ਡਾ ਹਰਭਜਨ ਰਾਮ ਮਾਂਡੀ ਦੀ ਮੁੱੜ ਹੋਈ ਵਾਪਸੀ, ਪੰਜਾਬ ਸਰਕਾਰ ਨੇ ਬਤੌਰ ਸਿਵਲ ਸਰਜਨ ਗੁਰਦਾਸਪੁਰ ਕੀਤਾ ਤਾਇਨਾਤ

ਗੁਰਦਾਸਪੁਰ, 13 ਅਪ੍ਰੈਲ 2023 (ਮੰਨਣ ਸੈਣੀ)। ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਡਾ ਹਰਭਜਨ ਰਾਮ ਮਾਂਡੀ ਨੂੰ ਸਿਵਲ ਸਰਜਨ ਗੁਰਦਾਸਪੁਰ ਲਗਾਇਆ ਗਿਆ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਡਾ ਹਰਭਜਨ ਰਾਮ, ਜੋਕਿ ਬਤੌਰ ਡਿਪਟੀ ਡਾਇਰੈਕਟਰ ਦਫ਼ਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ, ਚੰਡੀਗੜ੍ਹ ਤਾਇਨਾਤ ਸਨ ਨੂੰ ਲੋਕ ਹਿੱਤ ਦੇ ਚਲਦੇ ਬਤੋਰ ਗੁਰਦਾਸਪੁਰ ਸਿਵਲ ਸਰਜਨ ਤੈਨਾਤ ਕੀਤਾ ਜਾਂਦਾ ਹੈ। ਦੱਸਣਯੋਗ ਹੈ ਕਿ ਡਾ ਹਰਭਜਨ ਮਾਂਡੀ ਇਸ ਤੋਂ ਪਹਿਲ੍ਹਾ ਵੀ ਗੁਰਦਾਸਪੁਰ ਬਤੌਰ ਸਿਵਲ ਸਰਜਨ ਆਪਣਿਆ ਸੇਵਾਵਾਂ ਦੇ ਚੁੱਕੇ ਹਨ।

Exit mobile version