ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀ ਸਪੈਸ਼ਲਿਸਟ ਹਸਪਤਾਲ ਅਤੇ ਨੋਵਾ ਆਈ.ਵੀ.ਐਫ਼ ਵੱਲੋਂ ਲਗਾਏ ਗਏ ਕੈਂਪ ਨੇ ਜਗਾਈ ਬੇ-ਔਲਾਦ ਜੋੜਿਆ ਅੰਦਰ ਉਮੀਦ ਦੀ ਕਿਰਨ

ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀ ਸਪੈਲਿਸਟ ਹਸਪਤਾਲ ਅਤੇ ਨੋਵਾ ਆਈ ਵੀ ਐਫ਼ ਸਪੈਲਿਸਟ ਹਸਪਤਾਲ ਜਲੰਧਰ ਵੱਲੋਂ ਲਗਾਇਆ ਗਿਆ ਸੀ ਮੁਫ਼ਤ ਮੈਡੀਕਲ ਕੈਂਪ

ਗੁਰਦਾਸਪੁਰ 25 ਅਪ੍ਰੈਲ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਦੇ ਬੱਬਰੀ ਬਾਈਪਾਸ ਤੇ ਸਥਿਤ ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀ ਸਪੈਸਲਿਟ ਹਸਪਤਾਲ ਗੁਰਦਾਸਪੁਰ ਅਤੇ ਨੋਵਾ ਆਈ ਵੀ ਐਫ਼ ਹਸਪਤਾਲ ਜਲੰਧਰ ਦੇ ਸਾਂਝੇ ਉਪਰਾਲੇ ਨਾਲ ਗੁਰਦਾਸਪੁਰ ਦੇ ਬੇ-ਔਲਾਦ ਜੋੜਿਆ ਵਿੱਚ ਉਮੀਦ ਸੰਤਾਨ ਸੁੱਖ ਪ੍ਰਾਪਤੀ ਦੀ ਇੱਕ ਕਿਰਨ ਜਗਾਈ ਹੈ। ਇਹ ਉਮੀਦ ਉਨ੍ਹਾਂ ਜੋੜਿਆ ਅੰਦਰ ਜਾਗੀ ਹੈ ਜੋਂ ਔਲਾਦ ਰਤਨ ਦੀ ਪ੍ਰਾਪਤੀ ਲਈ ਹਰ ਡਿਓੜੀ ਤੇ ਜਾ ਚੁੱਕੇ ਸਨ। ਪਰ ਨਵੀਂ ਤਕਨੀਕ ਅਤੇ ਮਾਹਿਰ ਡਾਕਟਰਾਂ ਦੀ ਸਲਾਹ ਨੇ ਉਨ੍ਹਾਂ ਮਾਯੂਸ ਚੇਹਰਿਆਂ ਤੇ ਰੌਣਕ ਲਿਆਉਣ ਦਾ ਕੰਮ ਕੀਤਾ ਹੈ।

ਦੱਸਣਯੋਗ ਹੈ ਕਿ ਮੰਗਵਾਰ ਨੂੰ ਸਥਾਨਿਕ ਰੈਸਟੋਰੈਂਟ ਵਿੱਚ ਸਰਦਾਰ ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀ ਸਪੈਸ਼ਲਿਸਟ ਹਸਪਤਾਲ ਗੁਰਦਾਸਪੁਰ ਦੀ ਡਾਕਟਰ ਅਨੰਨਿਆ ਬੱਬਰ ਜੋਕਿ ਖੁੱਦ ਗਾਇਨੀ ਰੋਗ ਦੀ ਮਾਹਿਰ ਹਨ ਵੱਲੋਂ ਵਿਸ਼ੇਸ਼ ਰੂਚੀ ਲੈ ਕੇ ਗੁਰਦਾਸਪੁਰ ਦੇ ਨਿਰਾਸ਼ ਹੋ ਚੁੱਕੇ ਬੇ-ਔਲਾਦ ਜੋੜਿਆ ਨੂੰ ਸੰਤਾਨ ਸੁੱਖ ਪ੍ਰਾਪਤੀ ਲਈ ਆਧੁਨਿਕ ਤਕਨੀਕ ਅਤੇ ਵਿਧੀ ਅਪਨਾ ਰਹੇ ਨੋਵਾ ਆਈ ਵੀ ਐਫ਼ ਹਸਪਤਾਲ ਜਲੰਧਰ ਦੀ ਮਾਹਿਰ ਡਾ ਜੈਸਮੀਨ ਕੌਰ ਦੀ ਮਦਦ ਨਾਲ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ। ਇਸ ਦੌਰਾਨ ਜੰਲਧਰ ਤੋਂ ਆਈ ਡਾਕਟਰਾਂ ਦੀ ਟੀਮ ਨੇ ਪਹੁੰਚੇ ਨਿਰਾਸ਼ ਜੋੜਿਆਂ ਦੇ ਟੈਸਟ ਕੀਤੇ ਅਤੇ ਉਨ੍ਹਾਂ ਨੂੰ ਆਧੂਨਿਕ ਤਕਨੀਕ ਬਾਰੇ ਵੀ ਜਾਣੂ ਕਰਵਾਇਆ ਅਤੇ ਦੱਸਿਆ ਕਿ ਹੁਣ ਔਲਾਦ ਪਾਉਣਾ ਕੋਈ ਔਖਾ ਨਹੀਂ। ਜਿਸ ਨਾਲ ਪਹੁੰਚੇ ਜੋੜਿਆ ਅੰਦਰ ਉਮੀਦ ਦੀ ਕਿਰਨ ਜਾਗੀ।

ਇਸ ਮੌਕੇ ਤੇ ਜਾਣਕਾਰੀ ਦਿੰਦਿਆ ਹੋਇਆ ਡਾਕਟਰ ਜੈਸਮੀਨ ਕੌਰ ਅਤੇ ਡਾਕਟਰ ਅਨਾਨਿਆ ਬੱਬਰ ਨੇ ਦੱਸਿਆ ਕਿ ਆਧੁਨਿਕ ਵਿਧੀ ਅਤੇ ਤਕਨੀਕ ਨਾਲ ਉਹ ਹਰ ਉਸ ਜੋੜੇ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ ਜੋ ਬਿਲਕੁੱਲ ਹੀ ਆਸ ਛੱਡ ਚੁੱਕੇ ਹੁੰਦੇ ਹਨ ਅਤੇ ਜਿੰਨਾ ਨੂੰ ਦੱਸਿਆ ਗਿਆ ਹੈ ਕਿ ਉਹ ਕਦੇ ਮਾਂ ਬਾਪ ਦਾ ਸੁੱਖ ਨਹੀਂ ਭੋਗ ਸਕਦੇ। ਉਨ੍ਹਾਂ ਨੇ ਦੱਸਿਆ ਕਿ ਕੁਝ ਕਾਰਨਾਂ ਕਰਕੇ ਸਾਡੇ ਸਮਾਜ ਵਿੱਚ ਬੇਔਲਾਦ ਹੋਣ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ ਅਤੇ ਲੋਕਾ ਦਾ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਨਾ ਹੋਣਾ ਉਨ੍ਹਾਂ ਦੀ ਮਾਨਸਿਕ ਚਿੰਤਾ ਦਾ ਕਾਰਨ ਬਣਦੀ ਹੈ।

ਜਿਆਦਾ ਤਰ ਵੇਖਣ ਵਿੱਚ ਆਇਆ ਹੈ ਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਹੁਣ ਮੈਡੀਕਲ ਸਾਇੰਸ ਦੀ ਮਦਦ ਨਾਲ ਡਾਕਟਰ ਇਸ ਬਿਮਾਰੀ ਦਾ ਚੰਗੀ ਤਰ੍ਹਾਂ ਇਲਾਜ ਕਰ ਸਕਦੇ ਹਨ ਜੋਕਿ ਲੱਗਭੱਗ ਸਟੀਕ ਹੁੰਦਾ ਹੈ। ਪਰ ਜ਼ਿਆਦਾਤਰ ਲੋਕ ਇਧਰ-ਉਧਰ ਭਟਕਦੇ ਰਹਿੰਦੇ ਹਨ ਜਦ ਕਿ ਡਾਕਟਰੀ ਸਲਾਹ ਨਹੀ ਲੈਦੇ ਹਨ। ਜਿਸ ਦੇ ਚਲਦੀਆਂ ਉਹਨਾਂ ਵੱਲੋਂ ਅੱਜ ਇਸ ਕੈਂਪ ਦਾ ਆਯੋਜਨ ਕਰ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ

Exit mobile version