੀਨ ਸਵਾਲ ਚੁੱਕੇ ਗਏ ਹਨ। ਜੋਂ ਉਨ੍ਹਾਂ ਵੱਲੋਂ ਆਪਣੇ ਟਵੀਟ ਹੈਡਲਰ ਤੇ ਸਾਂਝਾ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਵਾਲ ਚੁੱਕਿਆ ਗਿਆ ਹੈ ਕਿ ਇੱਕ ਅਜਿਹੀ ਰਾਜਨਿਤਿਕ ਪਾਰਟੀ ਜਿਸ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਲਜ਼ਾਮ ਲੱਗਦੇ ਨੇ, ਉਸ ਪਾਰਟੀ ਦੇ ਹੱਕ ਚ ਐਸਜੀਪੀਸੀ ਦੇ ਪ੍ਰਧਾਨ ਦੁਆਰਾ ਵੋਟਾ ਦਾ ਪ੍ਰਚਾਰ ਕਰਨਾ ਕਿੰਨਾ ਕੁ ਜਾਇਜ਼ ਹੈ? ? ਮੁੱਖ ਮੰਤਰੀ ਨੇ ਲੋਕਾਂ ਤੋਂ ਪੁਝਿਆ ਕੀ ਕਿ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਆਂ ਨਾਲ ਖਿਲਵਾੜ ਨਹੀਂ??

ਇਸ ਸਬੰਧੀ ਲੋਕਾਂ ਵੱਲੋਂ ਜਿਸ ਵਿੱਚ ਰੋਹਿਤ ਗੋਇਲ ( ਲਾਲਾ ਜੀ) ਨੇ ਆਪਣੀ ਪ੍ਰਤੀਕ੍ਰਿਰਿਆ ਦਿੰਦੇ ਹੋਏ ਕਿਹਾ ਕਿ ਅਸਲ ਚ ਗ਼ਲਤੀ ਸਾਰੀ ਲੋਕਾਂ ਦੀ ਹੈ, ਜਿਨਾਂ ਨੇ SGPC ਦੇ ਪ੍ਰਧਾਨ ਨੂੰ ਸੰਤ ਦਾ ਦਰਜਾ ਦੇ ਰੱਖਿਆ. ਕਮਲੇ ਸਮਝਦੇ ਨੀ, ਕੇ ਹੈ ਤਾਂ ਉਹ ਵੀ ਬੰਦਾ, ਉਹ ਕਿਹੜਾ ਸੱਚ-ਖੰਡ ਪਹੁੰਚ ਗਿਆ, ਵੀ ਉਹਨੂੰ ਬ੍ਰਹਮ ਗਿਆਨ ਹੋ ਗਿਆ. ਆਮ ਬੰਦਾ ਆਪਣੇ ਸਵਾਰਥ ਦੇ ਹਿਸਾਬ ਨਾਲ ਜਿਵੇਂ ਠੀਕ ਲੱਗਦਾ ਕਰੀ ਜਾਂਦਾ.

Exit mobile version