ਸਿਵਲ ਸਰਜਨ ਡਾ ਮਾਂਡੀ ਵੱਲੋ ਸੀਐਚਸੀ ਡੇਰਾ ਬਾਬਾ ਨਾਨਕ ਦੀ ਕੀਤੀ ਗਈ ਅਚਨਚੇਤ ਚੈਕਿੰਗ

ਗੁਰਦਾਸਪੁਰ, 15 ਅਪ੍ਰੈਲ 2023 (ਦੀ ਪੰਜਾਬ ਵਾਇਰ)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਵੱਲੋਂ ਸ਼ਨਿਵਾਰ ਨੂੰ ਸੀਐਚਸੀ ਡੇਰਾ ਬਾਬਾ ਨਾਨਕ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਸਟਾਫ ਦੀ ਹਾਜਿਰੀ ਚੈਕ ਕੀਤੀ। ਹਸਪਤਾਲ ਦੇ ਵਖ ਵਖ ਵਿੰਗ ਜਿਵੇ ਕਿ ਔਟ ਕਲੀਨਿਕ, ਫਾਰਮੇਸੀ, ਵਾਰਡ, ਐਮਰਜੇਂਸੀ ਆਦਿ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਹਸਪਤਾਲ ਵਿਚ ਦਾਖਲ ਮਰੀਜਾਂ ਨਾਲ ਗਲਬਾਤ ਕਰ ਉਨ੍ਹਾਂ ਮਰੀਜ਼ਾ ਕੋਲੋ ਰਿਵਯੂ ਲਏ ਅਤੇ ਹਸਪਤਾਲ ਦੇ ਪ੍ਬੰਧਾਂ ਤੇ ਤਸਲੀ ਪ੍ਗਟ ਕੀਤੀ।

ਇਸ ਮੋਕੇ ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ਜੀ ਨੇ ਕਿਹਾ ਕਿ ਖੇਤਰ ਵਿਚ ਸਿਹਤ ਸਹੂਲਤਾਂ ਨੂੰ ਧਿਆਨ ਵਿਚ ਰਖਦੇ ਹੌਏ ਸਿਵਲ ਹਸਪਤਾਲ ਦੀ ਰੋਲ ਅਹਿਮ ਹੈ । ਹਸਪਤਾਲ ਵਲੋ ਬਾਰਡਰ ਖੇਤਰ ਵਿਚ ਵਧੀਆਂ ਸਿਹਤ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ। ਉਨਾਂ ਮੁਲਾਜਮਾਂ ਨੂੰ ਹਿਦਾਇਤ ਕੀਤੀ ਕਿ ਮਰੀਜਾਂ ਦੀਆਂ ਮੁਸ਼ਕਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ।

Exit mobile version